ਅੰਮ੍ਰਿਤਸਰ:-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨਵੇਂ ਇਕੱਤਰਤਾ ਹਾਲ ਵਿਖੇ ਹੋਈ ਜਿਸ ਵਿੱਚ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ.ਰਜਿੰਦਰ ਸਿੰਘ ਮਹਿਤਾ, ਸ.ਕਰਨੈਲ ਸਿੰਘ ਪੰਜੋਲੀ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ.ਮੋਹਨ ਸਿੰਘ ਬੰਗੀ, ਸ.ਭਜਨ ਸਿੰਘ ਸ਼ੇਰਗਿੱਲ ਤੇ ਸ.ਮੰਗਲ ਸਿੰਘ ਅੰਤ੍ਰਿੰਗ ਮੈਂਬਰ ਸ਼ਾਮਲ ਹੋਏ।
ਮੀਟਿੰਗ ਦੌਰਾਨ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ ੨੦੧੪-੧੫ ਦਾ ਸਾਲਾਨਾ ਬਜ਼ਟ ਪੇਸ਼ ਕੀਤਾ। ਜਿਸ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਤੇ ਸਰਬ-ਸੰਮਤੀ ਨਾਲ ਸ਼੍ਰੋਮਣੀ ਕਮੇਟੀ ਦਾ ੧ ਅਪ੍ਰੈਲ ੨੦੧੪ ਤੋਂ ੩੧ ਮਾਰਚ ੨੦੧੫ ਤੀਕ ਸਾਲਾਨਾ ਬਜ਼ਟ ਨੌ ਅਰਬ ਪੰਜ ਕਰੋੜ ਛੇ ਲੱਖ ਬਵੰਜਾ ਹਜ਼ਾਰ ਤਿੰਨ ਸੌ ਰੁਪਏ ਪਾਸ ਕੀਤਾ ਗਿਆ ਤੇ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਸਾਲ ੨੦੧੪-੧੫ ਦਾ ਸਾਲਾਨਾ ਬਜ਼ਟ
੧. ਜਨਰਲ ਬੋਰਡ ਫੰਡ ੫੪ ਕਰੋੜ ਰੁਪਏ
੨. ਟਰੱਸਟ ਫੰਡਜ਼ ੩੭ ਕਰੋੜ ੮੦ ਲੱਖ ੬ ਹਜ਼ਾਰ ੩ ਸੌ ਰੁਪਏ
੩. ਵਿਦਿਆ ਫੰਡ ੨੯ ਕਰੋੜ ੨੫ ਲੱਖ ੭੦ ਹਜ਼ਾਰ ਰੁਪਏ ਕੇਵਲ
੪. ਧਰਮ ਪ੍ਰਚਾਰ ਕਮੇਟੀ ੬੩ ਕਰੋੜ ਰੁਪਏ ਕੇਵਲ
੫. ਪ੍ਰਿੰਟਿੰਗ ਪ੍ਰੈਸਾਂ ੬ ਕਰੋੜ ੪੦ ਲੱਖ ੯੫ ਹਜ਼ਾਰ ਰੁਪਏ ਕੇਵਲ
੬. ਗੁਰਦੁਆਰਾ ਸਾਹਿਬਾਨ ਦਫਾ-੮੫ ੫ ਅਰਬ ੬੦ ਕਰੋੜ ੫੧ ਲੱਖ ੮੧ ਹਜ਼ਾਰ ਰੁਪਏ ਕੇਵਲ
੭. ਵਿਦਿਅਕ ਅਦਾਰੇ ੧ ਅਰਬ ੫੪ ਕਰੋੜ ੮ ਲੱਖ ਰੁਪਏ ਕੇਵਲ
ਕੁੱਲ ੯ ਅਰਬ ੫ ਕਰੋੜ ੬ ਲੱਖ ੫੨ ਹਜ਼ਾਰ ੩ ਸੌ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜੋ ਪਿਛਲੇ ਸਾਲ ਨਾਲੋਂ ੯੯ ਕਰੋੜ ੮੦ ਹਜ਼ਾਰ ੨੦੦ ਸੌ ਰੁਪਏ ( ੧੨.੨੮੩ %) ਵੱਧ ਹੈ।
ਬਜ਼ਟ ਦੀ ਪ੍ਰਸੰਸਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੋਂ ਇਲਾਵਾ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਚਲਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ੧੩ ਸਕੂਲ/ਕਾਲਜਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਪਿਛਲੇ ਸਾਲ ਤੋਂ ਸਕੂਲਾਂ/ਕਾਲਜਾਂ ਦੀਆਂ ਆਰੰਭ ਹੋਈਆਂ ਇਮਾਰਤਾਂ ਨੂੰ ਮੁਕੰਮਲ ਕਰਨ ਲਈ ਹੋਣ ਵਾਲੇ ਖਰਚਾਂ ਲਈ ਹੋਣ ਵਾਲੇ ਖਰਚਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਨਾ-ਮੁਰਾਦ ਬਿਮਾਰੀ ਕੈਂਸਰ ਲਈ ਪਿਛਲੇ ਸਾਲ ਤੋਂ ਕੈਂਸਰ ਪੀੜ੍ਹਤ ਫੰਡ ਬਣਾਇਆ ਗਿਆ ਹੈ। ਇਸੇ ਤਰ੍ਹਾਂ ਗਰੀਬ, ਪਛੜੇ ਹੋਣਹਾਰ ਸਿੱਖ ਬੱਚਿਆਂ ਦੀ ਪੜ੍ਹਾਈ ਲਈ ਪਹਿਲਾਂ ਦੀ ਤਰ੍ਹਾਂ ਮਦਦ ਫੰਡ ਵੀ ਰੱਖਿਆ ਗਿਆ ਹੈ। ਇਤਿਹਾਸਕ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮਾਛੀਵਾੜੇ ਦਾ ਜੰਗਲ, ਗੁਰਦੁਆਰਾ ਗੁਰੂ ਕੇ ਬਾਗ ਦਾ ਪੁਰਾਤਨ ਬਾਗ, ਚਮਕੌਰ ਸਾਹਿਬ ਦੀ ਕੱਚੀਗੜ੍ਹੀ, ਫਤਹਿਗੜ੍ਹ ਸਾਹਿਬ ਦਾ ਠੰਡਾ ਬੁਰਜ, ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਪੰਜ ਕਿਲਿਆਂ ਨੂੰ ਪੁਰਾਤਨ ਦਿੱਖ ਦੇਣ ਵੱਲ ਵਿਸ਼ੇਸ਼ ਰੁਚੀ ਦਿਖਾਈ ਗਈ ਹੈ। ਇਸ ਤੋਂ ਇਲਾਵਾ ਨਵੀਆਂ ਸਰਾਵਾਂ ਬਣ ਰਹੀਆਂ ਹਨ। ਸੋ ਉਕਤ ਸਾਰਿਆਂ ਕਾਰਜਾਂ ਨੂੰ ਮੱਦੇ ਨਜ਼ਰ ਰੱਖਦਿਆਂ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਅੱਜ ਦੀ ਇਕੱਤਰਤਾ ਵਿੱਚ ਸ.ਦਲਮੇਘ ਸਿੰਘ ਖੱਟੜਾ, ਸ. ਰੂਪ ਸਿੰਘ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਮਹਿੰਦਰ ਸਿੰਘ ਆਹਲੀ, ਸ.ਦਿਲਜੀਤ ਸਿੰਘ ‘ਬੇਦੀ’, ਸ.ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਭੁਪਿੰਦਰਪਾਲ ਸਿੰਘ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਾਮਦਾਸ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ.ਗੁਰਦਿਆਲ ਸਿੰਘ ਇੰਚਾਰਜ ਟ੍ਰਸਟ, ਸ.ਹਰਿੰਦਰਪਾਲ ਸਿੰਘ ਚੀਫ ਅਕਾਊਟੈਂਟ, ਸ.ਗੋਪਾਲ ਸਿੰਘ ਅਕਾਊਂਟੈਂਟ, ਸ.ਮਿਲਖਾ ਸਿੰਘ ਤੇ ਸ.ਮਨਿੰਦਰਮੋਹਣ ਸਿੰਘ ਇੰਟਰਨਲ ਆਡੀਟਰ ਆਦਿ ਹਾਜ਼ਰ ਸਨ।