ਵਸਿ਼ਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਖਰਕਾਰ ਇਹ ਮੰਨ ਹੀ ਲਿਆ ਕਿ ਤਾਲਿਬਾਨ ਸਾਡੀ ਹੀ ਦੇਣ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਅਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਸੀਆਈਏ ਅਤੇ ਆਈਐਸਆਈ ਨੇ ਮਿਲ ਕੇ ਤਾਲਿਬਾਨ ਨੂੰ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਫਗਾਨਿਸਤਾਨ ਵਿਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਇਸਲਾਮਾਬਾਦ ਇਸ ਨੂੰ ਬਣਾਈ ਰੱਖਣਾ ਚਾਹੁੰਦਾ ਹੈ।
ਅਮਰੀਕਾ ਵਿਚ ਐਨਬੀਸੀ ਦੇ ਪ੍ਰੈਸ ਨਾਲ ਮਿਲੋ ਪ੍ਰੋਗਰਾਮ ਵਿਚ ਜਰਦਾਰੀ ਨੂੰ ਤਾਲਿਬਾਨ ਦੇ ਨਿਰਮਾਣ ਸਬੰਧੀ ਪੁਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨੂੰ ਆਈਐਸਆਈ ਅਤੇ ਸੀਆਈ ਨੇ ਮਿਲਕੇ ਤਾਲਿਬਾਨ ਨੂੰ ਖੜ੍ਹਾ ਕੀਤਾ ਹੈ। ਇਸ ਲਈ ਸਿਰਫ ਪਾਕਿਸਤਾਨ ਜਿੰਮੇਵਾਰ ਨਹੀਂ ਹੈ। ਅਫਗਾਨਿਸਤਾਨ ਵਿਚ ਸੋਵੀਅਤ ਸੰਘ ਦੇ ਖਿਲਾਫ ਤਾਲਿਬਾਨ ਦੇ ਲੜਨ ਦਾ ਹਵਾਲਾ ਦਿੰਦੇ ਹੋਏ ਜਰਦਾਰੀ ਨੇ ਕਿਹਾ ਕਿ ਉਹ ਅਮਰੀਕਾ ਦੀਆਂ ਦਸ ਕਿਤਾਬਾਂ, 10 ਲੇਖਕਾਂ ਅਤੇ 10 ਲੇਖਾਂ ਵਿਚ ਇਸ ਦੇ ਪ੍ਰਮਾਣ ਵਿਖਾ ਸਕਦੇ ਹਨ।ਇਹ ਪੁਛੇ ਜਾਣ ਤੇ 9/11 ਦੇ ਹਮਲੇ ਤੋਂ ਬਾਅਦ ਪਾਸਾ ਪੁਠਾ ਪੈ ਗਿਆ ਤਾਂ ਅਮਰੀਕਾ ਨੇ ਤਾਲਿਬਾਨ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ, ਪਰ ਪਾਕਿਸਤਾਨ ਦੋਂਵੇ ਪਾਸੇ ਚਲਦਾ ਰਿਹਾ ਤਾਂ ਜਰਦਾਰੀ ਨੇ ਟੋਕਦੇ ਹੋਏ ਕਿਹਾ, “ ਤੁਸੀਂ ਮੈਨੂੰ ਕਹਿ ਰਹੇ ਹੋ। ਮੈਨੂੰ ਵੀ ਉਸ ਤਾਨਸ਼ਾਹ ਨੇ ਕੈਦ ਕੀਤਾ ਸੀ। ਜਿਸਦਾ ਤੁਸੀਂ ਸਮਰਥਨ ਕਰਦੇ ਰਹੇ ਹੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵੀ ਸੱਚ ਹੈ ਕਿ ਸਾਬਕਾ ਰਾਸ਼ਟਰਪਤੀ ਜਰਨਲ ਪਰਵੇਜ਼ ਮੁਸ਼ਰਫ ਦੇ ਕਾਰਣ ਹੀ ਮੈਂ ਆਪਣੀ ਪਤਨੀ ਨੂੰ ਖੋ ਚੁਕਾ ਹਾਂ ਅਤੇ ਪੰਜ ਸਾਲ ਜੇਲ੍ਹ ਵਿਚ ਗੁਜ਼ਾਰੇ ਹਨ।” ਜਰਦਾਰੀ ਇਸ ਗੱਲ ਨਾਲ ਸਹਿਮਤ ਨਹੀਂ ਸਨ ਕਿ ਪਾਕਿਸਤਾਨੀ ਸੈਨਾ ਅਤੇ ਖੁਫੀਆ ਏਜੰਸੀਆਂ ਦਾ ਵਰਤਾਰਾ ਅਜੇ ਵੀ ਹਮਦਰਦੀ ਵਾਲਾ ਹੈ। ਜਰਦਾਰੀ ਨੇ ਕਿਹਾ ਕਿ ਇਹ ਮੁਸ਼ਰਫ ਦੀ ਨੀਤੀ ਸੀ ਕਿ ਖਰਗੋਸ਼ ਦੇ ਨਾਲ ਦੌੜਨਾ ਅਤੇ ਕੁਤੇ ਲਈ ਸਿ਼ਕਾਰ ਕਰਨਾ। ਉਨ੍ਹਾਂ ਦੀ ਸੋਚ ਅਜਿਹੀ ਨਹੀਂ ਹੈ।
ਜਦੋਂ ਜਰਦਾਰੀ ਨੂੰ ਇਹ ਪੁਛਿਆ ਗਿਆ ਕਿ ਪਾਕਿਸਤਾਨ ਤੇ ਕਿਸਦਾ ਕੰਟਰੋਲ ਹੈ,ਉਨ੍ਹਾਂ ਦਾ ਜਾਂ ਸੈਨਾ ਦਾ, ਤਾਂ ਜਰਦਾਰੀ ਨੇ ਕਿਹਾ, “ਮੇਰੇ ਖਿਆਲ ਵਿਚ ਸੈਨਾ ਦਾ ਕੰਟਰੋਲ ਆਪਣੇ ਅਧਿਕਾਰ ਖੇਤਰ ਵਿਚ ਹੈ ਅਤੇ ਮੇਰਾ ਕੰਟਰੋਲ ਪੂਰੇ ਦੇਸ਼ ਤੇ ਹੈ।” ਜਦੋਂ ਜਰਦਾਰੀ ਨੂੰ ਇਹ ਪੁਛਿਆ ਗਿਆ ਕਿ ਸੈਨਾ ਉਨ੍ਹਾਂ ਦੇ ਫੈਸਲੇ ਬਦਲ ਸਕਦੀ ਹੈ ਤਾਂ ਉਨ੍ਹਾਂ ਨੇ ਬੜੀ ਮਜ਼ਬੂਤੀ ਨਾਲ ਕਿਹਾ, “ ਨਹੀਂ ਮੈਂ ਉਨ੍ਹਾਂ ਦੇ ਫੈਸਲੇ ਬਦਲ ਸਕਦਾ ਹਾਂ।” ਜਰਦਾਰੀ ਨੂੰ ਇਹ ਪੁਛੇ ਜਾਣ ਤੇ ਕਿ ਮੁੰਬਈ ਵਿਚ ਅਤਵਾਦੀ ਹਮਲੇ ਤੋਂ ਬਾਅਦ ਆਈਐਸਆਈ ਦੇ ਮੁੱਖੀ ਨੂੰ ਭਾਰਤ ਭੇਜਣ ਦੇ ਫੈਸਲੇ ਨੂੰ ਸੈਨਾ ਨੇ ਉਲਟ ਦਿਤਾ ਸੀ ਤਾਂ ਉਨ੍ਹਾਂ ਨੇ ਕਿਹਾ, “ ਨਹੀਂ ਸੈਨਾ ਨੇ ਉਨ੍ਹਾਂ ਦਾ ਫੈਸਲਾ ਨਹੀਂ ਬਦਲਿਆ। ਉਹ ਸੋਚਦੇ ਸਨ ਕਿ ਅਜਿਹਾ ਕਰਕੇ ਬਹੁਤ ਜਲਦੀ ਕੀਤੀ ਜਾ ਰਹੀ ਹੈ ਅਤੇ ਅਖੀਰ ਵਿਚ ਅਸਾਂ ਖੁਫੀਆ ਆਗੂਆਂ ਦੀ ਮੁਲਾਕਾਤ ਦਾ ਪ੍ਰਸਤਾਵ ਦਿਤਾ।”