ਮੂਨਕ -ਸ਼ਹੀਦੇਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਮੋਕੇ ਉਘੇ ਪੰਜਾਬੀ ਫਿਲਮਕਾਰ ਇਕਬਾਲ ਗੱਜਣ ਨੇ ਬੋਲਦਿਆ ਕਿਹਾ ਕਿ ਅਜੋਕੀ ਭ੍ਰਿਸ਼ਟ ਰਾਜਨੀਤੀ ਨੇ ਆਪਣੀ ਵੋਟਾਂ ਦੀ ਸਵਾਰਥੀ ਰਾਜਨੀਤੀ ਲਈ ਸਮੁੱਚਾ ਤੰਤਰ ਤੇ ਸਿਸਟਮ ਭ੍ਰਿਸ਼ਟ ਕਰ ਦਿਤਾ,ਅੱਜ ਜਰੂਰਤ ਹੈ ਕਿ ਨੌਜ਼ਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਮਾਨਵਵਾਦੀ ਫਲਸਫੇ ਨਾਲ ਜੋੜਿਆ ਜਾਵੇ।
ਇਸ ਸ਼ਰਧਾਂਜ਼ਲੀ ਸਮਾਗਮ ਦਾ ਆਯੋਜਨ ਪੰਜਾਬ ਦੇ ਜਿਲਾ ਸੰਗਰੂਰ ਦੇ ਪਿੰਡ ਭਾਠੂਆਂ ਵਿਖੇ ਇੱਥੋਂ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਰੋੜੇਵਾਲਾ ਨੇ ਆਪਣੇ ਪੋਤਰਿਆਂ ਸਹਜਪ੍ਰੀਤ ਸਿੰਘ ਤੇ ਤਲਵਿੰਦਰ ਸਿੰਘ ਦੇ ਜਨਮ ਦੀ ਖੁਸ਼ੀ ਵਿਚ ਕੀਤਾ।ਇਸ ਮੌਕੇ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ ਨੇ ਬੋਲਦਿਆ ਕਿਹਾ ਕਿ ਲ਼ੜਕੀਆਂ ਦੀ ਸਿਖਿਆ ਦੇ ਸੰਬੰਧ ਵਿਚ ਪੇਂਡੂ ਖੇਤਰ ਬਹੁਤ ਪਛੜੇ ਹੋਏ ਹਨ,ਲੋਕ ਏਧਰ ਵਿਸ਼ੇਸ਼ ਧਿਆਨ ਦੇਣ ਅਤੇ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨ ਆਪਣੇ ਅਮਰ ਸ਼ਹੀਦਾਂ ਦੇ ਸ਼ਾਨਾਂਮੱਤੇ ਇਤਿਹਾਸ ਤੋਂ ਸਿਖਿਆ ਲੈ ਕੇ ਲੋਕ ਸੇਵਾ ਲਈ ਅੱਗੇ ਆਉਣ।ਦਿੱਲੀ ਤੋਂ ਪਹੁੰਚੇ ਉਘੇ ਵਿਦਵਾਨ ਡਾ ਜਗਮੇਲ ਸਿੰਘ ਭਾਠੂਆਂ ਨੇ ਕਿਹਾ ਕਿ ਕੁਰਾਹੇ ਪਏ ਪੰਜਾਬ ਦੇ ਨੌਜ਼ਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਬਾਰੇ ਜਾਣੂ ਕਰਾਉਣਾ ਅੱਜ ਸਮੇ ਦੀ ਮੁੱਖ ਮੰਗ ਹੈ।
ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਤੋਂ ਪਹੁੰਚੀ ਉੱਘੀ ਸਮਾਜ ਸੇਵਿਕਾ ਮਿਸ ਰਾਗਿਨੀ ਸ਼ਰਮਾ ਨੇ ਕਿਹਾ ਕਿ ਫਾਂਸੀ ਦੇ ਰੱਸੇ ਚੁੱਮਕੇ ਦੇਸ਼ ਦੀ ਆਜਾਦੀ ਦਾ ਜੋ ਮਹਾਨ ਸੁਪਨਾ ਸ਼ਹੀਦਾਂ ਨੇ ਲਿਆ ਸੀ,ਉਸ ਸੁਪਨੇ ਨੂਮ ਵਾਸਤਵ ਵਿਚ ਸਾਕਾਰ ਕਰਨਾ ਅਜੇ ਬਾਕੀ ਹੈ।ਉਘੇ ਕਥਾਵਾਚਕ ਭਾਈ ਗੁਰਧਿਆਨ ਸਿੰਘ ਨੇ ਗੁਰਬਾਣੀ ਵਿਚਾਰ ਕਰਦਿਆ ਨਾਲ ਹੀ ਮਹਾਨ ਸ਼ਹੀਦਾਂ ਦੀ ਵੱਡੀ ਦੇਣ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ।
ਇਸ ਮੌਕੇ ਲਲਿਤ ਕਲਾਂਵਾਂ ਦੀ ਉਘੀ ਕਲਾਕਾਰ ਮਾਤਾ ਗੁਰਦੇਵ ਕੌਰ ਅਤੇ ਮਾਤਾ ਧੰਨ ਕੌਰ ਨੇ ਫਿਲਮਕਾਰ ਇਕਬਾਲ ਗੱਜਣ, ਡਾ ਰਵਿੰਦਰ ਕੌਰ ਰਵੀ, ਡਾ ਜਗਮੇਲ ਸਿੰਘ ਭਾਠੂਆਂ, ਮਿਸ ਰਾਗਿਨੀ ਸ਼ਰਮਾ ਅਤੇ ਭਾਈ ਗੁਰਧਿਆਨ ਸਿੰਘ ਨੂੰ ਸਿਰੋਪਾਓ,ਕਿਰਪਾਨ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।ਇਕਬਾਲ ਗੱਜਣ ਨੇ ਆਪਣੀ ਬਣਾਈ ਟੈਲੀ ਫਿਲਮ “ਕਿਰਤ ਮਸੀਹਾ ਭਗਤ ਸਿੰਘ” ਦੀ ਸੀਡੀ ਸਰਪੰਚ ਬੁਘਰ ਸਿੰਘ, ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਪਤਵੰਤਿਆਂ ਨੂੰ ਭੇਟ ਕੀਤੀ।ਇਸ ਮੌਕੇ ਕਾਂਗਰਸੀ ਆਗੂ ਗੋਪਾਲ ਸਿੰਗਲਾ,ਅਜੈਬ ਸਿੰਘ ਰਟੋਲ਼ਾ,ਗੁਰਪ੍ਰੀਤ ਸਿੰਘ ਕੌਹਰੀਆਂ,ਜਸਪਾਲ ਸਿੰਘ ਦੇਹਲਾ ਮੈਂਬਰ ਬਲਾਕ ਸੰਮਤੀ,ਸਰਪੰਚ ਜਸਵੰਤ ਸਿੰਘ ਦੇਹਲਾ,ਜੱਥੇਦਾਰ ਪ੍ਰਗਟ ਸਿੰਘ ਗਾਗਾ,ਦੀਪ ਰੋੜੇਵਾਲਾ ਅਤੇ ਗੁਰਜੰਟ ਸਿੰਘ ਸਾਬਕਾ ਸਰਪੰਚ ਰੋੜੇਵਾਲਾ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
ਸ਼ਹੀਦੇਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ
This entry was posted in ਸਰਗਰਮੀਆਂ.