ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਇੱਕ ਇਮਾਰਤ ਵਿੱਚ ਜਦੋਂ ਅੱਧੀ ਰਾਤ ਦੇ ਕਰੀਬ ਇੱਕ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਪਹਿਲਾਂ ਤਾਂ ਮੈਂ ਕੋਈ ਖਾਸ ਧਿਆਨ ਨਾਂ ਕੀਤਾ,ਜਦੋਂ ਕੋਈ ਵੀਹ ਮਿੰਟ ਤੱਕ ਬੱਚਾ ਰੋਦਾਂ ਰਿਹਾ,ਤੇ ਫੇਰ ਮੈਂ ਅੱਧ ਸੁੱਤੇ ਜਿਹੇ ਨੇ ਉਠ ਕੇ ਵੇਖਿਆਕਿ ਮੇਰੇ ਦਰਵਾਜ਼ੇ ਦੇ ਸਾਹਮਣੇ ਹੀ ਦੂਸਰੀ ਮੰਜ਼ਲ ਦੀਆਂ ਪੌੜੀਆਂ ਕੋਲ ਇੱਕ ਬਹੁਤ ਹੀ ਸਾਫ ਸੁਥਰਾ ਤੇ ਪਿਆਰਾ ਬੱਚਾ ਲਵਾਰਿਸ ਪਿਆ ਰੋ ਰਿਹਾ ਸੀ।ਜਿਸ ਨੂੰ ਚੁੱਕ ਕੇ ਮੈਂ ਅੰਦਰ ਲੈ ਗਿਆ ਤੇ ਜਾ ਪੁਲਿਸ ਨੂੰ ਫੋਨ ਕਰ ਦਿੱਤਾ।ਇਸ ਗੱਲ ਦਾ ਪ੍ਰਗਟਾਵਾ ਇਸ ਇਮਾਰਤ ਦੀ ਦੂਸਰੀ ਮੰਜ਼ਲ ਤੇ ਕਰਾਏਦਾਰ ਰਹਿ ਰਹੇ ਕਰਿਸਟੋਫ ਨਾਂ ਦੇ ਆਦਮੀ ਨੇ ਕੀਤਾ ਹੈ।ਬੱਚੇ ਦੀ ਟੋਪੀ ਤੇ ਇੱਕ ਜੁਰਾਬ ਵੀ ਉਸ ਦੇ ਕੋਲ ਹੀ ਪਏ ਸਨ।ਉਸ ਤੋਂ ਥੋੜੀ ਦੂਰ ਅੱਗੇ ਇੱਕ ਔਰਤ ਦਾ ਕੋਟ ਵੀ ਪਿਆ ਸੀ। ਪੁਲਿਸ ਨੇ ਆਕੇ ਜਦੋਂ ਉਥੋਂ ਦੀ ਪੂਰੀ ਛਾਣਬੀਣ ਕੀਤੀ। ਤਾਂ ਕੁਝ ਘੰਟਿਆਂ ਬਾਅਦ ਹੀ ਬੱਚੇ ਦੀ ਮਾਂ ਵੀ ਲੱਭ ਪਈ।ਜਿਹੜੀ ਅਖੀਰਲੀ ਮੰਜ਼ਲ ਦੇ ਫਰਸ਼ ਉਪਰ ਸ਼ਰਾਬੀ ਹਾਲਤ ਵਿੱਚ ਪਈ ਸੀ।ਪੁਲਿਸ ਨੇ ਬੱਚੇ ਨੂੰ ਦੇਖਭਾਲ ਲਈ ਸੋਸ਼ਲ ਸਰਵਿਸ ਦੇ ਹਵਾਲੇ ਕਰ ਦਿੱਤਾ ਹੈ।ਉਸ ਦੀ ਮਾਂ ਨੂੰ ਹਿਰਾਸਤ ਵਿੱਚ ਲੈਕੇ ਪੁਛਗਿੱਛ ਕਰ ਰਹੀ ਹੈ।ਅਸਚਰਜ਼ ਭਰੀ ਗੱਲ ਇਹ ਹੈ ਕਿ ਉਸ ਔਰਤ ਦਾ ਇਸ ਇਮਾਰਤ ਨਾਲ ਨੇੜੇ ਦਾ ਵੀ ਵਾਹ ਵਾਸਤਾ ਨਹੀਂ ਹੈ।ਇਸ ਦੇ ਅੰਦਰ ਜਾਣ ਲਈ ਹਰ ਪਾਸੇ ਕੋਡ ਲੱਗੇ ਹੋਏ ਹਨ।ਪਰ ਉਹ ਅੱਧੀ ਰਾਤ ਨੂੰ ਅੰਦਰ ਕਿਵੇ ਧੁੱਸ ਗਈ, ਇਹ ਵੀ ਇੱਕ ਬੁਝਾਰਤ ਬਣੀ ਹੋਈ ਹੈ।
5ਮਹੀਨੇ ਦੇ ਬੱਚੇ ਨੂੰ ਮਾਂ ਲਵਾਰਿਸ ਛੱਡ ਕੇ ਆਪ ਅਖੀਰਲੀ ਮੰਜ਼ਲ ਦੀ ਛੱਤ ਉਪਰ ਸੌਂ ਗਈ
This entry was posted in ਅੰਤਰਰਾਸ਼ਟਰੀ.