ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਜਿਲਾ ਦੇ ਇਲਾਕਾ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਕਰਨ ਲਈ ਜਰੂਰੀ ਹੈ ਕਿ ਇਸ ਕਾਰਜ ਲਈ ਆਮ ਲੋਕਾਂ ਤੇ ਖਾਸ ਕਰਕੇ ਨੌਜਵਾਨ ਵਰਗ ਦੀ ਸ਼ਮੂਲੀਅਤ ਨਾਲ ਇੱਕ ਲੋਕ ਲਹਿਰ ਬਣਾਈ ਜਾਵੇ। ਇਸ ਮਕਸਦ ਦੀ ਪ੍ਰਾਪਤੀ ਲਈ ਸਭ ਤੋਂ ਪਹਿਲਾਂ ਨਸ਼ੇ ਦੀ ਸਪਲਾਈ ਲਾਈਨ ਕੱਟ ਕੀਤੀ ਜਾਵੇ ਅਤੇ ਬਾਅਦ ਵਿੱਚ ਨਸ਼ਾ ਛੱਡਣ ਦੇ ਚਾਹਵਾਨ ਲੋਕਾਂ ਨਾਲ ਸੰਪਰਕ ਬਣਾਕੇ ਉਹਨਾਂ ਨੂੰ ਇਸ ਕੰਮ ਲਈ ਦਿਮਾਗੀ ਤੌਰ ਤੇ ਤਿਆਰ ਕਰਕੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਮੁੜ ਇਸ ਆਦਤ ਦਾ ਸਿਕਾਰ ਨਾਂ ਹੋ ਸਕਣ। ਪੁਲਿਸ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਕੋਸ਼ਿਸ਼ਾਂ ਵਿੱਚ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਹਮੇਸ਼ਾਂ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ। ਪਿਛਲੇ ਦਿਨੀਂ ਇਸ ਧਾਰਮਿਕ ਸੰਸਥਾ ਵੱਲੋਂ ਲਗਾਏ ਗਏ ਸਮਰ ਕੈਂਪ ਮੌਕੇ ਕੈਂਪਰਾਂ ਨੂੰ ਨਸ਼ਾ ਮੁਕਤੀ ਦੇ ਗੁਰ ਦੱਸਣ ਲਈ ਪੁਲਿਸ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਸ੍ਰ: ਜਗਸੀਰ ਸਿੰਘ ਨੂੰ ਬੁਲਾ ਕੇ ਨੌਜਵਾਨਾਂ ਦੇ ਰੂਬਰੂ ਕੀਤਾ ਗਿਆ। ਉਹਨਾਂ ਕੈਂਪਰਾਂ ਨੂੰ ਸਮਝਾਇਆ ਕਿ ਇਸ ਕੈਂਪ ਵਿੱਚ ਜਿੱਥੇ ਤੁਸੀਂ ਧਾਰਮਿਕ ਕਦਰਾਂ ਕੀਮਤਾਂ ਬਾਰੇ ਗਿਆਨ ਹਾਸਿਲ ਕਰ ਰਹੇ ਹੋ ਉੱਥੇ ਨਾਲ ਹੀ ਅੱਜ ਦੇ ਸਮੇਂ ਦੀ ਇਹ ਵੀ ਮੰਗ ਹੈ ਕਿ ਤੁਹਾਨੂੰ ਨਸ਼ਿਆਂ ਦੀ ਵਰਤੋਂ ਤੋ ਹੋਣ ਵਾਲੇ ਸਰੀਰਕ, ਆਰਥਿਕ ਅਤੇ ਸਮਾਜਿਕ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇ। ਬੜੀ ਸਰਲ ਅਤੇ ਸ਼ੱਪਸ਼ਟ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਹਨਾਂ ਵੱਲੋਂ ਕੈਂਪਰਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਪੂਰੇ ਵਿਸਥਾਰ ਨਾਲ ਇਹ ਜਾਣਕਾਰੀ ਪ੍ਰਦਾਨ ਕੀਤੀ ਕਿ ਕਿਸ ਪ੍ਰਕਾਰ ਚੰਗੇ ਰਜਦੇ-ਪੁੱਜਦੇ ਘਰਾਂ ਦੇ ਕਾਕੇ ਨਸ਼ਿਆਂ ਦੀਆਂ ਆਦਤਾਂ ਦਾ ਸ਼ਿਕਾਰ ਹੋ ਕੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਨ ਦੀ ਬਜਾਏ ਉਹਨਾਂ ਲਈ ਇੱਕ ਨਾਸੂਰ ਸਾਬਿਤ ਹੋ ਰਹੇ ਹਨ।
ਨਸ਼ਿਆਂ ਦੀ ਪ੍ਰੀਭਾਸ਼ਾ ਸਮਝਾਉਂਦਿਆਂ ਉਹਨਾਂ ਦੱਸਿਆ ਕਿ ਨਸ਼ਿਆਂ ਦੀ ਵਰਤੋਂ ਆਪਣੀ ਜ਼ਿੰਦਗੀ ਦਾ ਖਾਤਮਾ ਜਾਂ ਆਪਣੀ ਮੌਤ ਨੂੰ ਖੁਦ ਸੱਦਾ ਦੇਣ ਦੇ ਬਰਾਬਰ ਹੈ। ਹਰ ਨੌਜਵਾਨ ਦਾ ਫਰਜ਼ ਬਣ ਜਾਂਦਾ ਹੈ ਆਪਣੇ ਬਾਂ ਬਾਪ, ਆਪਣੇ ਅਧਿਆਪਕ ਅਤੇ ਆਪਣੇ ਖਾਨਦਾਨ ਦੀ ਇੱਜ਼ਤ ਲਈ ਇੱਕ ਵਧੀਆ ਨਾਗਰਿਕ, ਇੱਜ਼ਤਦਾਰ ਸ਼ਹਿਰੀ ਅਤੇ ਉੱਚ ਰੁਤਬੇ ਦਾ ਮਾਲਕ ਬਣ ਕੇ ਦਿਖਾਵੇ ਪਰ ਜੇਕਰ ਕੋਈ ਨੌਜਵਾਨ ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਪਹੂੰਚ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਤਾਂ ਉਹ ਅਜਿਹਾਂ ਨਹੀਂ ਕਰ ਸਕੇਗਾ ਅਤੇ ਨਾਂ ਹੀ ਆਪਣੇ ਮਾ ਬਾਪ ਦੀਆਂ ਉਮੀਦਾਂ ਨੂੰ ਪੂਰਿਆਂ ਕਰ ਸਕੇਗਾ ਸਗੋਂ ਉਹਨਾਂ ਲਈ ਇੱਕ ਬੋਝ ਸਾਬਿਤ ਹੋ ਜਾਵੇਗਾ। ਉਪਰੋਕਤ ਵਿਚਾਰਾਂ ਨੂੰ ਸੁਨਣ ਤੋਂ ਬਾਅਦ ਨੌਜਵਾਨਾਂ ਵੱਲੋਂ ਆਪਣੇ ਦੋਨੋਂ ਹੱਥ ਖੜੇ ਕਰਕੇ ਇਹ ਪ੍ਰਣ ਕੀਤਾ ਗਿਆ ਕਿ ਉਹ ਆਪਣੀ ਸਾਰੀ ਉਮਰ ਭਰ ਲਈ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਨਹੀਂ ਕਰਨਗੇ ਅਤੇ ਨਾਂ ਹੀ ਅਜਿਹਾ ਕਰਨ ਵਾਲੇ ਨਾਲ ਕੋਈ ਸਾਂਝ ਰੱਖਣਗੇ। ਇਸ ਮੌਕੇ ਸ੍ਰ: ਪਰਮਿੰਦਰ ਸਿੰਘ, ਸੁਖਦਰਸ਼ਨ ਸਿੰਘ ਬੇਦੀ, ਰਮਨਦੀਪ ਸਿੰਘ , ਕੁਲਦੀਪ ਸਿੰਘ, ਸਾਹਬ ਸਿੰਘ, ਅਸ਼ੋਕ ਸ਼ਰਮਾ ਅਤੇ ਭਾਰੀ ਗਿਣਤੀ ਵਿੱਚ ਕੈਂਪਰ ਵਿਦਿਆਰਥੀਆਂ ਦੇ ਮਾਪੇ ਹਾਜਿਰ ਸਨ। ਇਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਜਿਲਾ ਪੁਲਿਸ ਦੇ ਨਸ਼ਾ ਮੁਕਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜਿਲਾ ਪੁਲਿਸ ਮੁਖੀ ਸ੍ਰ: ਕੁਲਦੀਪ ਸਿੰਘ ਚਾਹਲ ਦਾ ਇਸ ਗੱਲੋਂ ਧੰਨਵਾਦ ਵੀ ਕੀਤਾ ਕਿ ਉਹਨਾਂ ਦੇ ਯਤਨਾ ਸਦਕਾ ਜਿਲਾ ਸ੍ਰੀ ਮੁਕਤਸਰ ਸਾਹਿਬ ਜਲਦੀ ਹੀ ਨਸ਼ਾ ਮੁਕਤ ਹੋਣ ਦੀ ਉਮੀਦ ਹੈ।
ਜ਼ਿਲਾ ਪੁਲਸ ਵਲੋਂ ਸਮਰ ਕੈਂਪ ਦੇ ਕੈਂਪਰਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਪ੍ਰਣ ਕਰਵਾਇਆ
This entry was posted in ਪੰਜਾਬ.