ਨਵੀਂ ਦਿੱਲੀ – ਇਰਾਕ ਵਿੱਚ ਚੱਲ ਰਹੇ ਗ੍ਰਹਿਯੁੱਧ ਕਾਰਣ ਉਥੇ ਰਹਿੰਦੇ ਹਜ਼ਾਰਾਂ ਭਾਰਤੀ ਵੀ ਭੈਅਭੀਤ ਹਨ। ਮੋਸੁਲ ਸ਼ਹਿਰ ਵਿੱਚ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੇ 40 ਭਾਰਤੀ ਵਰਕਰਾਂ ਦੇ ਅਗਵਾ ਕੀਤੇ ਜਾਣ ਦੀ ਖਬਰ ਹੈ। ਇਸ ਵਾਰਦਾਤ ਦੇ ਪਿੱਛੇ ਵਿਦਰੋਹੀ ਗਰੁੱਪ ਆਈਐਸਆਈਐਸ ਦਾ ਹੱਥ ਹੋਣ ਬਾਰੇ ਸ਼ੱਕ ਕੀਤਾ ਜਾ ਰਿਹਾ ਹੈ। ਅਜੇ ਤੱਕ ਭਾਰਤੀ ਵਿਦੇਸ਼ ਵਿਭਾਗ ਨੇ ਅਗਵਾ ਕੀਤੇ ਜਾਣ ਸਬੰਧੀ ਕੋਈ ਪੁਸ਼ਟੀ ਤਾਂ ਨਹੀਂ ਕੀਤੀ, ਪਰ ਇਨ੍ਹਾਂ ਭਾਰਤੀਆਂ ਨਾਲ ਸੰਪਰਕ ਨਹੀਂ ਹੋ ਰਿਹਾ।
ਮੋਸੁਲ ਸ਼ਹਿਰ ਵਿੱਚ ਤੇਲ ਦੇ ਸਰੋਤ ਭਾਰੀ ਸੰਖਿਆ ਵਿੱਚ ਹਨ ਅਤ ਪਹਿਲਾਂ ਇਸ ਤੇ ਸੁੰਨੀ ਜਿਹਾਦੀਆਂ ਨੇ ਕਬਜ਼ਾ ਕਰ ਲਿਆ ਸੀ, ਪਰ ਫਿਰ ਸਥਾਨਕ ਕੁਰਦ ਮਿਲਸੀਆ ਨੇ ਆਈਐਸਆਈਐਸ ਅੱਤਵਾਦੀਆਂ ਨੂੰ ਖਦੇੜ ਕੇ ਇਸ ਸ਼ਹਿਰ ਤੇ ਆਪਣਾ ਕਬਜ਼ਾ ਕਰ ਲਿਆ ਸੀ। ਕੇਂਦਰ ਸਰਕਾਰ ਇਨ੍ਹਾਂ ਵਰਕਰਾਂ ਨੂੰ ਸੁਰੱਖਿਅਤ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਰਾਕ ਵਿੱਚ ਸਮਝੌਤੇ ਲਈ ਭਾਰਤ ਦੇ ਸਾਬਕਾ ਰਾਜਦੂਤ ਸੁਰੇਸ਼ ਰੈਡੀ ਨੂੰ ਭੇਜਿਆ ਗਿਆ ਹੈ।
ਇਰਾਕੀ ਸੰਘਰਸ਼ ‘ਚ ਫਸੇ ਭਾਰਤੀ ਵਰਕਰ
This entry was posted in ਅੰਤਰਰਾਸ਼ਟਰੀ.