ਅੱਜ ਕਮਿਊਨਿਟੀ ਹਾਲ ਨਵਾਂ ਸ਼ਾਲ੍ਹਾ ਵਿਖੇ ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ (ਗੁਰਦਾਸਪੁਰ)
ਵਲੋਂ ਇਕ ਸਾਹਿਤਕ ਮਿਲਣੀ ਕਰਕੇ ਬਹੁਤ ਅਨੰਦ ਮਾਣਿਆਂ। ਇਹ ਸਾਰਾ ਪਰੋਗਰਾਮ ਸਭਾ ਦੇ ਪਰਧਾਨ
ਮਲਕੀਅਤ ਸਿੰਘ “ਸੁਹਲ” ਦੀ ਪਰਧਾਨਗੀ ਵਿਚ ਹੋਇਆ। ਸਭਾ ਦੇ ਮੈਂਬਰ ਸ਼੍ਰੀ ਜੋਗਿੰਦਰ ਸਿੰਘ ਸਾਹਿਲ
ਦੇ ਘਰ ਬੇਟੇ ਦੇ ਆਗਮਨ ‘ਤੇ ਵਧਾਈਆਂ ਦੇ ਨਾਲ ਨਾਲ ਨਵਜੰਮੇਂ ਬੇਟੇ ਨੂੰ ਅਸ਼ੀਰਵਾਦ ਅਤੇ ਤੰਦਰੁਸਤ
ਜੀਵਨ ਦੀਆ ਸ਼ੁਭ ਕਾਮਨਾਵਾਂ ਦਿਤੀਆਂ। ਸਭਾ ਵਿਚ ਦੋ ਨਵੇਂ ਆਏ ਸਾਹਿਤਕਾਰ , ਸ਼੍ਰੀ ਆਰ.ਬੀ ਸੋਹਲ
ਅਤੇ ਸ਼੍ਰੀ ਪਰਵੀਨ ਕੁਮਾਰ ਅਸ਼ਕ ਨੂੰ ਜੀ ਆਇਆਂ ਕਹਿੰਦਿਆਂ ਕੁਝ ਸਾਹਿਤਕ ਵਿਚਾਰਾਂ ਕੀਤੀਆਂ ਗਈਆਂ।
ਕੁਝ ਵਿਚਾਰਾਂ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ। ਕਵੀ ਦਰਬਾਰ ਦਾ ਆਗ਼ਾਜ਼ ਗਾਇਕ
ਤੇ ਗੀਤਕਾਰ ਡਾ- ਦਰਸ਼ਨ ਬਿੱਲਾ ਦੇ ਖੂਬਸੂਰਤ ਗੀਤ ‘ਕਢਦੀ ਏ ਗਾਲਾਂ ਤੇਰੀ ਮਾਂ ਢੋਲਣਾਂ’ ਨਾਲ ਹੋਇਆ।
ਤੇ ਜੋਗਿੰਦਰ ਸਾਹਿਲ ਨੇ ਹਿੰਦੀ ਗਜ਼ਲ ਸੁਣਾਈ। ਜਨਾਬ ਪਰਵੀਨ ਕੁਮਾਰ ਅਸ਼ਕ ਨੇ ‘ਮੇਰੇ ਲਿਖੇ ਗੀਤ ਕੋਈ
ਗਉਣ ਵਾਲਾ ਚਾਹੀਦਾ’ ਅਤੇ ਵਿਜੇ ਤਾਲਿਬ ਨੇ ਬਸ ਸਟੈਂਡ ਨੂੰ ਆਪਣੀ ਰਚਨਾ ਵਿਚ ਸੁਣਾਇਆ।ਗਾਇਕ
ਤੇ ਗੀਤਕਾਰ ਦਰਸ਼ਨ ਪੱਪੂ ਛੀਨੇਂ ਵਾਲਾ ਨੇ ਸੁਰੀਲੀ ਆਵਾਜ਼ ਵਿਚ ‘ਫੇਲ ਹੋ ਕੇ ਘਰ ਮੁੜਿਆਂ‘ ਸੁਣਾਇਆ।
ਪੰਜਾਬੀ ਲੇਖ਼ਕ ਸੰਤੋਖ ਚੰਦ ਸੋਖ਼ਾ ਨੇ ਕਵਿਤਾ ‘ਅਜ ਵੀ ਮੇਰਾ ਬਾਪੂ ਜਦ ਮੈਨੂੰ ਚੇਤੇ ਆਉਂਦਾ ਹੈ’ ਬਹੁਤ ਹੀ
ਮਕਬੂਲ ਰਹੀ। ਉਮਰੌਂ ਚਿੱਟਾ, ਚੁੱਪ- ਚੁਪੀਤਾ ਸ਼ਾਇਰ , ਦੇਵ ‘ਪੱਥਰ ਦਿਲ’ ਨੇ ‘ਸਾਡੇ ਵਲੋਂ ਸੱਜਣੋਂ ਸਲਾਮ
ਸਾਰਿਆਂ ਨੂੰ’ ਕਿਹਾ ‘ਤੇ ਬਲਬੀਰ ਕੁਮਾਰ ਸੰਬੂਕ ਜੀ ਨੇ ‘ਇਨਕਲਾਬੀ ਸੋਚ’ ਗ਼ਦਰੀ ਬਾਬਿਆਂ ਨੂੰ ਆਪਣੀ
ਸੱਚੀ ਸੁੱਚੀ ਸਰਧਾਂਜਲੀ ਕਵਿਤਾ ਰਾਹੀਂ ਅਰਪਨ ਕੀਤੀ। ਦਰਬਾਰਾ ਸਿੰਘ ਭੱਟੀ ਦੀ ਕਵਿਤਾ ‘ਜ਼ਿੰਦਗ਼ੀ ਇਕ
ਗੀਤ ਹੈ’ ਸੁਣਾਈ ਅਤੇ ਸਭਾ ਦੇ ਸਰਗਰਮ ਗਾਇਕ ਤੇ ਗੀਤਕਾਰ ਲਖਣ ਮੇਘੀਆਂ ਨੇ ਗੀਤ ਤਰਨੱਮ ਵਿਚ
ਸੁਣਾਇਆ ‘ ਸ਼ਹਿਰ ਜਲੰਧਰ ਨੀਂ’ ।ਸਾਹਿਤਕਾਰ ਸ਼੍ਰੀ ਆਰ ਬੀ ਸੋਹਲ ਦੀ ਗਜ਼ਲ ‘ਮੌਤੋਂ ਨਾ ਡਰਿਆ ਪਰ
ਇਸ਼ਕੋਂ ਹਰ ਗਿਆ’ ਬਹੁਤ ਹੀ ਕਾਬਲੇਤਾਰੀਫ਼ ਸੀ। ਠੇਕੇਦਾਰ ਕਸ਼ਮੀਰ ਚਮਦਰਭਾਨੀ ਦਾ ਗਤਿ ‘ਸੋਹਣੇ
ਜਿਹੇ ਸੱਜਣ ਜੀ’ ਤਰੰਨਮ ਵਿਚ ਗਾਇਆ। ਮਲਕੀਅਤ “ਸੁਹਲ” ਦੀ ਰਚਨਾ ‘ਜੋ ਕੋਈ ਮਰਜੀ ਭੇਸ ਬਣਾਏ
ਤੈਨੂੰ ਕੀ ਤੇ ਮੈਨੂੰ ਕੀ’। ਅਖੀਰ ਵਿਚ ਮਹੇਸ਼ ਚੰਦਰਭਾਨੀ ਨੇ ਸਟੇਜ਼ ਦੀ ਜੁਮੇਂਵਾਰੀ ਨਿਭਾਉਂਦਿਆਂ ਆਪਣੀ
ਖੂਬਸੂਰਤ ਕਵਿਤਾ ‘ਮਿਠਾ ਜ਼ਹਿਰ’ ਪੇਸ਼ ਕੀਤੀ। ਸਭਾ ਦੇ ਪਰਧਾਨ ਮਲਕੀਅਤ ਸਿੰਘ “ਸੁਹਲ” ਨੇ ਸਭਾ ਵਿਚ
ਆਏ ਸਾਹਿਤਕਾਰ ਸੱਜਣਾ ਦਾ ਧਨਵਾਦ ਕਰਦਿਆਂ ਸਾਰੇ ਲੇਖਕਾਂ ਨੂੰ ਅਪੀਲ ਕੀਤੀ ਕਿ ਮਾਂ ਬੋਲੀ ਪੰਜਾਬੀ ਦਾ
ਦਿਲੋਂ ਸਤਿਕਾਰ ਕਰਦੇ ਹੋਏ ਸਾਫ ਸੁਥਰੇ ਸਾਹਿਤ ਨੂੰ ਸਿਰਜਣਾ ਹੀ ਮਾਂ ਬੋਲੀ ਦੀ ਅਸਲੀ ਸੇਵਾ ਹੈ।
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਸਾਹਿਤਕ ਮਿਲਣੀ ਤੇ ਕਵੀ ਦਰਬਾਰ
This entry was posted in ਪੰਜਾਬ.