ਲੁਧਿਆਣਾ- ਰਾਹੁਲ ਗਾਂਧੀ ਨੇ ਲੁਧਿਆਣਾ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ “ ਸਿੰਘ ਇਜ਼ ਕਿੰਗ” ਡਾ: ਮਨਮੋਹਨ ਸਿੰਘ ਨੂੰ ਫਿਰ ਪ੍ਰਧਾਨਮੰਤਰੀ ਬਣਾਉਣ ਲਈ ਲੋਕਾਂ ਕੋਲੋਂ ਵੋਟਾਂ ਮੰਗੀਆ। ਰਾਹੁਲ ਨੇ ਅਡਵਾਨੀ ਵਲੋਂ ਵਾਰ-ਵਾਰ ਸ਼ੇਰ-ਏ-ਪੰਜਾਬ ਅਤੇ ਪੰਜਾਬ ਦੀ ਸ਼ਾਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਕਮਜੋਰ ਕਹੇ ਜਾਣ ਬਾਰੇ ਕਿਹਾ ਕਿ ਉਸਨੇ ਦੁਨੀਆ ਵਿਚ ਕਦੇ ਕੋਈ ਸਿੱਖ ਕਮਜੋਰ ਨਹੀਂ ਵੇਖਿਆ।
ਪੰਜਾਬ ਵਿਚ ਕਾਂਗਰਸ ਨੂੰ ਇਸ ਵਾਰ ਲੋਕ ਸਭਾ ਦੀਆਂ 13 ਸੀਟਾਂ ਤੇ ਬਹੁਤ ਭਾਰੀ ਸਫਲਤਾ ਦੀ ਉਮੀਦ ਹੈ। ਪੰਜਾਬ ਵਿਚ ਡਾ: ਮਨਮੋਹਨ ਸਿੰਘ ਦੇ ਨਾਂ ਤੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਜਾਇਜ ਵੀ ਹੈ। ਰਾਹੁਲ ਨੇ ਸਿੱਖਾਂ ਨੂੰ ਲਲਕਾਰਦੇ ਹੋਏ ਕਿਹਾ ਕਿ ਮੈਂ ਦੁਨੀਆ ਵਿਚ ਅਤੇ ਭਾਰਤ ਵਿਚ ਵੀ ਘੁੰਮਿਆਂ ਹਾਂ, ਪਰ ਮੈਂ ਅੱਜ ਤਕ ਕੋਈ ਅਜਿਹਾ ਸਿੱਖ ਨਹੀਂ ਵੇਖਿਆ ਜੋ ਕਮਜੋਰ ਹੋਵੇ ਜਾਂ ਡਰਦਾ ਹੋਵੇ।
ਲੁਧਿਆਣਾ ਵਿਚ ਰਾਹੁਲ ਨੇ ਆਪਣੇ ਸਿਰ ਉਪਰ ਹਲਕੇ ਗੁਲਾਬੀ ਰੰਗ ਦੀ ਪਗੜੀ ਸਜਾ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ “ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ” ਨਾਲ ਕੀਤੀ। ਰਾਹੁਲ ਨੇ ਡਾ: ਮਨਮੋਹਨ ਸਿੰਘ ਨੂੰ “ਸਿੱਖ ਪ੍ਰਧਾਨਮੰਤਰੀ” ਕਰਕੇ ਸੰਬੋਧਨ ਕੀਤਾ ਅਤੇ ਉਨ੍ਹਾਂ ਦੀ ਸ਼ਾਨ ਵਿਚ ਕਿਹਾ ਕਿ ਸਾਰੀ ਦੁਨੀਆ ਮਨਮੋਹਨ ਸਿੰਘ ਦਾ ਸਨਮਾਨ ਕਰਦੀ ਹੈ ਅਤੇ ਸਾਰੇ ਦੇਸ਼ ਨੂੰ ਉਨ੍ਹਾਂ ਤੇ ਮਾਣ ਹੈ। ਰਾਹੁਲ ਆਪਣੇ ਭਾਸ਼ਣ ਵਿਚ ਬਾਦਲ ਦਲ ਅਤੇ ਭਾਜਪਾ ਦੀ ਖਿਚਾਈ ਕਰਨੀ ਵੀ ਨਹੀ ਭੁਲੇ ਅਤੇ ਉਨ੍ਹਾਂ ਨੂੰ ਚੰਗੀਆਂ ਖਰੀਆਂ ਖਰੀਆਂ ਸੁਣਾਈਆਂ। ਪ੍ਰਧਾਨਮੰਤਰੀ ਦੀ ਜਮਕੇ ਤਰੀਫ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਦੀ ਭੀੜ ਤੋਂ ਪੁਛਿਆ ਕਿ ਤੁਸੀਂ ਜਾਣਦੇ ਹੋ ਕਿ ਸਿੰਘ ਦਾ ਮਤਲਬ ਕੀ ਹੁੰਦਾ ਹੈ ਤਾਂ ਲੋਕਾਂ ਵਲੋਂ ਬੜ ੇਜੋਰ-ਸ਼ੋਰ ਨਾਲ ਕਿਹਾ ਗਿਆ ਕਿ ਸਿੰਘ ਇਜ ਕਿੰਗ।