ਚੰਡੀਗੜ੍ਹ- ਪੰਜਾਬ ਵਿੱਚ ਪਰਾਪਰਟੀ ਟੈਕਸ ਦੇ ਵਿਰੋਧ ਦੇ ਚੱਲਦੇ ਸਰਕਾਰ ਵੱਲੋਂ ਇਹ ਘੋਸਣਾ ਕੀਤੀ ਗਈ ਸੀ ਕਿ ਇਸ ਸਬੰਧੀ ਲੋਕਾਂ ਦੀ ਰਾਏ ਲਈ ਜਾਵੇਗੀ। ਕੇਂਦਰੀ ਮੰਤਰੀ ਜੇਟਲੀ ਨੇ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਪਰਾਪਰਟੀ ਟੈਕਸ ਮੁਆਫ਼ ਕਰਨ ਦੇ ਵਾਅਦੇ ਕੀਤੇ ਸਨ। ਲੇਕਿਨ ਹੁਣ ਪੰਜਾਬ ਦੇ ਲੋਕਲ ਬਾਡੀਜ਼ ਦੇ ਮੰਤਰੀ ਜੋਸ਼ੀ ਨੇ ਇਹ ਸਪੱਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਰਾਜ ਵਿੱਚ ਪਰਾਪਰਟੀ ਟੈਕਸ ਲਾਗੂ ਰਹੇਗਾ।
ਅਨਿਲ ਜੋਸ਼ੀ ਨੇ ਕਿਹਾ ਹੈ ਕਿ ਰਾਜ ਵਿੱਚ ਪਰਾਪਰਟੀ ਟੈਕਸ ਹਰ ਹਾਲਤ ਵਿੱਚ ਲਾਗੂ ਰਹੇਗਾ। ਇਸ ਸਬੰਧੀ ਲੋਕਾਂ ਦੇ ਵਿਚਾਰ ਲਏ ਜਾ ਸਕਦੇ ਹਨ ਅਤੇ ਅਜਿਹੇ ਕਦਮ ਉਠਾਏ ਜਾਣਗੇ, ਜਿਸ ਨਾਲ ਟੈਕਸ ਲੋਕਾਂ ਦਾ ਫਰੈਂਡਲੀ ਬਣੇ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਅਤੇ ਆਮ ਲੋਕਾਂ ਦੇ ਸੁਝਾਅ ਲੈਣ ਤੋਂ ਬਾਅਦ ਥੋੜੇ ਸੁਧਾਰ ਦੀ ਲੋੜ ਹੋਵੇਗੀ ਅਤੇ ਇਹ ਸੱਭ ਕੁਝ 15 ਦਿਨਾਂ ਦੇ ਅੰਦਰ ਹੋ ਜਾਵੇਗਾ। ਜੋਸ਼ੀ ਨੇ ਸਾਫ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਹੈ ਕਿ ਰਾਜ ਦੀ ਅੱਧੀ ਜਨਤਾ ਟੈਕਸ ਦੇ ਚੁੱਕੀ ਹੈ। ਇਸ ਲਈ ਹੁਣ ਟੈਕਸ ਕਿਸੇ ਵੀ ਸਥਿਤੀ ਵਿੱਚ ਮਾਫ਼ ਨਹੀ ਕੀਤਾ ਜਾ ਸਕਦਾ।