ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਕਿਹਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ ੳਸੇ ਵੇਲੇ ਸ਼ੁਰੂ ਹੋਇਆ ਸੀ ਜਦੋਂ ਉਹ ਦਿੱਲੀ ਕਮੇਟੀ ਦੀ ਸੇਵਾ ਉਹਨਾਂ ਕੋਲ ਸੀ ਅਤੇ ਅਵਤਾਰ ਸਿੰਘ ਹਿੱਤ ਵੱਲੋ ਇਹ ਦਾਅਵਾ ਕਰਨਾ ਕਿ 1974 ਤੋ ਬਾਅਦ ਉਹਨਾਂ (ਹਿੱਤ) ਦੀ ਅਗਵਾਈ ਹੇਠ ਹੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਵਫਦ ਗਿਆ, ਪੂਰੀ ਤਰ੍ਹਾ ਤੱਥਾਂ ਤੋ ਦੂਰ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਅਵਤਾਰ ਸਿੰਘ ਹਿੱਤ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਜੇਕਰ ਅਵਤਾਰ ਸਿੰਘ ਹਿੱਤ ਦੀ ਜ਼ਹਿਨੀਅਤ ਕਮਜ਼ੋਰ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਕਿਸੇ ਆਪਣੇ ਹੋਰ ਸਾਥੀ ਕੋਲੋ ਪੁੱਛ ਲੈਣਾ ਚਾਹੀਦਾ ਹੈ ਕਿ ਜਦੋਂ ਦਿੱਲੀ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ ਗੁਰੂ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਸੋਪਿਆ ਸੀ ਤਾਂ ਉਹਨਾਂ ਨੇ ਹੀ ਪਾਕਿਸਤਾਨ ਦੇ ਸਦਰ ਨਾਲ ਗੱਲਬਾਤ ਕਰਕੇ ਜਰਜਰ ਹੋ ਚੁੱਕੀਆ ਗੁਰਧਾਮਾਂ ਦੀਆ ਇਮਾਰਤਾਂ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਕੋਲੋ ਕਰਾਉਣ ਲਈ ਪਾਕਿਸਤਾਨ ਸਰਕਾਰ ਤੋ ਆਗਿਆ ਲੈ ਕੇ ਦਿੱਤੀ ਸੀ। ਉਹਨਾਂ ਕਿਹਾ ਕਿ ਅਵਤਾਰ ਸਿੰਘ ਹਿੱਤ ਨੂੰ ਜਿਥੇ ਸੁਖਬੀਰ ਸਿੰਘ ਬਾਦਲ ਦਾ ਫੋਬੀਆ ਹੋ ਗਿਆ ਹੈ ਉਥੇ ਉਹਨਾਂ ਦੀ ਅਕਲ ਘਾਹ ਚਰਨ ਗਈ ਹੋਈ ਹੈ ਅਤੇ ਚੇਤੇ ਦੀ ਚੰਗੇਰ ਵੀ ਐਕਸੀਡੈਂਟ ਹੋਏ ਹਵਾਈ ਜ਼ਹਾਜ਼ ਦੇ ‘‘ਬਲੈਕ ਬਾਕਸ’’ ਵਾਂਗ ਗੁਆਚ ਚੁੱਕੀ ਹੈ । ਉਹਨਾਂ ਕਿਹਾ ਕਿ ਜਿਹੜਾ ਹਸ਼ਰ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਗਏ ਵਫਦ ਦਾ ਪਾਕਿਸਤਾਨ ਵਿੱਚ ਹੋਇਆ ਹੈ ਉਹ ਵੀ ਕਿਸੇ ਤੋ ਛੁੱਪਿਆ ਨਹੀ ਹੈ ਅਤੇ ਅਖਬਾਰਾਂ ਦੀਆ ਸੁਰਖੀਆ ਸਭ ਕੁਝ ਬਿਆਨ ਕਰ ਚੁੱਕੀਆ ਹਨ। ਉਹਨਾਂ ਕਿਹਾ ਕਿ ਜੇਕਰ ਸ੍ਰੀ ਹਿੱਤ ਨੂੰ ਜਾਣਕਾਰੀ ਨਹੀ ਤਾਂ ਉਹਨਾਂ ਨੂੰ ਇਹ ਵੀ ਚੇਤਾ ਕਰਵਾਇਆ ਜਾਂਦਾ ਹੈ ਕਿ ਜਦੋਂ 2003 ਵਿੱਚ ਦਿੱਲੀ ਕਮੇਟੀ ਪਾਕਿਸਤਾਨ ਵਿੱਚ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਤੇ ਸੋਨੇ ਦੀ ਪਾਲਕੀ ਲੈ ਕੇ ਗਈ ਸੀ ਤਾਂ ਉਸ ਵੇਲੇ ਹਿੱਤ ਦੇ ਅਕਾਲੀ ਦਲ ਬਾਦਲ ਤੇ ਉਸ ਦੇ ਪ੍ਰਬੰਧ ਹੇਠਲੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਨਾਗਪੁਰ ਤੋ ਆਏ ਆਦੇਸ਼ਾਂ ਦੀ ਪਾਲਣਾ ਕਰਦਿਆ ਇਸ ਨਗਰ ਕੀਤਰਨ ਦਾ ਬਾਈਕਾਟ ਕਰਕੇ ਸਾਬਤ ਕਰ ਦਿੱਤਾ ਸੀ ਕਿ ਉਹ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਕਾਰ ਸੇਵਾ ਲਈ ਸੰਜੀਦਾ ਨਹੀ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਉਹਨਾਂ ਦੇ ਕਹਿਣ ਤੇ ਹੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੀ ਸੜਕ ਬਣਵਾਈ ਸੀ ਜਦ ਕਿ ਇਹ ਸੜਕ ਪਹਿਲਾਂ ਪੂਰੀ ਤਰ੍ਹਾ ਮੰਦਹਾਲੀ ਦੀ ਹਾਲਤ ਵਿੱਚ ਸੀ।
ਉਹਨਾਂ ਕਿਹਾ ਕਿ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਉਹਨਾਂ ਨੇ ਹੀ 50 ਸਿੱਖਾਂ ਦਾ ਜੱਥਾ ਜਦੋਂ ਮਰਜੀ ਭੇਜਣ ਦੀ ਮਨਜੂਰੀ ਪਾਕਿਸਤਾਨ ਸਰਕਾਰ ਤੋ ਲਈ ਸੀ ਤੇ ਜਿੰਨਾ ਚਿਰ ਤੱਕ ਦਿੱਲੀ ਕਮੇਟੀ ਦੀ ਸੇਵਾ ਉਹਨਾਂ ਕੋਲ ਰਹੀ ਉਹ ਨਿਰੰਤਰ ਜੱਥੇ ਭੇਜਦੇ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਤਾਂ ਉਹਨਾਂ ਨੇ ਹੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਇਸ ਵਿੱਚ ‘‘ਸਿੱਖ’’ ਸ਼ਬਦ ਦਰਜ ਕਰਵਾਇਆ ਸੀ ਕਿਉਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਸਹਿਜਧਾਰੀ ਵੀ ਕਮੇਟੀ ਦੀਆ ਵੋਟਾਂ ਪਾਉਣ ਦਾ ਦਾਅਵਾ ਕਰ ਸਕਦੇ ਸਨ ਅਤੇ ਜੋ ਕੁਝ ਅੱਜ ਸ਼ਰੋਮਣੀ ਕਮੇਟੀ ਨਾਲ ਹੋ ਰਿਹਾ ਹੈ ਅਜਿਹਾ ਹੀ ਪਾਕਿਸਤਾਨ ਕਮੇਟੀ ਨਾਲ ਹੋਣਾ ਸੀ।
ਸ੍ਰ ਸਰਨਾ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਵਤਾਰ ਸਿੰਘ ਹਿੱਤ ਵੱਲੋ ਉਹਨਾਂ (ਹਿੱਤ)ਦੇ ਵਫਦ ਤੋ ਪਹਿਲਾਂ 1974 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠ ਹੀ ਪਾਕਿਸਤਾਨ ਗੁਰੂਦੁਆਰਾ ਸਾਹਿਬਾਨ ਦੇ ਸੇਵਾ ਸੰਭਾਲ ਲਈ ਵਫਦ ਜਾਣ ਦੀ ਦਿੱਤੀ ਗਈ ਬੇਬੁਨਿਆਦ ਦਲੀਲ ਨੂੰ ਰੱਦ ਕਰਦਿਆ ਕਿਹਾ ਕਿ ਜਥੇਦਾਰ ਟੌਹੜਾ ਪੰਥ ਪ੍ਰਸਤ ਸਨ ਇਸ ਵਿੱਚ ਕੋਈ ਸ਼ੱਕ ਨਹੀ ਪਰ ਇਹ ਕਹਿਣਾ ਕਦਾਚਿਤ ਵੀ ਜਾਇਜ ਨਹੀ ਹੈ ਕਿ 1974 ਤੋਂ ਬਾਅਦ ਕੋਈ ਵੀ ਵਫਦ ਪਾਕਿਸਤਾਨ ਨਹੀ ਗਿਆ। ਉਹਨਾਂ ਕਿਹਾ ਕਿ ਭਾਂਵੇ ਉਹ ਸੱਤਾ ਵਿੱਚ ਨਹੀ ਹਨ ਪਰ ਅੱਜ ਵੀ ਉਹ ਪੰਥਕ ਕਾਰਜਾਂ ਨੂੰ ਪੂਰੀ ਤਰ੍ਹਾ ਸਮੱਰਪਿੱਤ ਹਨ ਅਤੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੀ ਪੈਰਵਾਈ ਵੀ ਉਹਨਾਂ ਨੇ ਹੀ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਕੇ.ਟੀ.ਐਸ. ਤੁਲਸੀ ਰਾਹੀ ਕਰਵਾਈ ਸੀ ਜਿਸ ਦੇ ਸਿੱਟੇ ਵਜੋਂ ਹੀ ਅੱਜ ਭੁੱਲਰ ਦੀ ਰਿਹਾਈ ਦਾ ਮੁੱਢ ਬੱਝ ਚੁੱਕਾ ਹੈ। ਉਹਨਾਂ ਕਿਹਾ