ਲਖਨਊ – ਸਮਾਜਵਾਦੀ ਪਾਰਟੀ ਨੇ ਉਤਰ ਪ੍ਰਦੇਸ਼ ਵਿੱਚ ਲੋਕਸਭਾ ਚੋਣਾਂ ਦੌਰਾਨ ਬਹੁਤ ਹੀ ਖਰਾਬ ਪ੍ਰਦਰਸ਼ਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਕਈ ਕਦਮ ਉਠਾਏ ਹਨ। ਪਾਰਟੀ ਨੇ ਆਪਣੀ ਦੋ ਦਿਨ ਦੀ ਸਮੀਖਿਆ ਬੈਠਕ ਤੋਂ ਬਾਅਦ 36 ਦਰਜ਼ਾ ਪ੍ਰਾਪਤ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।
ਉਤਰ ਪ੍ਰਦੇਸ਼ ਸਰਕਾਰ ਨੇ ਸ਼ੁਰੂਆਤੀ ਜਾਂਚ ਪੜਤਾਲ ਕਰਕੇ ਹਾਰ ਦਾ ਠੀਕਰਾ 36 ਲੋਕਾਂ ਦੇ ਸਿਰ ਤੇ ਫੋੜਦੇ ਹੋਏ ਉਨ੍ਹਾਂ ਤੋਂ ਦਰਜ਼ਾ ਪ੍ਰਾਪਤ ਮੰਤਰੀ ਦਾ ਅਹੁਦਾ ਵਾਪਿਸ ਲੈ ਲਿਆ ਹੈ।ਹਟਾਏ ਗਏ ਮੰਤਰੀਆਂ ਵਿੱਚ 5 ਕੈਬਨਿਟ ਮੰਤਰੀ ਅਤੇ ਬਾਕੀ ਰਾਜ ਪੱਧਰ ਦੇ ਮੰਤਰੀ ਹਨ।ਜਿੰਨ੍ਹਾਂ ਲੋਕਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ, ਉਨ੍ਹਾਂ ਵਿੱਚ 6 ਮੁਸਲਮਾਨ ਨੇਤਾ ਵੀ ਸ਼ਾਮਿਲ ਹਨ। ਸਪਾ ਨੂੰ ਲੋਕਸਭਾ ਚੋਣਾਂ ਵਿੱਚ ਸਿਰਫ਼ 5 ਸੀਟਾਂ ਹੀ ਮਿਲੀਆਂ ਹਨ। ਮੁੱਖਮੰਤਰੀ ਅਖਿਲੇਸ਼ ਨੇ ਪਾਰਟੀ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਬਿਹਾਰ ਦੇ ਮੁੱਖਮੰਤਰੀ ਨਤੀਸ਼ ਦੀ ਤਰ੍ਹਾਂ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਦੇਣ ਦੀ ਮੰਗ ਨੂੰ ਖਾਰਿਜ਼ ਕਰ ਦਿੱਤਾ ਹੈ।