ਓਸਲੋ(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਪਾਕਿਸਤਾਨ ਚ ਸਿੱਖਾਂ ਅਤੇ ਹਿੰਦੂਆ ਤੇ ਹੋਏ ਹਮਲਿਆਂ ਅਤੇ ਜਾਨੀ ਮਾਲ ਨਕੁਸਾਨ ਦੇ ਰੋਸ ਵਿੱਚ ਨਾਰਵੇ ਚ ਵੱਸੇ ਸਿੱਖਾ ਵੱਲੋ ਭਾਰੀ ਰੋਸ ਦਾ ਵਿਖਾਵਾ ਅਤੇ ਨਿਖੇਧੀ ਕੀਤੀ ਗਈ।ਨਾਰਵੇ ਚ ਸਿੱਖਾਂ ਦਾ ਇੱਕ ਵਫਦ ਵੱਲੋ ਓਸਲੋ ਸੱਿਥਤ ਪਾਕਿਸਤਾਨ ਦੂਤ ਘਰ ਜਾ ਡਿਪਟੀ ਕੋਸਲਰ ਡਾਂ ਖਾਲਿਦ ਹੁਸੈਨ ਮੇਮੋਨ ਨੂੰ ਇੱਕ ਰੋਸ ਪੱਤਰ ਸੋਪਿਆ ਅਤੇ ਮੰਗ ਕੀਤੀ ਕਿ ਪਾਕਿਸਤਾਨ ਚ ਹਿੰਦੂਆ ਅਤੇ ਸਿੱਖਾ ਦੀ ਹਿਫਾਜਤ ਕੀਤੀ ਜਾਵੇ ਅਤੇ ਮਨੁੱਖੀ ਕਦਰਾ ਦਾ ਘਾਣ ਕਰਨ ਵਾਲੇ ਇਹਨਾ ਫਿਰਕੂ ਅਨਸਰਾਂ ਅਤੇ ਦੂਸਰੇ ਦਹਿਸ਼ਤਗਰਦਾ ਨੂੰ ਕਰੜੇ ਹੱਥੀ ਲਿਆ ਜਾਵੇ।ਡਿਪਟੀ ਕੋਸਲਰ ਡਾਂ ਖਾਲਿਦ ਹੁਸੈਨ ਮੇਮੋਨ ਨੇ ਨਾਰਵੇ ਦੇ ਸਿੱਖਾ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਸਿੱਖ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਵੱਸੇ ਅਤੇ ਹਰ ਮੁੱਲਕ ਦੇ ਬੰਸਿ਼ਦੇ ਬਣ ਚੁੱਕੇ ਹਨ। ਸਾਡੇ ਪਾਕਿਸਤਾਨ ਦੇ ਸਿੱਖਾਂ ਪਾਕਿਸਤਾਨ ਦੇ ਬੰਸਿ਼ਦੇ ਹਨ ਅਤੇ ਸਾਡੀ ਸਰਕਾਰ ਹਰ ਪਾਕਿ ਸ਼ਹਿਰੀ ਚਾਹੇ ਉਹ ਮੁਸਲਮਾਨ, ਹਿੰਦੂ ਜਾ ਸਿੱਖ ਹਨ ਦੀ ਰਾਖੀ ਦੀ ਵਚਨਬੱਧ ਹਨ । ਸਾਡੀ ਸਰਕਾਰ ਵੱਲੋ ਉਹਨਾ ਇਲਾਕਿਆ ਜਿੱਥੇ ਇਹ ਹਮਲੇ ਹੋਏ ਚ ਦਹਿਸ਼ਤਪੰਸਦੀਆ ਦਾ ਸਫਾਇਆ ਕਰਨ ਲਈ ਫੋਜ ਭੇਜੀ ਜਾ ਚੁੱਕੀ ਹੈ ਅਤੇ ਭਰੋਸਾ ਦਿਵਾਇਆ ਕਿ ਪਾਕਿਸਤਾਨ ਚ ਸਿੱਖ ਅਤੇ ਹਿੰਦੂਆਂ ਦੀ ਰਾਖੀ ਲਈ ਸਾਡੀ ਸਰਕਾਰ ਕੋਈ ਕਸਰ ਨਹੀ ਛੱਡੇਗੀ।ਰੋਸ ਪੱਤਰ ਸੋਪਣ ਵਾਲਿਆ ਚ ਨਾਰਵੇ ਵਿੱਚ ਅਕਾਲੀ ਦਲ (ਬਾਦਲ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ,ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਦੇ ਚੇਅਰਮੈਨ ਸ੍ਰ ਗੁਰਦਿਆਲ ਸਿੰਘ ਪੱਡਾ,ਯੂਥ ਅਕਾਲੀ ਦਲ(ਬ) ਦੇ ਪ੍ਰਧਾਨ ਸ੍ਰ ਹਰਿੰਦਰਪਾਲ ਸਿੰਘ ਬੀੜ ਚੱੜਿਕ(ਮੋਗਾ), ਸ੍ਰ ਦਰਬਾਰਾ ਸਿੰਘ,ਸ੍ਰ ਪ੍ਰਗਟ ਸਿੰਘ ਜਲਾਲ,ਸ੍ਰ ਅਜਮੇਰ ਸਿੰਘ ਬਾਬਾ,ਸ੍ਰ ਜਗਦੇਵ ਸਿੰਘ ਬੋਪਾਰਾਏ, ਫੈਦਰਿਕ ਗਿੱਲ, ਸਤਵਿੰਦਰ ਭਰਥ,ਸੁਖਜਿੰਦਰ ਸਿੰਘ,ਸ੍ਰ ਰਾਜਵਿੰਦਰ ਸਿੰਘ(ਸਾਰੇ ਅਕਾਲੀ ਦਲ(ਬ) ਨਾਰਵੇ ਦੇ ਸਰਗਰਮ ਅਹੁਦੇਦਾਰ) ਸ੍ਰ ਅਜੀਤ ਸਿੰਘ,ਰੁਪਿੰਦਰ ਢਿੱਲੋ ਮੋਗਾ,ਸ੍ਰ ਰਾਜਿੰਦਰ ਸਿੰਘ, ਸ੍ਰ ਮਲਕੀਅਤ ਸਿੰਘ, ਜੱਥੇਦਾਰ ਇੰਦਰਜੀਤ ਸਿੰਘ(ਮੁੱਖ ਸੇਵਾਦਾਰ ਗੁਰੂ ਘਰ ਲੀਅਰ ਨਾਰਵੇ)ਭਾਈ ਜਗਜੀਵਨ ਸਿੰਘ , ਭਾਈ ਅਜੈਬ ਸਿੰਘ,ਭਾਈ ਪਰਮਜੀਤ ਸਿੰਘ, ਬਲਦੇਵ ਸਿੰਘ ਬਾਘਾਪੁਰਾਣਾ,ਭਾਈ ਤਜਿੰਦਰ ਸਿੰਘ ਗਿੱਲ ਪੱਤੀ,ਸ੍ਰ ਹਰਪਾਲ ਸਿੰਘ ਖੱਟੜਾ,ਸਰਬਜੀਤ ਸਿੰਘ ਵਿਰਕ ਆਦਿ ਸ਼ਾਮਿਲ ਸਨ।
ਪਾਕਿਸਤਾਨ ਚ ਸਿੱਖਾਂ ਤੇ ਹੋਏ ਹਮਲਿਆਂ ਦੇ ਰੋਸ ਵਿੱਚ ਨਾਰਵੇ ਦੇ ਸਿੱਖਾਂ ਵੱਲੋ ਨਾਰਵੇ ਚ ਪਾਕਿ ਸਫੀਰ ਨੂੰ ਰੋਸ ਪੱਤਰ
This entry was posted in ਅੰਤਰਰਾਸ਼ਟਰੀ.