ਰਲ-ਮਿਲ ਪਾਣੀ ਨੂੰ ਬਚਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਪਾਣੀ ਵਿਚ ਹੁੰਦੀ ਜਿੰਦ ਜਾਨ ਬੱਚਿਓ,
ਪਾਣੀ ਵਿਚ ਹੁੰਦੇ ਨੇ ਪ੍ਰਾਣ ਬੱਚਿਓ,
ਸਭ ਦੇ ਪ੍ਰਾਣ ਬਚਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਤੁਸੀਂ ਸਾਡੇ ਦੇਸ਼ ਦਾ ਭਵਿੱਖ ਹੋ,
ਸਭ ਕੁਝ ਹੁਣ ਤੁਸੀਂ ਸਿੱਖ ਲੋ,
ਫਜੂ਼ਲ ਪਾਣੀ ਵਰਤਣ ਵਾਲੇ ਨੂੰ ਰਾਹੇ ਪਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਜੇ ਨਲ ਖੁੱਲਾ ਛੱਡ ਮੰਮੀ ਹੋਰ ਕੰਮ ਕਰੀ ਜਾਵੇ,
ਬਾਲਟੀ ਤੋਂ ਪਾਣੀ ਬਾਹਰ ਐਵੇਂ ਡੁੱਲੀ ਜਾਵੇ,
ਮੰਮੀ ਨੂੰ ਵੀ ਤੁਸੀਂ ਸਮਝਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਫੁੱਲਾਂ-ਪੌਦਿਆਂ ਨੂੰ ਪਾਣੀ ਬਾਲਟੀ ਨਾਲ ਪਾਓ,
ਕਾਰ, ਗੱਡੀ ਆਦਿ ਸਭ ਬਾਲਟੀ ਨਾਲ ਨਹਾਓ,
ਵੱਡੀ ਸਾਰੀ ਪਾਈਪ ਨਾ ਚਲਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਸਬਜੀਆਂ ਧੋਵੋ ਪਾ ਕੇ ਬਾਲਟੀ ‘ਚ ਪਾਣੀ,
ਫੁੱਲਾਂ ਦੇ ਬਗੀਚਿਆਂ ‘ਚ ਪਾਓ ਉਹੀ ਪਾਣੀ,
ਪਾਣੀ ਲਈ ਫਰਜ ਨਿਭਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਮੋਟਰ ਚਲਾ ਕੇ ਟੈਂਕੀ ਭਰਦੇ ਨੇ ਜੋ,
ਪਾਣੀ ਭਰ ਜਾਵੇ ਮੋਟਰ ਬੰਦ ਕਰਦੇ ਨਹੀਂ ਜੋ,
ਤੁਸੀਂ ਕਹਿ ਕੇ ਮੋਟਰ ਬੰਦ ਕਰਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਜਿਸ ਪਾਣੀ ਨਾਲ ਕਰੋ ਸਾਫ-ਸਫਾਈ,
ਉਸ ਨਾਲ ਕਰੋ ਫੁੱਲਾਂ ਦੀ ਸਿੰਜਾਈ,
ਉਹ ਵੀ ਪਾਣੀ ਚੰਗੇ ਕੰਮ ਲਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।
ਅੱਜ ਤੋਂ ਇਹ ਜਿੰਮੇਵਾਰੀ ਤੁਸੀਂ ਸਾਂਭ ਲਓ,
ਇਸ ਦੀ ਸ਼ੁਰੂਆਤ ਤੁਸੀਂ ਘਰ ਤੋਂ ਕਰੋ,
ਗੁਆਂਢੀਆਂ ਨੂੰ ਵੀ ਇਹ ਸਮਝਾਓ ਬੱਚਿਓ,
ਐਵੇਂ ਨਾ ਪਾਣੀ ਨੂੰ ਗਵਾਓ ਬੱਚਿਓ।