ਮਾਨਸਾ,(ਐਚ ਐਸ ਨਰੂਲਾ ) – ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਐਡਵੋਕੇਟ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਅੱਜ ਸਮੁੱਚੇ ਭਾਰਤ ਵਿਚ ਹਾਲਾਤ ਬਦ ਤੋਂ ਬਦਤੱਰ ਹਨ। ਇਸ ਦਾ ਕਾਰਨ ਦੇਸ਼ ਦੀ ਆਜਾਦੀ ਤੋ ਬਾਅਦ ਦਿਨੋ ਦਿਨ ਸੁਆਰਥ ਤੇ ਲਾਲਚ ‘ਚ ਧੱਸਦੇ ਜਾ ਰਹੇ ਰਵਾਇਤੀ ਸਿਆਸੀ ਆਗੂਆਂ ਨੇ ਜਿਥੇ ਸਮੁੱਚੇ ਦੇਸ਼ ਦੇ ਵਿਕਾਸ ਤੇ ਆਰਥਿਕਤਾ ਨੂੰ ਚਕਨਾਚੂਰ ਕਰਕੇ ਦੁਨੀਆ ਦੇ ਤਮਾਮ ਦੇਸ਼ਾਂ ਤੋ ਬੇਹਦ ਪਛਾੜ ਕਿ ਰੱਖ ਦਿਤਾ ਹੈ ਉਥੇ ਕੁਰਸੀ ਲਈ ਲੋਕਾਂ ਨੂੰ ਜਜਬਾਤਾਂ,ਧਰਮਾਂ ਅਤੇ ਜਾਤਾਂ ਦੇ ਅਧਾਰ ‘ਤੇ ਮਾਨਸਿਕ ਅਪਾਹਿਜ ਬਣਾ ਕਿ ਦੇਸ਼ ਨੂੰ ਗੁਲਾਮੀ ਦੇ ਦੌਰ ਤੋਂ ਵੀ ਬਦਤਰ ਹਾਲਾਤ ‘ਚ ਬੰਧੂਆ ਵੋਟਰ ਬਣਨ ਲਈ ਮਜਬੂਰ ਕਰ ਦਿਤਾ ਹੈ। ਦੇਸ਼ ਦੇ ਸਰਵਜਨਕ ਵਿਕਾਸ ਖੁਸ਼ਹਾਲੀ ਤੇ ਤਰੱਕੀ ਲਈ ਗੇਂਦ ਹੁਣ ਵੋਟਰਾਂ ਦੇ ਪਾਲੇ ‘ਚ ਹੈ, ਜਿਸ ਨਾਲ ਵੋਟਰ ਜਾਗਰੂਕ ਹੋ ਕਿ ਸੁਆਰਥੀ ਲੀਡਰਾਂ ਨੂੰ ਚਾਰੋ ਖਾਨੇ ਚਿੱਤ ਕਰ ਸਕਦੇ ਹਨ। ਲੁਧਿਆਣਾ ਤੋਂ ਉਮੀਦਵਾਰ ਫੂਲਕਾ ਨੇ ਕਿਹਾ ਕਿ ਆਪਣੇ ਸੁਆਰਥ ਲਈ ਲੀਡਰ ਪਹਿਲਾਂ ਨੌਜਵਾਨਾਂ ਨੂੰ ਘਾਤਕ ਨਸ਼ਿਆਂ ਦੇ ਵਰੁੱਧ ਮੁਹਿਮਾਂ ਚਲਾਉਣ ਦਾ ਡਰਾਮਾ ਕਰਕੇ ਵੋਟਾਂ ਵਟੋਰਦੇ ਹਨ। ਵੋਟਰ ਜਾਣ ਚੁੱਕਾ ਹੈ ਕਿ ਨਸ਼ਾ ਮਾਫੀਆ ਕੌਣ ਹੈ, ਪ੍ਰੰਤੂ ਇਸ ਵਾਰ ਭਰਿਸ਼ਟ ਲੀਡਰਾਂ ਦੇ ਇਹ ਸੁਆਰਥੀ ਪੈਂਤੜੇ ਜਾਗਰੂਕ ਵੋਟਰ ਚਲਣ ਨਹੀ ਦੇਣਗੇ ਨਿਜੀ ਹਿੱਤਾਂ ਨੂੰ ਲਾਂਭੇ ਰੱਖਦੇ ਹੋਏ ਜਮੀਰ ਦੀ ਆਵਾਜ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਕੇ ਦੇਸ਼ ਹਿਤਾਂ ਦੀ ਪੂਰਤੀ ਕਰੀਏ ।
ਵੋਟਰ ਫੈਂਸਲਾ ਕਰਨਗੇ ਆਜਾਦ ਭਾਰਤੀ ਅਖਵਾਉਣਾ ਹੈ ਜਾਂ ‘‘ਬੰਧੂਆ ਵੋਟਰ’’: ਐਚ ਐਸ ਫੂਲਕਾ
This entry was posted in ਪੰਜਾਬ.