ਵਸਿੰਗਟਨ- ਅਤਵਾਦੀ ਸੰਗਠਨ ਅਲਕਾਇਦਾ ਦਾ ਦੂਸਰੇ ਨੰਬਰ ਦਾ ਆਗੂ ਆਇਮਨ ਅਲ-ਜਵਾਹਿਰੀ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਕੋਲ ਛਿਪੇ ਹੋਣ ਦੀ ਖਬਰ ਹੈ।
ਅਮਰੀਕਾ ਦੇ ਅਖਬਾਰ “ਵਸਿ਼ੰਗਟਨ ਟਾਈਮਜ਼” ਵਿਚ ਛਪੀ ਇਕ ਰਿਪੋਰਟ ਵਿਚ ਪਾਕਿਸਤਾਨ ਦੇ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਲ-ਜਵਾਹਿਰੀ ਅਫਗਾਨਿਸਤਾਨ ਦੀ ਸੀਮਾ ਦੇ ਨਾਲ ਲਗਦੇ ਇਲਾਕਿਆਂ ਵਿਚ ਬੇਖੌਫ਼ ਘੁੰਮ ਰਿਹਾ ਹੈ। ਰਿਪੋਰਟ ਅਨੁਸਾਰ ਅਲ-ਜਵਾਹਿਰੀ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਉਹ 2008 ਵਿਚ ਉਤਰ ਵਜ਼ੀਰਸਤਾਨ ਵਿਚ ਸੀ। ਜਿਥੇ ਉਸਨੇ ਇਕ ਮੀਟਿੰਗ ਵੀ ਕੀਤੀ ਸੀ। ਅਲ-ਜਵਾਹਿਰੀ ਪਿੱਛਲੇ ਦਿਸੰਬਰ ਜਾਂ ਜਨਵਰੀ ਵਿਚ ਪਾਕਿਸਤਾਨ ਦੇ ਸੰਘੀ ਖੇਤਰ ਕਬਾਇਲੀ ਇਲਾਕੇ (ਫਾਟਾ) ਵਿਚ ਚਲਾ ਗਿਆ ਸੀ ਅਤੇ ਹੁਣੇ ਜਿਹੇ ਹੀ ਉਸਨੂੰ ਕਵੇਟਾ ਦੇ ਬਾਹਰੀ ਇਲਾਕੇ ਵਿਚ ਵੇਖਿਆ ਗਿਆ ਹੈ।ਜਿਕਰਯੋਗ ਹੈ ਕਿ ਅਲ-ਜਵਾਹਿਰੀ ਤੇ 2:5 ਕਰੋੜ ਡਾਲਰ ਦਾ ਇਨਾਮ ਹੈ।