ਨਵੀਂ ਦਿੱਲੀ- ਅਜੇ ਤੱਕ ਨਰੇਂਦਰ ਮੋਦੀ ਹੀ ਆਪਣੇ ਭਾਸ਼ਣਾਂ ਵਿੱਚ ਗਲਤੀਆਂ ਕਰਨ ਕਰਕੇ ਸੁਰਖੀਆਂ ਵਿੱਚ ਰਹੇ ਹਨ। ਮੋਦੀ ਦੀਆਂ ਗਲਤੀਆਂ ਤੇ ਉਂਗਲ ਉਠਾਉਣ ਵਾਲੇ ਕੇਜਰੀਵਾਲ ਆਪ ਵੀ ਅਜਿਹੀ ਹੀ ਗਲਤੀ ਕਰ ਬੈਠੇ ਹਨ। ਕੇਜਰੀਵਾਲ ਨੇ ਇਹ ਗਲਤੀ ਗੁਜਰਾਤ ਵਿੱਚ ਇੱਕ ਰੈਲੀ ਦੌਰਾਨ ਆਪਣੇ ਭਾਸ਼ਣ ਵਿੱਚ ਕੀਤੀ।
ਅਰਵਿੰਦ ਕੇਜਰੀਵਾਲ ਨੇ ਆਪਣੀ ਰੈਲੀ ਵਿੱਚ 4 ਆਰਟੀਆਈ ਵਰਕਰਾਂ ਨੂੰ ਸ਼ਰਧਾਂਜਲੀ ਦੇ ਦਿੱਤੀ, ਜਦੋਂ ਕਿ ਊਨ੍ਹਾਂ ਵਿੱਚੋਂ 4 ਜੀਵਤ ਹਨ। ਕੇਜਰੀਵਾਲ ਨੇ ਆਪਣੇ ਭਾਸ਼ਣ ਦੇ ਦੌਰਾਨ ਸਮਾਜਿਕ ਹਿੱਤ ਲਈ ਸ਼ਹੀਦ ਹੋਣ ਵਾਲਿਆਂ ਵਿੱਚ ਅਮਿਤ ਜੇਠਵਾ,ਭਾਨੂੰ ਦੇਵਾਨੀ,ਜੈਸੁੱਖ ਭਮਭਾਨੀਆਂ ਅਤੇ ਮਨੀਸ਼ਾ ਗੋਸਵਾਮੀ ਦਾ ਨਾਂ ਲਿਆ।ਕੇਜਰੀਵਾਲ ਨੇ ਕਿਹਾ, ‘ਸੱਭ ਤੋਂ ਪਹਿਲਾਂ ਮੈਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ ਜਿੰਨ੍ਹਾਂ ਨੇ ਪਿੱਛਲੇ 10 ਸਾਲਾਂ ਵਿੱਚ ਗੁਜਰਾਤ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਦੇ ਹੋਏ ਆਪਣੀਆਂ ਜਾਨਾਂ ਦਿੱਤੀਆਂ।’ਉਨ੍ਹਾਂ ਨੇ ਇਨ੍ਹਾਂ ਸੱਭ ਨੂੰ ਸ਼ਰਧਾਂਜਲੀ ਦਿੱਤੀ। ਜਿਹੜੇ 4 ਵਿਅਕਤੀਆਂ ਦੇ ਨਾਂ ਕੇਜਰੀਵਾਲ ਵੱਲੋਂ ਲਏ ਗਏ ਉਨ੍ਹਾਂ ਵਿੱਚੋਂ ਸਿਰਫ ਜੇਠਵਾ ਦੀ ਹੀ ਮੌਤ ਹੋਈ ਹੈ। ਜੇਠਵਾ ਦੀ 20 ਜੁਲਾਈ 2010 ਨੂੰ ਗੁਜਰਾਤ ਹਾਈਕੋਰਟ ਦੇ ਸਾਹਮਣੇ ਕੀਤੀ ਗਈ ਸੀ ।