ਕਪੂਰਥਲਾ, ਸਟਾਫ ਰਿਪੋਰਟਰ- ਭਾਵੇਂ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਸਿਖਿਆ ਦੀ ਮੂਲਧਾਰਾ ਅਤੇ ਉਨਾਂ ਦੇ ਮਾਨਸਿਕ ਤੇ ਸਰੀਰਕ ਤੌਰ ਤੇ ਰਾਹਤ ਦੇਣ ਲਈ ਹਰ ਸਾਲ ਸਿਖਿਆ ਦੇ ਨਿਯਮਾਂ ਵਿਚ ਫੇਰ ਬਦਲ ਕੀਤਾ ਹੋਵੇ। ਪਰ ਇਸਦਾ ਸਕੂਲੀ ਬੱਚਿਆਂ ਤੇ ਕੋਈ ਚੰਗਾ ਪ੍ਰਭਾਵ ਨਹੀਂ ਦਿਸ ਰਿਹਾ ਹੈ, ਸਕੂਲੀ ਬੱਚਿਆਂ ਦੇ ਕਲਾਸ ਵਾਰ ਤਰੱਕੀ ਦੇ ਨਾਲ ਹੀ ਸਾਲ ਦਰ ਸਾਲ ਨ੍ਹੰਨੀ ਉਮਰ ਦੇ ਬੱਚਿਆਂ ਦੇ ਮੋਢਿਆ ਦੇ ਗਿਆਨ ਦੇ ਖਜ਼ਾਨੇ ਦਾ ਬੋਝ ਵੀ ਵੱਧਦਾ ਜਾ ਰਿਹਾ ਹੈ। ਸਕੂਲ ਬੈਗ ਦਾ ਭਾਰ ਵੱਧਣ ਨਾਲ ਬੱਚਿਆਂ ਤੇ ਇਸ ਦਾ ਅਸਰ ਦੇਖਿਆ ਜਾ ਰਿਹਾ ਹੈ। ਛੋਟੇ ਬੱਚਿਆਂ ਦੇ ਸਕੂਲ ਬੈਗ ਦਾ ਵਜ਼ਨ ਘੱਟ ਕਰਨ ਲਈ ਕੇਂਦਰੀ ਮਾਨਵ ਵਿਕਾਸ ਸੰਸਥਾਨ ਮੰਤਰਾਲੇ ਵੱਲੋਂ ਬੀਤੇ ਸਮੇਂ ਵਿਚ ਪਹਿਲ ਕੀਤੀ ਗਈ ਸੀ। ਪਰ ਮਾਪਦੰਡ ਤੈਅ ਨਹੀਂ ਹੋ ਪਾਉਣ ਨਾਲ ਇਹ ਕਵਾਇਤ ਸ਼ੁਰੂ ਨਹੀਂ ਹੋ ਸਕੀ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਵੱਧਦੀ ਉਮਰ ਦੇ ਬੱਚਿਆਂ ਦੇ ਮੋਢਿਆ ਤੇ ਸਕੂਲ ਬੈਗ ਦਾ ਭਾਰ ਵੱਧਣ ਨਾਲ ਸਰੀਰਕ ਵਿਕਾਸ ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ। ਦੇਖਣ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਬੈਗ ਦਾ ਭਾਰ ਘੱਟ ਹੈ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਦੇ ਬੈਗ ਦਾ ਭਾਰ ਜਿਆਦਾ ਹੈ। ਸਰਕਾਰੀ ਸਕੂਲਾਂ ਵਿਚ ਆਮ ਤੌਰ ਪਹਿਲੀ ਕਲਾਸ ਵਿਚ ਜਦੋਂ ਬੱਚਾ ਦਾਖਲ ਹੁੰਦਾ ਹੈ ਤਾਂ ਉਸ ਦੀ ਉਮਰ ਪੰਜ ਤੋਂ ਛੇ ਸਾਲ ਦੀ ਹੁੰਦੀ ਹੈ। ਉਥੇ ਨਿੱਜੀ ਸਕੂਲਾਂ ਵਿਚ ਜਦੋਂ ਬੱਚਾ ਨਰਸਰੀ ਕਲਾਸ ਵਿਚ ਦਾਖਲ ਹੁੰਦਾ ਹੈ ਤਾਂ ਉਸ ਦੀ ਉਮਰ ਕਰੀਬ ਤਿੰਨ ਸਾਲ ਦੀ ਹੁੰਦੀ ਹੈ। ਨਿੱਜੀ ਸਕੂਲਾਂ ਵਿਚ ਪੜ੍ਹਨ ਵਾਲੇ ਕਈ ਬੱਚੇ ਜਿਨ੍ਹਾਂ ਦੀ ਉਮਰ ਛੋਟੀ ਹੁੰਦੀ ਹੈ, ਉਹ ਕਈ ਵਾਰ ਤਾਂ ਸਕੂਲ ਬੈਂਗ ਦਾ ਭਾਰ ਨਹੀਂ ਚੁੱਕੇ ਪਾਉਂਦੇ। ਸਕੂਲੀ ਬੱਚਿਆਂ ਦੇ ਬੈਂਗ ਦੀ ਜਦੋਂ ਜਾਂਚ ਕੀਤੀ ਗਈ ਤਾਂ ਨਰਸਰੀ ਕਲਾਸ ਤੋਂ ਲੈ ਕੇ ਪਹਿਲੀ ਕਲਾਸ ਦੇ ਬੱ੍ਯਚਿਆਂ ਦਾ ਭਾਰ 7 ਤੋ ਲੈ ਕੇ 10 ਕਿਲੋ ਪਾਇਆ ਗਿਆ ਤੇ ਇਹ ਵੀ ਦੇਖਿਆ ਗਿਆ ਤੇ ਬੱਚੇ ਆਪਣੇ ਸਕੂਲ ਬੈਂਗ ਬੜ੍ਹੀ ਮੁਸ਼ਕਲ ਨਾਲ ਚੁੱਕਦੇ ਦੇਖੇ ਗਏ। ਇਸ ਸਬੰਧੀ ਸਕੂਲ ਅਧਿਆਪਕਾਂ ਅਨੁਸਾਰ ਬੱਚਿਆਂ ਦੀ ਇਸ ਸਮੱਸਿਆ ਦੇ ਹੱਲ ਲਈ ਟਾਈਮ ਟੇਬਲ ਅਨੁਸਾਰ ਪੁਸਤਕਾਂ ਅਤੇ ਕਾਪੀਆ ਸਕੂਲਾਂ ਵਿਚ ਮੰਗਵਾਉਣੀ ਚਾਹੀਦੀ ਹੈ। ਤਾਂਕਿ ਉਨ੍ਹਾਂ ਨੂੰ ਥੋੜੀ ਰਾਹਤ ਮਿਲ ਸਕੇ।
ਬੱਚਿਆਂ ਮਾਹਿਰ ਡਾ ਰਣਜੀਤ ਰਾਏ ਦਾ ਕਹਿਣਾ ਹੈ ਕਿ ਬੱਚਿਆਂ ਦੀ ਉਮਰ ਦੇ ਅਨੁਸਾਰ ਹੀ ਸਰੀਰਕ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਘੱਟ ਉਮਰ ਦੇ ਬ੍ਯੱਚਿਆਂ ਨੂੰ ਜੇ ਭਾਰੀ ਸਕੂਲ ਬੈਂਗ ਚੁੱਕਣਾ ਪੈਂਦਾ ਹੈ ਤਾਂ ਮਾਸਪੇਸ਼ਿਆ ਵਿਚ ਖਿਚਾਅ ਦੀ ਸੰਭਾਵਨਾ ਰਹਿੰਦੀ ਹੈ। ਮੋਢੇ ਤੇ ਕਮਰ ਦਰਦ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲੀ ਬੱਚਿਆਂ ਦੇ ਬੈਂਗ ਦਾ ਭਾਰ ਜ਼ਿਆਦਾ ਹੋਣ ਕਾਰਨ ਰੀੜ ਦੀ ਹੱਡੀ ਤੇ ਵੀ ਬੁਰਾ ਅਸਰ ਪੈ ਸਕਦਾ ਹੈ।