7 ਸਾਲਾਂ ’ਚ ਅਕਾਲੀਆਂ ਨੇ ਕਿਹੜਾ ਪ੍ਰੋਜੈਕਟ ਪੂਰਾ ਕੀਤਾ: ਤਿਵਾੜੀ

ਲੁਧਿਆਣਾ,(ਪ੍ਰੀਤੀ ਸ਼ਰਮਾ) : ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅਕਾਲੀ ਭਾਜਪਾ ਸਰਕਾਰ ਨੂੰ ਅਜਿਹਾ ਇਕ ਵੀ ਪ੍ਰੋਜੈਕਟ ਦਿਖਾਉਣ ਲਈ ਕਿਹਾ ਹੈ, ਜਿਹੜਾ ਇਸਨੇ ਪਿਛਲੇ 7 ਸਾਲਾਂ ਦੌਰਾਨ ਪੂਰਾ ਕੀਤਾ ਹੋਵੇ। ਉਨ੍ਹਾਂ ਨੇ ਕਿਹਾ ਕਿ ਨੀਂਹ ਪੱਥਰ ਰੱਖਣਾ ਤੇ ਪ੍ਰੋਜੈਕਟ ਨੂੰ ਪੂਰਾ ਕਰਨਾ ਦੋਵੇਂ ਪੂਰੀ ਤਰ੍ਹਾਂ ਨਾਲ ਵੱਖ-ਵੱਖ ਗੱਲਾਂ ਹਨ, ਜੋ ਅਕਾਲੀ ਭਾਜਪਾ ਸਰਕਾਰ ਦੀ ਕਾਬਿਲਿਅਤ ਤੋਂ ਕੋਹਾਂ ਦੂਰ ਦੀ ਗੱਲ ਹੈ। ਮੁੱਲਾਂਪੁਰ ਵਿਖੇ ਵਿਧਾਨ ਸਭਾ ਹਲਕਾ ਦਾਖਾ ਵਿਖੇ ਵੱਖ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਿਵਾੜੀ ਨੇ ਅਕਾਲੀ ਭਾਜਪਾ ਸਰਕਾਰ ’ਤੇ ਇਨ੍ਹਾਂ ਸਾਲਾਂ ਦੌਰਾਨ ਸਿਰਫ ਨੀਂਹ ਪੱਥਰ ਦਿਖਾ ਕੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ। ਜਦਕਿ ਇਨ੍ਹਾਂ ਪ੍ਰੋਜੈਕਟਾਂ ’ਚੋਂ ਇਕ ਵੀ ਪੂਰਾ ਨਹੀਂ ਹੋ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਅਖਬਾਰਾਂ ’ਚ ਇਸ਼ਤਿਹਾਰ ਦੇ ਕੇ ਲਗਾਤਾਰ ਨੀਂਹ ਪੱਥਰ ਰੱਖਣ ਦੇ ਦਾਅਵੇ ਕਰ ਰਹੀ ਹੈ। ਉਸਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਸਾਲਾਂ ਦੌਰਾਨ ਲੁਧਿਆਣਾ ’ਚ ਕਿਹੜਾ ਪ੍ਰੋਜੈਕਟ ਪੂਰਾ ਹੋਇਆ ਹੈ। ਜਿਹੜੇ ਨੀਂਹ ਪੱਥਰ ਦੀ ਰਸਮ ਤੋਂ ਅੱਗੇ ਨਹੀਂ ਵੱਧ ਸਕੇ ਹਨ। ਤਿਵਾੜੀ ਨੇ ਹਲਕੇ ’ਚ ਟੁੱਟੀਆਂ ਸੜਕਾਂ, ਬਿਜਲੀ-ਪਾਣੀ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਦਾ ਜ਼ਿਕਰ ਕਰਦਿਆਂ ਅਕਾਲੀ ਭਾਜਪਾ ਸਰਕਾਰ ’ਤੇ ਇਕ ਵਾਰ ਫਿਰ ਤੋਂ ਲੁਧਿਆਣਾ ਨਾਲ ਪੱਖਪਾਤ ਕਰਨ ਦਾ ਦੋਸ਼ ਲਗਾਇਆ। ਬਕੌਲ ਮੈਂਬਰ ਲੋਕ ਸਭਾ ਪਿਛਲੇ ਪੰਜ ਸਾਲਾਂ ਦੌਰਾਨ ਆਪਣੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਦੀਆਂ ਸੜਕਾਂ ਮਨਜ਼ੂਰ ਕਰਵਾਈਆਂ, ਪਿੰਡਾਂ ਦੇ ਵਿਕਾਸ ਲਈ ਆਪਣੇ ਐਮ.ਪੀ ਕੋਟੇ ’ਚੋਂ ਹਰੇਕ ਪਿੰਡ ਨੂੰ ਫੰਡ ਜ਼ਾਰੀ ਕਰਨ ਤੋਂ ਇਲਾਵਾ  ਸ਼ਹਿਰ ’ਚ ਸਿੱਟੀ ਬੱਸ ਸਰਵਿਸ ਚਲਵਾਉਣ ਲਈ ਕੇਂਦਰ ਸਰਕਾਰ ਤੋਂ ਜਵਾਹਰਲਾਲ ਨਹਿਰੂ ਨੈਸ਼ਨਲ ਅਰਬਨ ਰਿਨੂਅਲ ਮਿਸ਼ਨ ਹੇਠ 65 ਕਰੋੜ ਰੁਪਏ ਲਿਆਉਂਦੇ, ਬੁੱਢੇ ਨਾਲੇ ਦੀ ਸਫਾਈ ਖਾਤਿਰ ਕਰੀਬ 100 ਕਰੋੜ ਰੁਪਏ ਜ਼ਾਰੀ ਕਰਵਾਏ, ਜਿਸ ’ਚੋਂ 50 ਕਰੋੜ ਰੁਪਏ ਦੇ ਫੰਡ ਸੂਬਾ ਸਰਕਾਰ ਗਬਨ ਕਰ ਗਈ, ਲੁਧਿਆਣਾ ਏਅਰਪੋਰਟ ਤੋਂ ਉਡਾਨਾਂ ਮੁੜ ਚਾਲੂ ਕਰਵਾਈਆਂ, ਅੰਮ੍ਰਿਤਸਰ-ਚੰਡੀਗੜ੍ਹ ਦੂਰੰਤੋ ਸੁਪਰਫਾਸਟ ਟ੍ਰੇਨ ਨੂੰ ਲੁਧਿਆਣਾ ’ਚ ਵੀ ਰੁਕਵਾਇਆ, ਜਿਸ ਨਾਲ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਰੋਜਾਨਾ ਯਾਤਰਾ ਕਰਨ ਲਈ ਤੇਜ਼ ਗਤੀ ਟ੍ਰੇਨ ਉਪਲਬਧ ਹੋਈ, ਇਸੇ ਤਰ੍ਹਾਂ ਪਾਸਪੋਰਟ ਸੇਵਾ ਕੇਂਦਰ ਵਰਗੇ ਕਈ ਪ੍ਰੋਜੈਕਟ ਹਨ। ਅੱਜ ਦੀ ਮੀਟਿੰਗ ਦੌਰਾਨ ਲੋਕਾਂ ਦੇ ਭਾਰੀ ਉਤਸਾਹ ਨੂੰ ਦੇਖਦਿਆਂ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਇਸ ਵਾਰ 2009 ਦੀਆਂ ਲੋਕ ਸਭਾ ਚੋਣਾਂ ਮੁਕਾਬਲੇ ਦੋਗੁਣੇ ਅੰਤਰ ਨਾਲ ਜਿੱਤ ਦਰਜ ਕਰੇਗੀ। ਉਨ੍ਹਾਂ ਨੇ ਕਿਹਾ ਕਿ ਲੋਕ ਹਰ ਮੋਰਚੇ ’ਤੇ ਫੇਲ੍ਹ ਰਹੀ ਅਕਾਲੀ ਭਾਜਪਾ ਸਰਕਾਰ ਤੋਂ ਬਹੁਤ ਦੁਖੀ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਜੱਸੀ ਖੰਗੂੜਾ, ਗੁਰਦੀਪ ਭੈਣੀ, ਜਗਪਾਲ ਸਿੰਘ ਖੰਗੂੜਾ, ਪਵਨ ਦੀਵਾਨ, ਮਲਕੀਤ ਸਿੰਘ ਦਾਖਾ, ਅਨੰਦ ਸਰੂਪ ਮੋਹੀ, ਮੇਜਰ ਸਿੰਘ ਭੈਣੀ, ਕੇ.ਕੇ ਬਾਵਾ, ਮੇਜਰ ਸਿੰਘ ਮੁੱਲਾਂਪੁਰ, ਮਨਜੀਤ ਸਿੰਘ ਭਰੋਵਾਲ, ਗੁਰਮੇਜ ਸਿੰਘ ਮੋਰਕਰੀਮਾ, ਦਰਸ਼ਨ ਸਿੰਘ ਬੀਰਮੀ, ਮਨਮੋਹਨ ਸਿੰਘ ਨਾਰੰਗਵਾਲ, ਭਜਨ ਸਿੰਘ ਦੇਤਵਾਲ, ਤੇਲੂ ਰਾਮ ਬਾਂਸਲ, ਰਣਜੀਤ ਮਾਂਗਟ, ਸ਼ੈਂਪੀ ਖੰਗੂੜਾ, ਆਤਮਾ ਸਿੰਘ, ਸੇਵਾ ਸਿੰਘ ਖੇਲਾ, ਮਨਜੀਤ ਸਿੰਘ ਭਰੋਵਾਲ, ਚਰਨਜੀਤ ਚੰਨੀ ਅਰੋੜਾ, ਮਹਿੰਦਰਪਾਲ ਲਾਲੀ ਮੁੱਲਾਂਪੁਰ, ਪਵਨ ਸਿਡਾਨਾ ਮੁੱਲਾਂਪੁਰ, ਕੁਲਵੰਤ ਸਰਪੰਚ ਬੋਪਾਰਾਏ, ਮੇਹਰ ਸਿੰਘ ਸਰਪੰਚ ਫੱਲੇਵਾਲ, ਅਜੀਤ ਸਿੰਘ ਢੈਪਈ, ਅਮਰਜੀਤ ਸਰਪੰਚ ਰੰਗੂਵਾਲ, ਕੁਲਦੀਪ ਸਿੰਘ ਸਰਪੰਚ ਲਤਾਲਾ, ਮਲਕੀਤ ਖਾਲਸਾ, ਮਾਸਟਰ ਸੁਰਿੰਦਰ ਸਿੰਘ ਢੱਟ, ਗੁਰਮੇਲ ਸਿੰਘ ਸਰਪੰਚ ਮੋਰਕਰੀਮਾ, ਦਰਸ਼ਨ ਸਿੰਘ ਸਾਬਕਾ ਸਰਪੰਚ ਵਿਰਕ, ਗੁਰਮੀਤ ਸਿੰਘ ਸਾਬਕਾ ਸਰਪੰਚ ਭੂੰਦੜੀ, ਜਗਤਾਰ ਸਿੰਘ ਸਰਪੰਚ ਭੂੰਦੜੀ, ਦਰਬਾਰਾ ਸਿੰਘ ਸਾਬਕਾ ਸਰਪੰਚ ਲੀਹਾਂ, ਰਾਜਵਿੰਦਰ ਸਿੰਘ ਗੋਲੂ ਬਲਾਕ ਸੰਮਤੀ ਮੈਂਬਰ, ਕਮਲਪ੍ਰੀਤ ਖੰਗੂੜਾ ਹਲਕਾ ਪ੍ਰਧਾਨ ਯੂਥ ਕਾਂਗਰਸ, ਜਗਰੂਪ ਹਸਨਪੁਰ, ਰਾਮ ਬਹਾਦੁਰ ਹਸਨਪੁਰ, ਕਰਨਬੀਰ ਦਾਖਾ, ਬਿੱਲੂ ਦਾਖਾ, ਜਸਪਾਲ ਪੰਚ ਮੁੱਲਾਂਪੁਰ, ਕੁਲਦੀਪ ਬੱਦੋਵਾਲ, ਮਾਸਟਰ ਸਾਧੂ ਸਿੰਘ ਛੋਕਰਾਂ, ਤੇਜੀ ਰਤਨ, ਭੁਪਿੰਦਰ ਜੋਧਾਂ, ਧਨਜੀਤ ਜੋਧਾਂ, ਹਰਨੇਕ ਸਿੰਘ ਸਰਾਭਾ, ਗੁਰਜੀਤ ਸਾਬਕਾ ਸਰਪੰਚ ਗੁਜਰਵਾਲ, ਕੁਲਤਾਰ ਸਿੰਘ ਲੋਹਗੜ੍ਹ, ਚਰਨੀ ਮਿੰਨੀ ਛਪਾਰ, ਸਤੀਸ਼ ਮਿੰਨੀ ਛਪਾਰ, ਸਰਬਜੀਤ ਛਪਾਰ, ਰੋਮੀ ਛਪਾਰ ਵੀ ਮੌਜ਼ੂਦ ਰਹੇ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>