ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਧਾਨਸਭਾ ਦੀ ਮੈਂਬਰਸਿ਼ੱਪ ਤੋਂ ਦਿੱਤਾ ਗਿਆ ਅਸਤੀਫ਼ਾ ਸਪੀਕਰ ਨੇ ਮਨਜੂਰ ਕਰ ਲਿਆ ਹੈ। ਕੈਪਟਨ ਨੇ 20 ਮਈ ਨੂੰ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਓਐਸਡੀ ਦੁਆਰਾ ਭੇਜਿਆ ਸੀ।
ਸਪੀਕਰ ਅਟਵਾਲ ਨੇ ਕੈਪਟਨ ਨੂੰ ਆਪਣੇ ਆਫਿਸ ਆਉਣ ਲਈ ਕਿਹਾ ਸੀ। ਇਸ ਲਈ ਸੋਮਵਾਰ ਨੂੰ ਕੈਪਟਨ ਨਿਜੀ ਤੌਰ ਤੇ ਸਪੀਕਰ ਨੂੰ ਮਿਲੇ ਸਨ ਅਤੇ ਉਨ੍ਹਾਂ ਦਾ ਪਟਿਆਲਾ ਵਿਧਾਨ ਸਭਾ ਖੇਤਰ ਤੋਂ ਅਸਤੀਫ਼ਾ ਮਨਜੂਰ ਕਰ ਲਿਆ ਗਿਆ। ਕੈਫਟਨ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਵਿਧਾਇਕ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਇਸ ਲਈ ਹੁਣ ਪਟਿਆਲਾ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ। ਨਿਯਮਾਂ ਅਨੁਸਾਰ ਕਿਸੇ ਵੀ ਸੀਟ ਦੇ ਖਾਲੀ ਹੋਣ ਦੇ 6 ਮਹੀਨੇ ਦੇ ਅੰਦਰ-ਅੰਦਰ ਉਥੇ ਚੋਣ ਕਰਵਾਉਣੀ ਲਾਜ਼ਮੀ ਹੁੰਦੀ ਹੈ। ਪੰਜਾਬ ਵਿੱਚ ਕੁਝ ਹੋਰ ਸੀਟਾਂ ਤੇ ਵੀ ਵਿਧਾਨ ਸਭਾ ਦੀ ਚੋਣ ਹੋਣੀ ਹੈ।