ਮੀਰਪੁਰ- ਸ੍ਰੀ ਲੰਕਾ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ 6 ਵਿਕਿਟ ਨਾਲ ਹਰਾ ਕੇ ਵਰਲੱਡ ਚੈਂਪੀਅਨ ਬਣਿਆ। 52 ਰਨ ਦੀ ਪਾਰੀ ਖੇਡਣ ਵਾਲੇ ਸ੍ਰੀ ਲੰਕਾ ਦੇ ਖਿਡਾਰੀ ਕੁਮਾਰ ਸੰਗਕਾਰਾ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ। ਭਾਰਤ ਦੇ ਬਲੇਬਾਜ਼ ਵਿਰਾਟ ਕੋਹਲੀ ਨੂੰ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਬਲੇਬਾਜ਼ੀ ਕਰਨ ਕਰਕੇ ਮੈਨ ਆਫ਼ ਦੀ ਟੂਰਨਾਮੈਂਟ ਚੁਣਿਆ ਗਿਆ।
ਕੁਮਾਰ ਸੰਗਕਾਰਾ ਨੇ 35 ਬਾਲਾਂ ਤੇ 6 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 52 ਰਨਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਲੋ ਸਕੋਰਿੰਗ ਮੈਚ ਵਿੱਚ ਸ੍ਰੀ ਲੰਕਾ ਦੀ ਜਿੱਤ ਨੂੰ ਆਸਾਨ ਬਣਾ ਦਿੱਤਾ। ਤਿਮਾਰਾ ਪਰੇਰਾ ਨੇ ਵੀ 14 ਬਾਲਾਂ ਵਿੱਚ ਨਾਟ ਆਊਟ 23 ਰਨਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 18ਵੇਂ ਓਵਰ ਦੀ ਪੰਜਵੀਂ ਬਾਲ ਤੇ ਚੌਕਾ ਲਗਾ ਕੇ ਸ੍ਰੀ ਲੰਕਾ ਨੂੰ ਟੀ-20 ਵਰਲੱਡ ਕੱਪ ਦਾ ਚੈਂਪੀਅਨ ਬਣਾ ਦਿੱਤਾ। ਮਹੇਲਾ ਜੈਵਰਧਨੇ ਨੇ 24 ਅਤੇ ਤਿਲਕਰਤਨੇ ਦਿਲਸ਼ਾਨ ਨੇ ਸ੍ਰੀ ਲੰਕਾ ਲਈ 18 ਰਨਾਂ ਦੀ ਪਾਰੀ ਖੇਡੀ।
ਸ੍ਰੀ ਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੂੰ ਮੈਚ ਦੇ ਦੂਸਰੇ ਹੀ ਓਵਰ ਵਿੱਚ ਵੱਡਾ ਝਟਕਾ ਲੱਗਿਆ। ਭਾਰਤ ਦੇ ਓਪਨਰ ਰਹਾਣੇ ਸਿਰਫ਼ 3 ਰਨ ਬਣਾ ਕੇ ਹੀ ਆਊਟ ਹੋ ਗਏ। ਯੁਵਰਾਜ ਵੀ 21 ਬਾਲਾਂ ਤੇ 11 ਰਨ ਬਣਾ ਕੇ ਆਊਟ ਹੋ ਗਏ। ਕੁਮਾਰ ਸੰਗਕਾਰਾ ਨੇ 35 ਬਾਲਾਂ ਤੇ 52 ਰਨਾਂ ਦੀ ਪਾਰੀ ਖੇਡਦੇ ਹੋਏ ਸ਼ਾਨਦਾਰ ਮੁਕਾਮ ਹਾਸਿਲ ਕੀਤਾ। ਸ੍ਰੀ ਲੰਕਾ ਨੇ 17.5 ਓਵਰ ਵਿੱਚ ਹੀ 4 ਵਿਕਿਟ ਦੇ ਨੁਕਸਾਨ ਤੇ ਜਿੱਤ ਪ੍ਰਾਪਤ ਕੀਤੀ।