ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਓਪੀਨੀਅਨ ਪੋਲ ਵਿਖਾਉਣ ਵਾਲੇ ਮੀਡੀਆ ਦੀ ਚੰਘੀ ਝਾੜਝੰਬ ਕੀਤੀ ਹੈ। ਇਸ ਦੇ ਨਾਲ ਹੀ ਇਹ ਤਾੜਨਾ ਵੀ ਕੀਤੀ ਹੈ ਕਿ 12 ਮਈ ਨੂੰ ਲੋਕਸਭਾ ਚੋਣਾਂ ਦੀ ਸਮਾਪਤੀ ਹੋਣ ਤੱਕ ਕਿਸੇ ਵੀ ਤਰ੍ਹਾਂ ਦਾ ਪ੍ਰਕਾਸ਼ਨ ਜਾਂ ਪਰਸਾਰਣ ਨਾਂ ਕੀਤਾ ਜਾਵੇ।
ਚੋਣ ਕਮਿਸ਼ਨ ਨੇ 14 ਅਪਰੈਲ ਨੂੰ ਇੱਕ ਚੈਨਲ ਦੁਆਰਾ ਵਿਖਾਏ ਗਏ ਓਪੀਨੀਅਨ ਪੋਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਨੇ ਉਨ੍ਹਾਂ 111 ਖੇਤਰਾਂ ਦੇ ਸੰਭਾਵਿਤ ਨਤੀਜੇ ਸ਼ਾਮਿਲ ਸਨ, ਜਿੱਥੇ ਵੋਟਾਂ ਪੈ ਚੁੱਕੀਆਂ ਸਨ ਅਤੇ ਇਹ ਇੱਕ ਤਰ੍ਹਾਂ ਨਾਲ ਐਕਜਿਟ ਪੋਲ ਦੇ ਨਤੀਜਿਆਂ ਦਾ ਪਰਸਾਰਣ ਕਰਨਾ ਹੈ।
ਕਮਿਸ਼ਨ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਜਨਪ੍ਰਤੀਨਿਧੀ ਕਾਨੂੰਨ ਦੀ ਧਾਰਾ 126 ਦੀ ਉਲੰਘਣ ਕਰਨਾ ਹੈ, ਜਿਸ ਅਨੁਸਾਰ ਐਕਜਿਟ ਪੋਲ ਦੇ ਪਰਸਾਰਣ ਅਤੇ ਪ੍ਰਕਾਸ਼ਨ ਤੇ ਪਾਬੰਦੀ ਹੈ। ਇਹ ਰੋਕ ਮੱਤਦਾਨ ਸ਼ੁਰੂ ਹੋਣ ਤੋਂ ਲੈ ਕੇ ਸਮਾਪਤ ਹੋਣ ਦੇ ਅੱਧੇ ਘੰਟੇ ਬਾਅਦ ਤੱਕ ਲਾਗੂ ਰਹੇਗੀ।