ਆਸਕਰ,(ਰੁਪਿੰਦਰ ਢਿੱਲੋ ਮੋਗਾ) - ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੋ ਵਰਤਮਾਨ ਸਮੇ ਹਾਂਗਕਾਂਗ ਦੇ ਨਿਵਾਸੀ ਹਨ, ਪਹਿਲਾਂ ਵੀ ਪਾਠਕਾਂ ਦੀ ਕਚਹਿਰੀ ਵਿੱਚ ਸਮਾਜ ਵਿੱਚ ਵਿਚਰਦੀਆਂ ਘਟਨਾਵਾਂ ਤੇ ਆਧਾਰਿਤ ਕਈ ਕਹਾਣੀਆਂ ਅਰਪਣ ਕਰ ਚੁੱਕੇ ਹਨ।ਪਿੱਛਲੇ ਸਾਲ ਇਹਨਾਂ ਦਾ ਨਾਵਲ ਪੂਰਨ ਦਾ ਬਾਗ ਬਹੁਤ ਹਰਮਨ ਪਿਆਰਾ ਰਿਹਾ, ਜੋ ਕਿ ਵਿਦੇਸ਼ਾਂ ‘ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪੰਜਾਬੀਆਂ ਦੀ ਦਾਸਤਾਨ ਤੇ ਆਧਾਰਿਤ ਸੀ ਤੇ ਹੁਣ ਸ੍ਰ ਬਲਦੇਵ ਸਿੰਘ ਵੱਲੋਂ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਨਹੀ ਲੱਭਣੇ ਲਾਲ ਗਵਾਚੇ ਨਾਵਲ ਸੰਗਮ ਪਬਲਿਸ਼ਰਸ ਸਮਾਣਾ ਵੱਲੋਂ ਪ੍ਰਕਾਸਿ਼ਤ ਮਾਰਕਿਟ ਵਿੱਚ ਆ ਚੁੱਕਿਆ ਹੈ, ਜੋ ਕਿ ਸੰਨ 84 ਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਭਾਰਤੀ ਫੌਜ ਦੇ ਧਰਮੀ ਸਿੱਖ ਫੌਜੀ ਜਿੰਨਾਂ ਨੇ ਇਸ ਹਮਲੇ ਦੇ ਵਿਰੋਧ ਚ ਬਗਾਵਤ ਕਰ ਦਿੱਤੀ ਸੀ ਤੇ ਆਧਾਰਿਤ ਹੈ । ਲੇਖਕ ਨੇ ਇਹਨਾਂ ਧਰਮੀ ਫੌਜੀਆਂ ਨਾਲ ਹੋਈਆਂ ਧੱਕੇਸ਼ਾਹੀਆਂ,ਤੱਸ਼ਦਦ ਤੋਂ ਇਲਾਵਾ ਗੁਰਬਤ ਭਰੀ ਜਿੰਦਗੀ, ਆਪਣੇ ਬੱਚਿਆਂ ਦਾ ਧੁੰਦਲਾ ਭਵਿਖ ਆਦਿ ਦਾ ਵਰਨਣ ਕੀਤਾ ਹੈ।ਧਰਮੀ ਫੌਜੀਆਂ ਦੇ ਜੀਵਨ ਦੀਆਂ ਦੁਖਦਾਈ ਘਟਨਾਵਾਂ ਭਰਪੂਰ ਨਾਵਲ ਦੀ ਘੁੰਢ ਚੁਕਾਈ ਨਾਰਵੇ ‘ਚ ਕੀਤੀ ਗਈ।ਇਸ ਨਾਵਲ ਨੂੰ ਰਿਲੀਜ ਕਰਦੇ ਸਮੇਂ ਆਜ਼ਾਦ ਕੱਲਬ ਨਾਰਵੇ ਦੇ ਪ੍ਰਧਾਨ ਸ੍ਰ ਜੋਗਿੰਦਰ ਸਿੰਘ ਬੈਂਸ,ਕੁਲਵਿੰਦਰ ਸਿੰਘ ਰਾਣਾ, ਸ੍ਰ ਗੁਰਦਿਆਲ ਸਿੰਘ ਆਸਕਰ, ਸ੍ਰ ਗੁਰਦੀਪ ਸਿੰਘ , ਸ੍ਰ ਕੁਲਦੀਪ ਸਿੰਘ ਵਿਰਕ,ਡਿੰਪੀ ਮੋਗਾ, ਸੋਨੂੰ ਮੋਗਾ, ਸ੍ਰ ਹਰਦੀਪ ਸਿੰਘ ਲੀਅਰ, ਸ੍ਰ ਜਸਵੰਤ ਸਿੰਘ ,ਪ੍ਰੀਤਪਾਲ ਸਿੰਘ ਪਿੰਦਾ, ਸ਼ਰਮਾ ਜੀ ਆਸਕਰ, ਬੋਬੀ, ਜੰਗ ਬਹਾਦਰ ਸਿੰਘ , ਸ੍ਰ ਸੰਤੋਖ ਸਿੰਘ ,ਲਵਪ੍ਰੀਤ ਸਿੰਘ ਰੁਪਿੰਦਰ ਢਿੱਲੋ ਮੋਗਾ ਤੇ ਆਜ਼ਾਦ ਕੱਲਬ ਨਾਰਵੇ ਦੇ ਦੂਸਰੇ ਮੈਂਬਰ ਹਾਜਿ਼ਰ ਸਨ।
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਨਹੀ ਲੱਭਣੇ ਲਾਲ ਗਵਾਚੇ ਨਾਰਵੇ ਚ ਰਿਲੀਜ ਕੀਤਾ ਗਿਆ
This entry was posted in ਅੰਤਰਰਾਸ਼ਟਰੀ.