ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਅਤੇ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਬਾਠ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਮਰਜੀਤ ਸਿੰਘ ਸਰਨਾ ਨੂੰ 6ਵੇਂ ਪੈ ਕਮੀਸ਼ਨ ਦੇ ਮਸਲੇ ਤੇ ਖੁੱਲੀ ਬਹਿਸ ਕਰਨ ਦਾ ਸੱਦਾ ਦਿੱਤਾ ਹੈ। ਬਾਠ ਨੇ ਸਰਨਾ ਤੇ ਸਿਆਸਤ ਕਰਨ ਦਾ ਦੋਸ਼ ਲਗਾਉਂਦੇ ਹੋਏ ਸਵਾਲ ਕੀਤਾ ਕਿ ਉਨ੍ਹਾਂ ਨੇ ਆਪਣੇ ਪ੍ਰਧਾਨਗੀ ਕਾਲ ਦੌਰਾਨ 2006 ਵਿਚ ਹੋਂਦ ‘ਚ ਆਏ 6ਵੇਂ ਪੈ ਕਮੀਸ਼ਨ ਨੂੰ 2013 ਤਕ ਕਿਉਂ ਨਹੀਂ ਲਾਗੂ ਕੀਤਾ ਸੀ?
ਸਰਨਾ ਤੇ ਸਕੂਲਾਂ ਵਿਚ ਸਟਾਫ ਦੀ ਨਜਾਇਜ਼ ਭਰਤੀ ਆਪਣੀ ਕੁਰਸੀ ਬਚਾਉਣ ਵਾਸਤੇ ਕਰਨ ਦਾ ਦੋਸ਼ ਲਗਾਉਂਦੇ ਹੋਏ ਬਾਠ ਨੇ ਲੋਨੀ ਰੋਡ ਸਕੂਲ ‘ਚ ਸਰਨਾ ਕਾਰਜਕਾਲ ਦੌਰਾਨ 137 ਟੀਚਰ, 73 ਕਲਰਕ, ਅਤੇ 51 ਚੌਥੇ ਦਰਜੇ ਦੇ ਮੁਲਾਜ਼ਿਮ ਭਰਤੀ ਕਰਨ ਦਾ ਹਵਾਲਾ ਵੀ ਦਿੱਤਾ। ਬਾਠ ਨੇ ਸਰਨਾ ਤੇ ਸਟਾਫ ਨੂੰ ਨਜਾਇਜ਼ ਤੰਗ ਕਰਨ ਅਤੇ ਗੈਰ ਜਰੂਰੀ ਕੋਰਟ ਕੇਸ ਕਮੇਟੀ ਖਿਲਾਫ ਕਰਵਾਉਣ ਦਾ ਵੀ ਆਰੋਪ ਵੀ ਲਗਾਇਆ। ਦਿੱਲੀ ਕਮੇਟੀ ਵੱਲੋਂ ਸਕੂਲ ਸਟਾਫ ਨੂੰ 6ਵੇਂ ਪੈ ਕਮੀਸ਼ਨ ਦੇ ਹਿਸਾਬ ਨਾਲ ਮਈ 2014 ਦਾ ਵੇਤਨ ਦੇਣ ਦੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਏ ਗਏ ਫੈਸਲੇ ਦਾ ਵੀ ਬਾਠ ਨੇ ਸਵਾਗਤ ਕੀਤਾ।
ਸਰਨਾ ਨੂੰ ਸਕੂਲਾਂ ਦੇ ਮਸਲੇ ‘ਚ ਸਿਆਸਤ ਤੋਂ ਗੁਰੇਜ ਕਰਨ ਦੀ ਅਪੀਲ
This entry was posted in ਪੰਜਾਬ.