ਅੰਮ੍ਰਿਤਸਰ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕਸਭਾ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਟਲੀ ਨੇ ਘਰ ਸਿਰਫ਼ ਚੋਣਾਂ ਦੇ ਉਦੇਸ਼ ਨਾਲ ਖ੍ਰੀਦਿਆ ਹੈ। ਇਸ ਲਈ ਚੋਣ ਕਮਿਸ਼ਨ ਕੋਲ ਇਸ ਦੀ ਸਿ਼ਕਾਇਤ ਕੀਤੀ ਜਾਵੇਗੀ ਅਤੇ ਇਹ ਮੰਗ ਵੀ ਕੀਤੀ ਜਾਵੇਗੀ ਕਿ ਘਰ ਖ੍ਰੀਦਣ ਤੇ ਜੋ ਰਾਸ਼ੀ ਖਰਚ ਕੀਤੀ ਗਈ ਹੈ, ਉਸ ਨੂੰ ਚੋਣ ਖਰਚ ਵਿੱਚ ਸ਼ਾਮਿਲ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਚੋਣ ਜਿੱਤਣ ਲਈ ਘਰ ਨਹੀਂ, ਲੋਕਾਂ ਦੇ ਦਿੱਲ ਜਿੱਤਣੇ ਜਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੇਟਲੀ ਨੂੰ ਅੰਮ੍ਰਿਤਸਰ ਵਿੱਚ ਘਰ ਖ੍ਰੀਦਣ ਦਾ ਖਿਆਲ ਕਿਉਂ ਨਹੀਂ ਆਇਆ। ਇਹ ਇੱਕ ਸਿਆਸੀ ਚਾਲ ਹੈ। ਕੈਪਟਨ ਨੇ ਕਿਹਾ ਕਿ ਜੇਟਲੀ ਨੂੰ ਅੰਮ੍ਰਿਤਸਰ ਵਿੱਚ ਰਹਿਣ ਦੀ ਕਦੇ ਵੀ ਜਰੂਰਤ ਨਹੀਂ ਪਵੇਗੀ। ਚੋਣਾਂ ਤੋਂ ਬਾਅਦ ਜੇ ਘਰ ਕਿਰਾਏ ਤੇ ਦੇਣਾ ਹੋਵੇ ਤਾਂ ਉਹ ਦੇ ਸਕਦੇ ਹਨ, ਕਿਉਂ ਕਿ ਮੈਨੂੰ ਘਰ ਦੀ ਜਰੂਰਤ ਹੋਵੇਗੀ।ਉਨ੍ਹਾਂ ਨੇ ਇਹ ਵੀ ਕਿਹਾ ਕਿ 2006 ਵਿੱਚ ਜੇਟਲੀ ਦੀ ਜਇਦਾਦ 26 ਕਰੋੜ ਸੀ, ਜੋ ਕਿ 2012 ਵਿੱਚ ਵੱਧ ਕੇ 158 ਕਰੋੜ ਹੋ ਗਈ। ਜਦੋਂ ਕਿ 2009 ਵਿੱਚ ਉਸ ਨੇ ਵਕਾਲਤ ਵੀ ਛੱਡ ਦਿੱਤੀ ਸੀ। ਫਿਰ ਸੰਪਤੀ ਵਿੱਚ ਏਨਾ ਵਾਧਾ ਕਿਸ ਤਰ੍ਹਾਂ ਹੋਇਆ।