ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਬਿੱਲਾਂ ਦਾ ਭੁਗਤਾਨ ਨਾਂ ਕਰਨ ਵਾਲਿਆਂ ਦੇ ਵਿਰੁੱਧ ਛੈੜੀ ਗਈ ਮੁਹਿੰਮ ਉਨ੍ਹਾਂ ਨੂੰ ਖੁਦ ਹੀ ਭਾਰੀ ਪੈ ਗਈ। ਪ੍ਰਧਾਨਮੰਤਰੀ ਨਿਵਾਸ ਵੱਲੋਂ ਗੈਸ ਕੰਪਨੀ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾਂ ਕੀਤੇ ਜਾਣ ਕਰਕੇ ਸ਼ਰੀਫ਼ ਦੇ ਹੀ ਸਰਕਾਰੀ ਬੰਗਲੇ ਦੀ ਗੈਸ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ।
ਪਾਕਿਸਤਾਨ ‘ਚ ਸਥਿਤ ਗੈਸ ਕੰਪਨੀਆਂ ਦੇ ਅਧਿਕਾਰੀਆਂ ਅਨੁਸਾਰ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਸਰਕਾਰੀ ਨਿਵਾਸ ਦਾ ਬਕਾਇਆ ਬਿੱਲ 28,000 ਪਾਊਂਡ ਜੋ ਕਿ ਭਾਰਤੀ ਕਰੰਸੀ ਅਨੁਸਾਰ 28 ਲੱਖ 45 ਹਜ਼ਾਰ ਰੁਪੈ ਤੋਂ ਵੀ ਵੱਧ ਬਣਦਾ ਹੈ। ਇਸ ਲਈ ਬਿੱਲ ਦਾ ਭੁਗਤਾਨ ਕਰਨ ਲਈ ਗੈਸ ਕੰਪਨੀ ਦੇ ਅਧਿਕਾਰੀਆਂ ਨੇ ਪ੍ਰਧਾਨਮੰਤਰੀ ਦੇ ਦਫ਼ਤਰ ਨੂੰ ਚਿੱਠੀ ਲਿਖਣ ਤੋਂ ਬਾਅਦ ਪ੍ਰਧਾਨਮੰਤਰੀ ਨਿਵਾਸ ਦੀ ਗੈਸ ਸਪਲਾਈ ਬੰਦ ਕਰ ਦਿੱਤੀ ਹੈ।
ਵਰਨਣਯੋਗ ਹੈ ਕਿ ਪਾਕਿਸਤਾਨ ਵਿੱਚ ਪੈਦਾ ਹੋਏ ਗੰਭੀਰ ਸੰਕਟ ਦੀ ਵਜ੍ਹਾ ਬਕਾਇਆ ਪਏ ਹੋਏ ਬਿੱਲ ਹਨ। ਇਸੇ ਕਾਰਨ ਹੀ ਪਾਕਿਸਤਾਨ ਬਿਜਲੀ ਸੰਕਟ ਨਾਲ ਵੀ ਜੂਝ ਰਿਹਾ ਹੈ। ਪਾਕਿਸਤਾਨ ਦੀ ਇੱਕ ਗੈਸ ਕੰਪਨੀ ਦੇ ਅਧਿਕਾਰੀ ਨੇ ਕਿਹਾ, ‘ ਪ੍ਰਧਾਨਮੰਤਰੀ ਨਿਵਾਸ, ਦਫ਼ਤਰ ਸਮੇਤ ਦੂਸਰੀਆਂ ਸਰਕਾਰੀ ਇਮਾਰਤਾਂ ਦੇ ਇੱਕ ਲੱਖ ਪਾਊਂਡ ਮਤਲੱਬ ਇੱਕ ਕਰੋੜ ਇੱਕ ਲੱਖ 62 ਹਜ਼ਾਰ ਤੋਂ ਵੀ ਵੱਧ ਦੇ ਬਕਾਇਆ ਬਿੱਲ ਹਨ। ਇਸ ਲਈ ਉਨ੍ਹਾਂ ਦੀ ਗੈਸ ਸਪਲਾਈ ਬੰਦ ਕਰ ਦਿੱਤੀ ਹੈ।