ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਬਾਬਾ ਰਾਮਦੇਵ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਬੈਠਣ ਵਾਲੇ ਅਸਥਾਨ ਤੋਂ ਹੇਠਾਂ ਲਗਾ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ, ਜੋ ਮੰਗਭਾਗਾ ਹੈ।
ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਹੈ ਕਿ ਬਾਬਾ ਰਾਮਦੇਵ ਜੋ ਖੁਦ ਯੋਗ ਦੇ ਨਾਮਪੁਰ ਮਸ਼ਹੂਰ ਹਨ ਪਰ ਕਿਸੇ ਨਾ ਕਿਸੇ ਤਰ੍ਹਾਂ ਹਮੇਸ਼ਾਂ ਵਿਵਾਦਾਂ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਆਦਮੀ ਨੂੰ ਇਹ ਨਹੀਂ ਪਤਾ ਕਿ ਕਿਸੇ ਵੀ ਗੁਰੂ, ਪੀਰ, ਪੈਗੰਬਰ ਦੀ ਤਸਵੀਰ ਆਪਣੇ ਬੈਠਣ ਵਾਲੇ ਅਸਥਾਨ ਤੋਂ ਨੀਵੀਂ ਨਹੀਂ ਲਗਾਈ ਜਾਣੀ ਚਾਹੀਦੀ। ਉਹ ਦੂਸਰਿਆਂ ਨੂੰ ਕੀ ਯੋਗ ਸਿਖਾ ਸਕਦੇ ਹਨ?
ਉਨ੍ਹਾਂ ਕਿਹਾ ਕਿ ਜੇਕਰ ਯੋਗੀ ਹੀ ਅਯੋਗੀ ਵਾਲੀਆਂ ਕਾਰਵਾਈਆਂ ਕਰਨਗੇ ਤਾਂ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ, ਪਰ ਆਪਣੇ ਧਰਮ ਦਾ ਜਾਂ ਗੁਰੂ ਸਾਹਿਬਾਨ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦਾ। ਬਾਬਾ ਰਾਮਦੇਵ ਵੱਲੋਂ ਕੀਤੀ ਇਸ ਗਲਤੀ ਪ੍ਰਤੀ ਦੇਸ਼-ਵਿਦੇਸ਼ ‘ਚ ਬੈਠੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਬਾਬਾ ਰਾਮਦੇਵ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਤੋਂ ਪਹਿਲਾਂ ਆਪ ਵੱਲੋਂ ਕੀਤੀ ਗਲਤੀ ਬਾਰੇ ਸਮੁੱਚੀ ਸਿੱਖ ਕੌਮ ਵਿੱਚ ਰੋਹ ਦਾ ਭਾਂਬੜ ਮੱਚ ਜਾਵੇ ਆਪਣੀ ਗਲਤੀ ਨੂੰ ਸੁਧਾਰਦਿਆਂ ਤੁਰੰਤ ਸਿੱਖ ਪੰਥ ਤੋਂ ਮੁਆਫ਼ੀ ਮੰਗੇ।
ਬੱਲੇ ਬੱਲੇ ਬਾਦਲ ਨੂੰ ਪੁੱਛੇ ਬਿਨਾਂ ਇੰਨੀ ਜੁੱਅਰਤ