ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਲਗਭਗ 500 ਵਿਦਿਆਰਥੀਆਂ ਨੇ ਦਿੱਲੀ ਸਿੱਖ ਗੁਦਰੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੱਛਲੇ ਸਾਲ ਸ਼ੁਰੂ ਕੀਤੇ ਗਏ “ਮਿਸ਼ਨ ਐਕਸੀਲੈਂਸ” ਦੇ ਤਹਿਤ ਸ਼ੁਰੂ ਕੀਤੇ ਗਏ ਪ੍ਰਭਾਵੀ ਪ੍ਰੋਗਰਾਮਾਂ ਦੇ ਨਤੀਜਿਆਂ ਦੇ ਕਾਰਣ 90% ਤੋਂ ਵੱਧ ਅੰਕ 1,000 ਵਿਸ਼ਿਆਂ ਵਿਚ ਪਹਲੀ ਵਾਰ ਪ੍ਰਾਪਤ ਕੀਤੇ ਹਨ ਅਤੇ ਇਸ ਮੁਹਿੰਮ ਨੂੰ ਮੁਕਾਮ ਤਕ ਪਹੁੰਚਾਉਣ ਲਈ ਕੈਰਿਅਰ ਗਈਡੈਂਸ ਕੈਂਪ (ਭਵਿੱਖ ਸਲਾਹ ਮੇਲਾ) 6 ਤੋਂ 8 ਜੂਨ ਤਕ 2014 ਨੂੰ ਕਮੇਟੀ ਉਲੀਕਣ ਜਾ ਰਹੀ ਹੈ ।ਇਸ ਗੱਲ ਦੀ ਜਾਣਕਾਰੀ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ।
ਦੂਸਰੀ ਵਾਰ ਲਗਾਏ ਜਾ ਰਹੇ ਇਸ ਮੇਲੇ ਦੇ ਦੌਰਾਨ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਵਿਖੇ ਫ੍ਰੀ ਲਗਾਏ ਜਾ ਰਹੇ ਇਸ ਮੇਲੇ ‘ਚ ਪ੍ਰਮੁੱਖ ਸਿੱਖਿਆ ਮਾਹਿਰਾਂ ਤੇ ਯੁਨਿਵਰਸਿਟੀਆਂ ਆਦਿਕ ਦੇ ਭਾਗ ਲੈਣ ਦੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਪਿੱਛਲੇ ਸਾਲ ਇਸ ਮੇਲੇ ‘ਚ ਲਗਭਗ 8,000 ਵਿਦਿਆਰਥੀਆਂ ਨੇ ਭਾਗ ਲਿਆ ਸੀ ਪਰ ਇਸ ਵਾਰ ਕੀਤੇ ਜਾ ਰਹੇ ਪੁੱਖਤਾ ਪ੍ਰਬੰਧਾਂ ਦੇ ਕਾਰਣ ਇਸ ਮੇਲੇ ਵਿਚ 20,000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਣ ਦੀ ਸੰਭਾਵਣਾ ਹੈ। ਇਸ ਮੇਲੇ ਨੂੰ ਲਗਾਉਣ ਦੇ ਉਦੇਸ਼ ਦੇ ਬਾਰੇ ਦੱਸਦੇ ਹੋਏ ਜੀ.ਕੇ. ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਦੇ ਦਿਮਾਗੀ ਕੌਸ਼ਲ ਅਤੇ ਸਿੱਖਿਆ ਦੇ ਪਧੱਰ ਨੂੰ ਉੱਚਾ ਚੁੱਕਦੇ ਹੋਏ ਮਾਂ-ਪਿਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੂਚੀ ਦੇ ਹਿਸਾਬ ਨਾਲ ਸਲਾਹ ਦੇਣ ਲਈ ਉੱਚ ਪੱਧਰੀ ਸਲਾਹਕਾਰਾਂ ਦੀ ਮਦਦ ਨਾਲ ਅੱਜ ਦੇ ਸਮਾਜ ਦੀਆਂ ਜ਼ਰੂਰਤਾਂ ਨੂੰ ਸਿੱਖਿਆ ਦੇ ਸਹਾਰੇ ਪੂਰਾ ਕਰਨ ਦੇ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੀ.ਕੇ. ਨੇ ਦੱਸਿਆ ਕਿ ਮੇਲੇ ‘ਚ ਇਸ ਵਾਰ 50% ਸਿੱਖਿਆ ਅਦਾਰਿਆਂ ਜਿਵੇਂ ਦਿੱਲੀ ਯੁਨਿਵਰਸਿਟੀ, ਗੁਰੂ ਗੋਬਿੰਦ ਸਿੰਘ ਯੁਨਿਵਰਸਿਟੀ, ਗੁਰੂਨਾਨਕ ਦੇਵ ਯੁਨਿਵਰਸਿਟੀ, ਅਮੇਟੀ ਯੁਨਿਵਰਸਿਟੀ, ਲਵਲੀ ਪ੍ਰੋਫੈਸ਼ਨਲ ਯੁਨਿਵਰਸਿਟੀ, ਇੰਟਰਨਲ ਯੁਨਿਵਰਸਿਟੀ ਬੜੂ ਸਾਹਿਬ, ਪਰਲ ਅਕੈਡਮੀ, ਮੈਸੂਰ ਯੁਨਿਵਰਸਿਟੀ, ਮੇਵਾੜ ਯੁਨਿਵਰਸਿਟੀ, ਅੰਸਲ ਯੁਨਿਵਰਸਿਟੀ, ਗੋਇੰਕਾ ਯੁਨਿਵਰਸਿਟੀ ਸਹਿਤ ਕਈ ਹੋਰ ਯੁਨਿਵਰਸਿਟੀਆਂ ਵੀ ਇਸ ਮੇਲੇ ‘ਚ ਹਿੱਸਾ ਲੈ ਕੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਚੁਨਣ ਲਈ ਸਲਾਹ ਦੇਣਗੀਆਂ। ਇਹ ਮੇਲਾ ਜਿਥੇ ਵਿਦਿਆਥੀਆਂ ਨੂੰ ਬਜ਼ਾਰ ਵਿਚ ਉਪਲਬੱਧ ਰੋਜ਼ਗਾਰ ਦੀ ਜਾਣਕਾਰੀ ਮੁਹਿਆ ਕਰਵਾਏਗਾ ਉਥੇ ਹੀ ਉਨ੍ਹਾਂ ਦੀ ਕਾਬਲੀਅਤ ਨੂੰ ਉਭਾਰਣ ‘ਚ ਵੱਡਾ ਯੋਗਦਾਨ ਪਾਵੇਗਾ।ਇਸ ਮੇਲੇ ‘ਚ ਪਹਲੀ ਵਾਰ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਘੱਟ ਗਿਣਤੀ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਿਅਤਾਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਜੀ.ਕੇ. ਨੇ ਸਕੂਲ ਸਟਾਫ ਨੂੰ ਕਮੇਟੀ ਵੱਲੋਂ 6ਵੇਂ ਪੈ ਕਮੀਸ਼ਨ ਦੇ ਹਿਸਾਬ ਨਾਲ ਇਸ ਮਹੀਨੇ ਤੋਂ ਦਿੱਤਿਆਂ ਗਈਆਂ ਤਨਖਾਹਾਂ ਦਾ ਵੀ ਹਵਾਲਾ ਦਿੱਤਾ। ਜੀ.ਕੇ. ਨੇ ਇਸ ਸਾਲ 12ਵੀਂ ਜਮਾਤ ‘ਚ 90% ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ 5 ਜੂਨ ਨੂੰ ਸਨਮਾਨਿਤ ਕਰਨ ਅਤੇ 95% ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਨੂੰ ਪੂਰੇ ਸਾਲ ਦੀ ਫੀਸ ਵਾਪਿਸ ਚੈਕ ਰਾਹੀਂ ਦੇਣ ਵੀ ਘੋਸ਼ਣਾ ਕੀਤੀ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਕਮੇਟੀ ਵੱਲੋਂ ਜਲਦੀ ਹੀ ਇਕ ਰੋਜ਼ਗਾਰ ਮੇਲਾ ਲਗਾਉਣ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਇਸ ਮੇਲੇ ਰਾਹੀਂ ਬੱਚਿਆਂ ਨੂੰ ਭਵਿੱਖ ਵਿਚ ਰੋਜ਼ਗਾਰ ਲੱਭਣ ਲਈ ਦਰ-ਦਰ ਨਹੀਂ ਭਟਕਨਾ ਪਵੇਗਾ ਕਿਉਂਕਿ ਦਿੱਲੀ ਕਮੇਟੀ ਵੱਲੋਂ ਚਲਾਏ ਜਾ ਰਹੇ 45 ਸਿੱਖਿਆ ਅਦਾਰਿਆਂ ‘ਚ ਅੱਜ ਲਗਭਗ 50,000 ਤੋਂ ਵੱਧ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਇਸ ਲਈ ਇਹ ਸਾਰੇ ਉਲੀਕੇ ਜਾ ਰਹੇ ਪ੍ਰੋਗਰਾਮਾਂ ਦਾ ਮਕਸਦ ਵੱਧ ਤੋਂ ਵੱਧ ਵਿਦਿਆਰਥੀਆਂ ਤਕ ਸਹੁਲਿਅਤਾ ਪਹੁੰਚਾਉਣ ਦਾ ਹੈ। ਕਮੇਟੀ ਵੱਲੋਂ ਸਕੂਲ ਪ੍ਰਿੰਸੀਪਲਾਂ ਨੂੰ ਦਿੱਤੇ ਗਏ ਖੁੱਲੇ ਅਧਿਕਾਰਾਂ ਦੀ ਗੱਲ ਕਰਦੇ ਹੋਏ ਸਿਰਸਾ ਨੇ ਅਗਲੇ ਸਾਲ ਤੋਂ ਆਪਣੇ ਸਕੁੂਲਾਂ ਦਾ ਰਿਜ਼ਲਟ 100% 12ਵੀਂ ਜਮਾਤ ‘ਚ ਆਉਣ ਦਾ ਭਰੋਸਾ ਵੀ ਦਿੱਤਾ। ਬ੍ਰਿਟਿਸ਼ ਕਾਉਂਸਿਲ ਯੁੂ.ਕੇ. ਨਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਸਿੱਖਿਆ ਦੇਣ ਲਈ ਹੋਏ ਕਰਾਰ ਦੀ ਵੀ ਸਿਰਸਾ ਨੇ ਇਸ ਮੌਕੇ ਜਾਣਕਾਰੀ ਦਿੱਤੀ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੌਗਲ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਜਸਬੀਰ ਸਿੰਘ ਜੱਸੀ, ਗੁਰਮੀਤ ਸਿੰਘ ਲੁਬਾਣਾ, ਬੀਬੀ ਧੀਰਜ ਕੌਰ, ਪਰਮਜੀਤ ਸਿੰਘ ਚੰਢੋਕ, ਕੈਪਟਨ ਇੰਦਰਪ੍ਰੀਤ ਸਿੰਘ, ਐਮ.ਪੀ.ਐਸ. ਚੱਡਾ, ਕੁਲਦੀਪ ਸਿੰਘ ਸਾਹਨੀ, ਸਮਰਦੀਪ ਸਿੰਘ ਸੰਨੀ, ਗੁਰਵਿੰਦਰ ਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਅਕਾਲੀ ਆਗੂ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।
12ਵੀਂ ਜਮਾਤ ਦੇ ਨਤੀਜਿਆਂ ‘ਚ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਥੀਆਂ ਨੇ 1,000 ਵਿਸ਼ਿਆਂ ਵਿਚ ਪਹਲੀ ਵਾਰ 90% ਤੋਂ ਵੱਧ ਅੰਕ ਪ੍ਰਾਪਤ ਕੀਤੇ
This entry was posted in ਭਾਰਤ.