ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾ ਲਈ ਲਗਭਗ 450 ਯਾਤ੍ਰੀਆਂ ਦੇ ਜੱਥੇ ਨੂੰ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਰਦਾਸ ਉਪਰੰਤ ਬੱਸਾਂ ਰਾਹੀਂ ਜੱਥੇਦਾਰ ਅਨੂਪ ਸਿੰਘ ਘੁਮੰਣ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਇਹ ਜੱਥਾ ਦਿੱਲੀ ਤੋਂ ਟ੍ਰੇਨ ਰਾਹੀਂ ਹਜੂਰ ਸਾਹਿਬ ਹੁੰਦਾ ਹੋਇਆ ਵਾਪਿਸ 8 ਦਿੰਨਾਂ ਬਾਅਦ ਦਿੱਲੀ ਆਵੇਗਾ।
ਜੱਥੇ ਨੂੰ ਆਪਣੀਆਂ ਸ਼ੁਭ ਆਸੀਸਾਂ ਭੇਟ ਕਰਦੇ ਹੋਏ ਸਿਰਸਾ ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਦਾ ਪਹਿਲਾਂ ਟੀਚਾਂ ਗੁਰੂ ਦੀ ਗੋਲਕ ਨੂੰ ਲੋੜਵੰਦ ਸਿੱਖਾਂ ਦੀ ਮਦਦ ਲਈ ਵਰਤਣ ਦਾ ਹੈ ਤੇ ਜਿਸ ‘ਤੇ ਪਹਿਰਾ ਦਿੰਦੇ ਹੋਏ ਕਮੇਟੀ ਵੱਲੋਂ ਲਗਾਤਾਰ ਧਾਰਮਿਕ ਸਥਾਨਾ ਦੀ ਯਾਤਰਾਂ, ਫ੍ਰੀ ਰਾਸ਼ਨ, ਪੈਂਸ਼ਨ ਆਦਿਕ ਤਰੀਕਿਆਂ ਨਾਲ ਵੱਧ ਤੋਂ ਵੱਧ ਸਹੁਲਿਅਤਾ ਸਮਾਜ ਕਲਿਯਾਣ ਦੇ ਟੀੇਚੇ ਨੂੰ ਮੁੱਖ ਰੱਖਦੇ ਹੋਏ ਦਿੱਤੀਆਂ ਜਾ ਰਹੀਆ ਹਨ। ਉਨ੍ਹਾਂ ਨੇ ਗੁਰੂ ਘਰਾਂ ਤੇ ਸੋਨਾ ਥਪੱਣ ਦੀ ਬਜਾਏ ਗੁਰੂ ਦੀ ਖੁਸ਼ੀ ਆਮ ਸਿੱਖ ਦੀ ਜਰੂਰਤਾਂ ਨੂੰ ਪੂਰੀ ਕਰਨ ‘ਚ ਹੋਣ ਦੀ ਗੱਲ ਵੀ ਕਹੀ। ਇਸ ਜੱਥੇ ‘ਚ ਯਾਤਰਾ ‘ਚ ਜਾ ਰਹੇ ਸਤਨਾਮ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਕੁਲਵੰਤ ਸਿੰਘ, ਕੁਲਜੀਤ ਸਿੰਘ ਆਦਿਕ ਨੂੰ ਰਵਾਨਾ ਕਰਨ ਵੇਲੇ ਅਕਾਲੀ ਦਲ ਦੇ ਆਗੂ ਡਾ. ਨਿਸ਼ਾਨ ਸਿੰਘ ਮਾਨ ਵੀ ਉਚੇਚੇ ਤੌਰ ਤੇ ਮੌਜੂਦ ਸਨ।
ਲੋੜਵੰਦ ਸਿੱਖ ਦੀ ਮਦਦ ਕਰਨਾ ਹੀ ਦਿੱਲੀ ਕਮੇਟੀ ਦਾ ਟੀਚਾ:- ਸਿਰਸਾ
This entry was posted in ਭਾਰਤ.