ਨਵੀਂ ਦਿੱਲੀ- ਕੇਂਦਰੀ ਪੇਂਡੂ ਵਿਕਾਸ ਮੰਤਰੀ ਗੋਪੀਨਾਥ ਮੁੰਡੇ ਦਾ ਮੰਗਲਵਾਰ ਸਵੇਰੇ ਹੋਏ ਇੱਕ ਸੜਕ ਹਾਦਸੇ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਹਾਦਸੇ ਤੋਂ ਬਾਅਦ ਮੁੰਡੇ ਨੂੰ ਐਮਸ ਦੇ ਟਰਾਮਾਂ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥ ਇਲਾਜ ਤੋਂ ਬਾਅਦੇ ਸਵੇਰੇ 7 ਵਜ ਕੇ 20 ਮਿੰਟ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸਿ਼ਤ ਕਰ ਦਿੱਤਾ। ਬੀਜੇਪੀ ਨੇਤਾ ਗੜਕਰੀ ਨੇ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੁੰਡੇ ਦੀ ਲਾਸ਼ ਨੂੰ ਮਹਾਂਰਾਸ਼ਟਰ ਲਿਜਾਇਆ ਜਾਵੇਗਾ।
ਮੁੰਡੇ ਮੰਗਲਵਾਰ ਤੜਕ ਦਿੱਲੀੇ ਏਅਰਪੋਰਟ ਜਾ ਰਹੇ ਸਨ। ਸਵੇਰ ਦੇ 6 ਵਜੇ ਮੋਤੀਬਾਗ ਦੇ ਕੋਲ ਇੱਕ ਇੰਡੀਕਾ ਕਾਰ ਨੇ ਮੁੰਡੇ ਦੀ ਕਾਰ ਨੂੰ ਜੋਰਦਾਰ ਟੱਕਰ ਮਾਰੀ। ਇਹ ਟੱਕਰ ਉਸ ਪਾਸੇ ਮਾਰੀ ਗਈ, ਜਿਸ ਤਰਫ਼ ਮੁੰਡੇ ਬੈਠੇ ਹੋਏ ਸਨ। ਇਸ ਹਾਦਸੇ ਵਿੱਚ ਮੁੰਡੇ ਨੂੰ ਕੋਈ ਵੀ ਗੰਭੀਰ ਸੱਟ ਨਹੀਂ ਸੀ ਲਗੀ ਪਰ ੳਸੇ ਸਮੇਂ ਦਿਲ ਦਾ ਦੌਰਾ ਪੈ ਗਿਆ। ਮੁੰਡੇ ਦਿੱਲੀ ਤੋਂ ਮੁੰਬਈ ਜਾਣ ਵਾਲੇ ਸਨ। ਐਕਸੀਡੈਂਟ ਕਰਨ ਵਾਲੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।