ਨਵੀਂ ਦਿੱਲੀ : – ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਕਮੇਟੀ ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਲਈ ਗਈ ਮੀਟਿੰਗ ਨੂੰ ਠੀਕ ਠਹਿਰਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਬੇਲੋੜਾ ਕਰਾਰ ਦਿੱਤਾ ਹੈ। ਸਰਨਾ ਭਰਾਵਾਂ ਦੀ ਸਿਆਸੀ ਚੋਧਰ ਦੀ ਭੁੱਖ ਨੂੰ ਤਖ਼ਤ ਸਾਹਿਬ ਦੀ ਮਹਾਨਤਾ ਤੇ ਪ੍ਰਸ਼ਨ ਚਿਨ੍ਹ ਲਾਉਣ ਦਾ ਵੱਡਾ ਕਾਰਣ ਦੱਸਦੇ ਹੋਏ ਸਿਰਸਾ ਨੇ ਸਰਨਾ ਭਰਾਵਾਂ ਤੇ ਕੌਮ ਨਾਲ ਧੋਖਾ ਕਰਨ, ਲੜਾਈ ਦਾ ਮਾਹੌਲ ਪੈਦਾ ਕਰਕੇ ਭਰਾਮਾਰੂ ਜੰਗ ਨੂੰ ਵਧਾਉਣ ਤੇ ਹਰ ਥਾਂ ਡਾਂਗਾ ਚਲਵਾਉਂਦੇ ਹੋਏ ਕੌਮ ਦੀ ਪੱਤ ਲਵਾਉਣ ਦਾ ਵੀ ਜ਼ਿਮੇਵਾਰ ਦੱਸਿਆ ਹੈ।
ਜੱਥੇਦਾਰ ਅਵਤਾਰ ਸਿੰਘ ਵੱਲੋਂ ਪਟਨਾ ਕਮੇਟੀ ਦੇ 15 ਚੋਂ 8 ਮੈਂਬਰਾਂ ਦੀ ਮੌਜੂਦਗੀ ਅਤੇ ਕਮੇਟੀ ਦੇ ਕੰਟੋਰਲਰ/ਸਥਾਨਿਕ ਡਿਸਟ੍ਰਿਕ ਜੱਜ ਦੀ ਮੰਜੂਰੀ ਬਾਅਦ ਹੋਈ ਇਸ ਮੀਟਿੰਗ ਤੋਂ ਬਾਅਦ ਬੌਖਲਾਏ ਸਰਨਾ ਭਰਾਵਾਂ ਵੱਲੋਂ ਕੀਤੀ ਜਾ ਰਹੀ ਦੁਸਣਬਾਜ਼ੀ ਨੂੰ ਸਿਰਸਾ ਨੇ ਕੁਫਰ ਤੋਲਣ ਨਾਲ ਤੁਲਣਾ ਕੀਤੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਟਨਾ ਕਮੇਟੀ ਨੂੰ ਤਿੰਨ ਮਹੀਨੇ ਪਹਿਲੇ ਕਿਸੇ ਵੀ ਮੀਟਿੰਗ ਨੂੰ ਆਯੋਜਿਤ ਨਾ ਕਰਨ ਦੇ ਦਿੱਤੇ ਗਏ ਆਦੇਸ਼ ਤੋਂ ਬਾਵਜੂਦ ਕਮੇਟੀ ਵੱਲੋਂ ਪਹਿਲੇ ਮੀਟਿੰਗ ਸਦੱਣ ਅਤੇ ਫਿਰ ਆਪਣੇ ਨਾਲ ਮੈਂਬਰਾਂ ਦਾ ਸਮਰਥਨ ਨਾ ਹੋਣ ਕਾਰਣ ਉਸੇ ਦਿਨ ਰੱਦ ਕਰਨ ਨੂੰ ਵੀ ਮੁੱਦਾ ਬਨਾਉਂਦੇ ਹੋਏ ਸਿਰਸਾ ਨੇ ਸਵਾਲ ਕੀਤਾ ਕਿ ਸਰਨਾ ਭਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਨੌਤੀ ਦੇਣ ਨੂੰ ਹਰ ਵੇਲ੍ਹੇ ਤਿਆਰ ਕਿਉਂ ਰਹਿੰਦੇ ਹਨ? ਜਥੇਦਾਰ ਅਕਾਲ ਤਖ਼ਤ ਨੂੰ ਇਸ ਮਸਲੇ ਤੇ ਪਟਨਾ ਕਮੇਟੀ ਦੇ ਆਗੁਆਂ ਨੂੰ ਤਲਬ ਕਰਨ ਦੀ ਅਪੀਲ ਕਰਦੇ ਹੋਏ ਸਿਰਸਾ ਨੇ ਸਰਨਾ ਭਰਾਵਾਂ ਤੇ ਸਿੱਖਾਂ ਵਿਚ ਫੁੱਟ ਪੈਦਾ ਕਰਕੇ ਆਪਣੀ ਸਿਆਸੀ ਰੋਟੀਆਂ ਸੇਕਣ ਦਾ ਵੀ ਦੋਸ਼ ਲਗਾਇਆ। ਕਮੇਟੀ ਪ੍ਰਬੰਧਕਾਂ ਵੱਲੋਂ ਜਥੇਦਾਰ ਅਵਤਾਰ ਸਿੰਘ ਦੇ ਪਟਨਾ ਕਮੇਟੀ ਦੇ ਪ੍ਰਧਾਨ ਬਨਣ ਦੇ ਕੀਤੇ ਜਾ ਹਰੇ ਦਾਅਵੇ ਨੂੰ ਵੀ ਹਾਸੋਹਿਣਾ ਕਰਾਰ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਜਿਹੜਾ ਸਕਸ਼ ਕੌਮ ਦੀ ਸਭ ਤੋਂ ਵੱਡੀ ਗੁਰਦੁਆਰਾ ਕਮੇਟੀ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹੋਵੇ ਉਸ ਨੂੰ ਕਿਸੇ ਸੁਬਾਈ ਕਮੇਟੀ ਦੀ ਪ੍ਰਧਾਨਗੀ ਕਰਨ ਦੀ ਕੀ ਲੋੜ ਹੈ?
ਹਰਿਯਾਣਾ ਸਰਕਾਰ ਵੱਲੋਂ ਵਖਰੀ ਗੁਰਦੁਆਰਾ ਕਮੇਟੀ ਬਨਾਉਣ ਦੀ ਕੀਤੀ ਜਾ ਰਹੀ ਜੱਦੋਜਹਿਦ ਨੂੰ ਮੰਦਭਾਗਾ ਐਲਾਨਦੇ ਹੋਏ ਸਿਰਸਾ ਨੇ ਸਿੱਖਾਂ ਨੂੰ ਧਰਮ ਦੇ ਅਧਾਰ ਤੇ ਵੋਟ ਬੈਂਕ ਦੀ ਸਿਆਸਤ ਵਾਸਤੇ ਸੂਬੇ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵੱਲੋਂ ਪਾੜੋ ਅਤੇ ਰਾਜ ਕਰੋ ਦੀ ਚਲਾਈ ਜਾ ਰਹੀ ਮੁਹਿੰਮ ਤੇ ਵੀ ਵਿਰੋਧ ਦਰਜ ਕਰਵਾਇਆ ਹੈ। ਹੁੱਡਾ ਨੂੰ ਸਿਰਸਾ ਨੇ ਸਵਾਲ ਪੁੱਛਿਆ ਹੈ ਕਿ ਬੀਤੇ 10 ਸਾਲ ਦੌਰਾਨ ਸ਼੍ਰੋਮਣੀ ਕਮੇਟੀ ਦੇ ਹਰਿਯਾਣਾ ਵਿਚਲੇ ਵਿਦਿਅਕ ਅਦਾਰਿਆਂ ਨੂੰ ਸਰਕਾਰ ਵੱਲੋਂ ਕੋਈ ਮਾਲੀ ਸਹਾਇਤਾ, ਪਲਾਟ ਜਾਂ ਕਿਸੇ ਹੋਰ ਪ੍ਰਕਾਰ ਦਾ ਸਹਿਯੋਗ ਦਿੱਤਾ ਗਿਆ ਹੈ? ਹੁੱਡਾ ਨੂੰ ਸਿੱਖਾਂ ਦੇ ਅੰਦਰੂਣੀ ਮਾਮਲਿਆਂ ‘ਚ ਦਖਲ ਨਾ ਦੇਣ ਦੀ ਅਪੀਲ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਦੀਆਂ ਵਧੀਕੀਆਂ ਸਿੱਖਾਂ ਨੇ ਪਹਿਲੇ ਵੀ ਆਪਣੇ ਪਿੰਡੇ ਤੇ ਬਹੁਤ ਹੰਡਾਈਆਂ ਹਨ ਇਸ ਲਈ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲ ਦੇਣ ਤੋਂ ਕਾਂਗਰਸ ਸਰਕਾਰ ਗੁਰੇਜ ਕਰੇ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਲ ਇੰਡਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਗਈ ਤਜਵੀਜ਼ ਦਾ ਜ਼ਿਕਰ ਕਰਦੇ ਹੋਏ ਸਿਰਸਾ ਨੇ ਹਰਿਯਾਣਾ ਦੇ ਸਿੱਖਾਂ ਨੂੰ ਇਕਜੁੱਟ ਹੋ ਕੇ ਸਿੱਖਾਂ ਨੂੰ ਪਾੜਨ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਬਾਦਲ ਸਾਹਿਬ ਦੀ ਤਜਵੀਜ਼ ਨੂੰ ਦੁਰਅੰਦੇਸ਼ੀ ਵਾਲਾ ਦੱਸਦੇ ਹੋਏ ਸਿਰਸਾ ਨੇ ਆਲ ਇੰਡੀਆ ਕਮੇਟੀ ਬਨਣ ਨਾਲ ਹਰ ਸੁੂਬੇ ਦੇ ਲੋਕਾਂ ਨੂੰ ਇਸ ਦਾ ਪ੍ਰਤਿਨੀਧੀ ਬਨਣ ਦਾ ਮੌਕਾ ਮਿਲਣ ਦਾ ਵੀ ਦਾਅਵਾ ਕੀਤਾ। ਇਸ ਕਮੇਟੀ ਦੇ ਬਨਣ ਨਾਲ ਕੌਮ ਨੂੰ ਮਜਬੂਤੀ ਮਿਲਣ ਅਤੇ ਸਿੱਖਾਂ ਵਿਚ ਇਕਜੁੱਟਤਾ ਕਾਇਮ ਹੋਣ ਦੀ ਵੀ ਸਿਰਸਾ ਨੇ ਗੱਲ ਕਹੀ।
ਪਟਨਾ ਸਾਹਿਬ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਗੈਰ ਕਾਨੂੰਨੀ ਨਹੀਂ :- ਸਿਰਸਾ
This entry was posted in ਭਾਰਤ.