ਮਿੰਨਿਆ – ਮਿਸਰ ਦੀ ਇੱਕ ਅਦਾਲਤ ਨੇ 683 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਸਾਰੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੋਰਸੀ ਦੇ ਸਮਰਥੱਕ ਹਨ। ਇਨ੍ਹਾਂ ਵਿੱਚ ਬਰਦਰਹੁੱਡ ਦੇ ਨੇਤਾ ਮੁਹੰਮਦ ਬਾਦੀ ਵੀ ਸ਼ਾਮਿਲ ਹੈ। ਮੁਸਲਿਮ ਬਰਦਰਹੁੱਡ ਆਪਣੇ ਕਟੜਪੰਥੀ ਇਸਲਾਮਿਕ ਰਵੱਈਏ ਕਰਕੇ ਜਾਣਿਆ ਜਾਂਦਾ ਹੈ।
ਅਦਾਲਤ ਨੇ ਸੋਮਵਾਰ ਸਵੇਰੇ ਇਹ ਮੰਦਭਾਗਾ ਫੈਂਸਲਾ ਸੁਣਾਇਆ।ਇਸ ਦੇ ਨਾਲ ਹੀ ਮਾਰਚ ਵਿੱਚ ਜਿਹੜੇ 529 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਨ੍ਹਾਂ ਵਿੱਚੋਂ 492 ਦੀ ਸਜ਼ਾ ਘੱਟ ਕਰ ਦਿੱਤੀ ਹੈ। ਜਿਆਦਾਤਰ ਨੂੰ ਉਮਰ ਕੈਦ ਦਿੱਤੀ ਗਈ ਹੈ।
ਜਿਹੜੇ ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਉਪਰ ਦੱਖਣੀ ਮਿੰਨਿਆ ਸੂਬੇ ਵਿੱਚ ਪੁਲਿਸ ਕਰਮਚਾਰੀਆਂ ਦਾ ਕਤਲ ਅਤੇ ਕਤਲ ਕਰਨ ਦੀ ਕੋਸਿ਼ਸ਼ ਦੇ ਦੋਸ਼ ਲਗਾਏ ਗਏ ਹਨ। ਜਦੋਂ ਮੁਸਲਿਮ ਬਰਦਰਹੁੱਡ ਦੇ ਨੇਤਾ ਅਤੇ ਅਹੁਦੇ ਤੋਂ ਹਟਾਏ ਗਏ ਰਾਸ਼ਟਰਪਤੀ ਮੁਹੰਮਦ ਮੋਰਸੀ ਦੇ ਸਮਰਥੱਕਾਂ ਨੇ ਸੈਂਕੜੇ ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ ਸੀ। ਫੈਂਸਲਾ ਸੁਣਾਏ ਜਾਣ ਸਮੇਂ ਦੋਸ਼ੀਆਂ ਦੇ ਪਰੀਵਾਰ ਵਾਲੇ ਅਦਾਲਤ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ। ਕੁਝ ਔਰਤਾਂ ਇਹ ਫੈਂਸਲਾ ਸੁਣਦੇ ਸਾਰ ਹੀ ਬੇਹੋਸ਼ ਹੋ ਗਈ।