ਨਦਿਆ – ਬੀਜੇਪੀ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਦੁਆਰਾ ਬੰਗਲਾ ਦੇਸ਼ੀਆਂ ਨੂੰ ਵਾਪਿਸ ਭੇਜਣ ਦੇ ਦਿੱਤੇ ਗਏ ਬਿਆਨ ਤੇ ਪਲਟ ਕੇ ਵਾਰ ਕਰਦੇ ਹੋਏ ਮੁੱਖਮੰਤਰੀ ਮਮਤਾ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਹੱਥ ਵੀ ਲਗਾਇਆ ਤਾਂ ਉਹ ਦਿੱਲੀ ਹਿਲਾ ਦੇਵੇਗੀ।
ਪੱਛਮੀ ਬੰਗਾਲ ਦੇ ਨਦਿਆ ਜਿਲ੍ਹੇ ਵਿੱਚ ਐਤਵਾਰ ਵਾਲੇ ਦਿਨ ਇੱਕ ਜਨ-ਸੱਭਾ ਨੂੰ ਸੰਬੋਧਨ ਕਰਦੇ ਹੋਏ ਮੁੱਖਮੰਤਰੀ ਮਮਤਾ ਨੇ ਕਿਹਾ ਕਿ ਇਸ ਰਾਜ ਦੇ ਨਿਵਾਸੀ, ਮੁਸਲਮਾਨ, ਪਾਰਸੀ, ਹਿੰਦੂ, ਈਸਾਈ ਜਾਂ ਬੰਗਲਾਦੇਸ਼ੀ ਨੂੰ ਹੱਥ ਵੀ ਲਗਾਇਆ ਤਾਂ ਉਸ ਦੀ ਪਾਰਟੀ ਤ੍ਰਿਣਮੂਲ ਦਿੱਲੀ ਹਿਲਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਆਜਾਦੀ ਤੋਂ ਪਹਿਲਾਂ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਯੂਨਾਈਟਡ ਭਾਰਤ ਸੀ। ਬੰਗਲਾ ਦੇਸ਼ੀਆਂ ਨੂੰ ਵਾਪਿਸ ਭੇਜਣ ਦੀ ਪਾੜਨ ਵਾਲੀ ਗੱਲ ਨੂੰ ਉਸ ਦੀ ਸਰਕਾਰ ਬਰਦਾਸ਼ਤ ਨਹੀਂ ਕਰੇਗੀ।
ਮਮਤਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਪ੍ਰਧਾਨਮੰਤਰੀ ਦਾ ਉਮੀਦਵਾਰ ਦਾ ਕੋਈ ਵੀ ਅਹੁਦਾ ਨਹੀਂ ਹੁੰਦਾ, ਪਰ ਮੋਦੀ ਉਸ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰਕੇ ਇਸ ਦੇਸ਼ ਦੇ ਨਾਗਰਿਕਾਂ ਨੂੰ ਬਾਹਰ ਭੇਜਣ ਦੀ ਗੱਲ ਕਰ ਰਹੇ ਹਨ। ਮੁੱਖਮੰਤਰੀ ਨੇ ਕਿਹਾ ਕਿ ਮੋਦੀ ਨੂੰ ਇਤਿਹਾਸ ਦਾ ਗਿਆਨ ਨਹੀਂ ਹੈ ਕਿ ਪਹਿਲਾਂ ਇਹ ਦੇਸ਼ ਇੱਕਠੇ ਸਨ। ਦੇਸ਼ ਦਾ ਪੀਐਮ ਬਣਨ ਦੇ ਸੁਫਨੇ ਲੈਣ ਵਾਲਾ ਵਿਅਕਤੀ ਹੀ ਇਸ ਤਰ੍ਹਾ ਦੇ ਤੋੜਨ ਵਾਲੇ ਬਿਆਨ ਦੇਵੇਗਾ ਤਾਂ ਦੇਸ਼ ਦੀ ਏਕਤਾ ਖਤਰੇ ਵਿੱਚ ਪੈ ਜਾਵੇਗੀ।