ਨਵੀਂ ਦਿੱਲੀ : – ਤਾਲਕਟੋਰਾ ਸਟੇਡਿਅਮ ‘ਚ ਚਲ ਰਹੀ ਸਾਉਥ ੲੇਸ਼ੀਅਨ ਕਰਾਟੇ ਚੈਂਪਿਅਨਸ਼ਿਪ ਦੌਰਾਨ ਸਿੱਖ ਰੈਫ੍ਰੀ ਜਸਪਾਲ ਸਿੰਘ ਨੂੰ ਸਿਰ ਤੇ ਦਸਤਾਰ ਸਜਾਉਣ ਕਾਰਨ ਰੈਫ੍ਰੀ ਦੇ ਤੌਰ ਤੇ ਉਨ੍ਹਾਂ ਦੀ ਸੇਵਾ ਤੇ ਰੋਕ ਲਗਾਉਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਇਤਰਾਜ਼ ਜਤਾਇਆ। ਕਮੇਟੀ ਦੇ ਖੇਡ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਵਰਲਡ ਕਰਾਟੇ ਫੈਡਰੇਸ਼ਨ ਦੇ ਪ੍ਰਧਾਨ ਐਨਟੋਨੀਉ ਐਕਸਪੀਨੋਸ ਨੂੰ ਲਿਖੇ ਪੱਤਰ ‘ਚ ਯੁੂ.ਪੀ. ਕਰਾਟੇ ਐਸੋਸਿਏਸ਼ਨ ਦੇ ਜਨਰਲ ਸਕੱਤਰ ਅਤੇ ਰੈਫ੍ਰੀ ਸੈਂਸੀ ਜਸਪਾਲ ਸਿੰਘ ਨੂੰ ਤਾਲਕਟੋਰਾ ਸਟੇਡੀਅਮ ‘ਚ ਚਲ ਰਹੀ ਪ੍ਰਤਿਯੋਗਤਾ ‘ਚ ਹਿੱਸਾ ਲੈਣ ਤੋਂ ਪਹਿਲੇ ਦਸਤਾਰ ਉਤਾਰਕੇ ਆਉਣ ਨੂੰ ਸਿੱਖਾਂ ਦੀ ਧਾਰਮਿਕ ਅਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ। ਮੁਸਲਿਮ ਕੁੜੀਆਂ ਨੂੰ ਕਰਾਟੇ ਖੇਡਣ ਦੌਰਾਨ ਸਿਰ ਤੇ ਸਖਾਫ ਬਨਣ ਦੀ ਦਿੱਤੀ ਗਈ ਮੰਜੂਰੀ ਦਾ ਹਵਾਲਾ ਦਿੰਦੇ ਹੋਏ ਬਰਾੜ ਨੇ ਸਿੱਖ ਖਿਡਾਰੀਆ ਅਤੇ ਰੈਫ੍ਰੀ ਨੂੰ ਵੀ ਸਿਰ ਤੇ ਸਿਰ ਤੇ ਦਸਤਾਰ/ਪਟਕਾ ਬਨਣ ਦੀ ਮੰਜੂਰੀ ਨਾ ਦੇਣ ਤੇ ਵੀ ਸਵਾਲ ਪੁੱਛਿਆ ਹੈ। ਸਿੱਖ ਨੌਜਵਾਨਾਂ ਦੇ ਲੰਬੇ ਕੇਸਾਂ ਦਾ ਜ਼ਿਕਰ ਕਰਦੇ ਹੋਏ ਬਰਾੜ ਨੇ ਸਿਰ ਢਕੱਣ ਵਾਸਤੇ ਦਸਤਾਰ ਪਾਉਣ ਨੂੰ ਜ਼ਰੂਰੀ ਵੀ ਦੱਸਿਆ ਹੈ। ਇਸ ਪੱਤਰ ਦਾ ਉਤਾਰਾ ਸਾਉਥ ਏਸ਼ੀਅਨ ਕਰਾਟੇ ਡੋ ਐਸੋਸੀਏਸ਼ਨ ਦੇ ਚੇਅਰਮੈਨ, ਭਾਰਤ ਸਰਕਾਰ ਦੇ ਖੇਡ ਅਤੇ ਯੂਵਾ ਮੰਤਰਾਲੇ ਦੇ ਮੰਤਰੀ ਅਤੇ ਇਸ ਪ੍ਰਤੀਯੋਗਿਤਾ ਦੇ ਆਯੋਜਕ ਸ਼ੀਨ ਭਾਰਤ ਸ਼ਰਮਾ ਨੂੰ ਵੀ ਭੇਜਿਆ ਹੈ।ਦਿੱਲੀ ਕਮੇਟੀ ਦੇ ਦਖਲ ਤੋਂ ਬਾਅਦ ਭਾਰਤੀ ਕਰਾਟੇ ਐਸੋਸੀਏਸ਼ਨ ਦੇ ਆਗੂਆਂ ਨੇ ਕੌਮਾਂਤਰੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੋਈ ਮਦਦ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ ਪਰ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਲੜਾਈ ਲੜਕੇ ਸਿੱਖਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ।
ਕਰਾਟੇ ਪ੍ਰਤਿਯੋਗਿਤਾ ਦੌਰਾਨ ਸਿੱਖ ਰੈਫ੍ਰੀ ਨੂੰ ਦਸਤਾਰ ਉਤਾਰਣ ਦੇ ਆਦੇਸ਼ ਤੇ ਦਿੱਲੀ ਕਮੇਟੀ ਨੇ ਇਤਰਾਜ਼ ਜਤਾਇਆ
This entry was posted in ਭਾਰਤ.