ਇਸਲਾਮਾਬਾਦ- ਪਾਕਿਸਤਾਨ ਦੇ ਗੁਜ਼ਰੇ ਜਮਾਨੇ ਦੇ ਪ੍ਰਸਿੱਧ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖਾਨ ਨੇ ਨਵਾਜ਼ ਸ਼ਰੀਫ਼ ਦੇ ਹਾਲ ਹੀ ਵਿੱਚ ਭਾਰਤ ਦੇ ਦੌਰੇ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਪ੍ਰਧਾਨਮੰਤਰੀ ਸ਼ਰੀਫ਼ ਬਨਾਲ ਇੱਕ ਸਕੂਲੀ ਲੜਕੇ ਵਰਗਾ ਵਰਤਾਓ ਕੀਤਾ ਗਿਆ ਹੈ। ਦਿੱਲੀ ਤੋਂ ਵਾਪਿਸ ਪਰਤਣ ਤੋਂ ਬਾਅਦ ਪਾਕਿਸਤਾਨੀ ਪੀਐਮ ਤੇ ਤਿੱਖੇ ਵਾਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਸ਼ਰੀਫ਼ ਦੇ ਖਿਲਾਫ਼ ਹੋਰ ਵੀ ਹਮਲਾਵਰ ਹੋ ਰਹੇ ਹਨ।
ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਲਈ ਮੀਡੀਆ ਨੇ ਸੱਭ ਤੋਂ ਵੱਧ ਖਰਾਬ ਸਥਿਤੀ ਪੈਦਾ ਕਰ ਦਿੱਤੀ ਹੈ। ਟੀਵੀ ਨਿਊਜ਼ ਚੈਨਲਾਂ ਤੇ ਬਹਿਸ ਕਰਵਾ ਕੇ ਉਨ੍ਹਾਂ ਦੇ ਵਿਰੁੱਧ ਜਹਿਰ ਉਗਲਿਆ ਜਾ ਰਿਹਾ ਹੈ। ‘ਦੀ ਐਕਸਪ੍ਰੈਸ ਟਰਬਿਊਨ’ ਨੇ ਲਿਖਿਆ ਹੈ, ‘ ਗਏ ਸੀ ਵਧਾਈ ਦੇਣ ਪਰ ਕਾਰਨ ਦਸੋ ਨੋਟਿਸ ਲੈ ਕੇ ਵਾਪਿਸ ਪਰਤੇ’। ਇਹ ਵੀ ਲਿਖਿਆ ਜਾ ਰਿਹਾ ਹੈ ਕਿ ਸ਼ਰੀਫ਼ ਨੇ ਇੱਕ ਵੱਡਾ ਫੈਂਸਲਾ ਲੈ ਕੇ ਭਾਰਤ ਦਾ ਰੁੱਖ ਕੀਤਾ ਸੀ, ਪਰ ਮਾਯੂਸ ਹੋ ਕੇ ਵਾਪਿਸ ਆਏ ਹਨ। ‘ਦ ਡਾਨ’ ਨੇ ਲਿਖਿਆ ਹੈ ਕਿ ਸ਼ਰੀਫ਼ ਭਾਰਤ ਤੋਂ ਸਵਾਲਾਂ ਦਾ ਗੁਲਦਸਤਾ ਲੈ ਕੇ ਵਾਪਿਸ ਆਏ ਹਨ ਤਾਂ ਯਾਤਰਾ ਨੂੰ ਸਫ਼ ਕਿਵੇਂ ਕਿਹਾ ਜਾ ਸਕਦਾ ਹੈ?
ਪਾਕਿਸਤਾਨ ਦੇ ਕੁਝ ਰਾਜਨੀਤਕ ਦਲਾਂ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਖੁਰਸ਼ੀਦ ਸ਼ਾਹ, ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਚੌਧਰੀ, ਤਹਿਰੀਕ-ਏ- ਇਨਸਾਫ ਦੇ ਨੇਤਾ ਇਮਰਾਨ ਖਾਨ ਅਤੇ ਕਟੜਪੰਥੀ ਦਲਾਂ ਦੇ ਨੇਤਾ ਸ਼ਰੀਫ਼ ਦੀ ਭਾਰਤ ਯਾਤਰਾ ਦੀ ਸਖਤ ਅਲੋਚਨਾ ਕਰ ਰਹੇ ਹਨ। ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਅਜ਼ਹਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹਿੰਦੂ ਕਿਸੇ ਦੇ ਦੋਸਤ ਨਹੀਂ ਹਨ ਅਤੇ ਇਨ੍ਹਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਇਮਰਾਨ ਨੇ ਸ਼ਰੀਫ਼ ਦੇ ਆਪਣੇ ਪੁੱਤਰ ਹਸਨ ਨਵਾਜ਼ ਨਾਲ ਬਿਜ਼ਨੈਸਮੈਨ ਜਿੰਦਲ ਦੇ ਘਰ ਜਾਣ ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸ਼ਰੀਫ਼ ਕੋਲ ਸਟੀਲ ਕਾਰੋਬਾਰੀ ਦੇ ਘਰ ਤਾਂ ਚਲੇ ਗਏ ਪਰ ਉਨ੍ਹਾਂ ਕੋਲ ਹੁਰੀਅਤ ਦੇ ਨੇਤਾਵਾਂ ਨੂੰ ਮਿਲਣ ਦਾ ਸਮਾਂ ਨਹੀਂ ਸੀ। ਇਮਰਾਨ ਨੇ ਇਹ ਵੀ ਕਿਹਾ ਕਿ ਪ੍ਰਧਾਨਮੰਤਰੀ ਨੇ ਹੁਰੀਅਤ ਆਗੂਆਂ ਨਾਲ ਮੁਲਾਕਾਤ ਨਾਂ ਕਰਕੇ ਕਸ਼ਮੀਰ ਤੇ ਸੌਦੇਬਾਜ਼ੀ ਕੀਤੀ ਹੈ।
ਭਾਰਤ ਆ ਕੇ ਮੁਸ਼ਕਿਲ ‘ਚ ਫਸੇ ਸ਼ਰੀਫ਼
This entry was posted in ਅੰਤਰਰਾਸ਼ਟਰੀ.