ਤਲਵੰਡੀ ਸਾਬੋ- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਅਤੇ ਉਸਦੇ ਸਾਥੀਆਂ ਨੇ 12.5 ਹਾਰਸ ਪਾਵਰ ਦਾ ਡੀਜ਼ਲ ‘ਤੇ ਚੱਲਣ ਵਾਲਾ ਇਕ ਸਕੂਟਰ ਤਿਆਰ ਕੀਤਾ ਹੈ ਅਤੇ ਇਸਨੂੰ ਵਿਦਿਆਰਥੀਆਂ ਵੱਲੋਂ ‘ਡੀਜ਼ਲ ਕਿੰਗ’ ਦਾ ਨਾਂਅ ਦਿੱਤਾ ਗਿਆ ਹੈ ।
ਇੰਜੀਨੀਅਰ ਮੋਹਿਤ ਵਰਮਾ ਅਤੇ ਇੰਜੀਨੀਅਰ ਹਰੀਸ਼ਇੰਦਰ ਸਿੰਘ ਚਾਹਲ ਨੇ ਸਮੇਂ-ਸਮੇਂ ਇੰਨ੍ਹਾਂ ਵਿਦਿਆਰਥੀਆਂ ਦੀ ਹਰ ਸੰਭਵ ਤਕਨੀਕੀ ਮਦਦ ਕੀਤੀ ਅਤੇ ਇਸ ਪ੍ਰੋਜੈਕਟ ਵਿਚ ਵਿਦਿਆਰਥੀਆਂ ਨੂੰ ਹਰ ਵਿੱਤੀ ਸਹਾਇਤਾ ਵੀ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈ ਗਈ ।
ਇੰਜ. ਵਰਮਾ ਅਤੇ ਇੰਜ. ਚਾਹਲ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਇਸ ਸਕੂਟਰ ਵਿਚ 110 ਸੀਸੀ ਦਾ ਇੰਜਣ ਹੈ ਅਤੇ ਬਹੁਤ ਘੱਟ ਸਮੇਂ ਵਿਚ ਇਹ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦਾ ਹੈ। ਖਰਚੇ ਪੱਖੋਂ ਕਾਫੀ ਕਫਾਇਤੀ ਇਹ ਸਕੂਟਰ ਪ੍ਰਤੀ ਲੀਟਰ ਡੀਜ਼ਲ ਨਾਲ 60 ਕਿਲੋਮੀਟਰ ਦਾ ਸਫਰ ਤਹਿ ਕਰਦਾ ਹੈ ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਨਵਜੋਤ ਸਿੰਘ ਅਤੇ ਉਸਦੀ ਟੀਮ ਦੀ ਇਸ ਪ੍ਰੋਜੈਕਟ ਸਬੰਧੀ ਸ਼ਲਾਘਾ ਕੀਤੀ ਅਤੇ ਫੈਕਲਟੀ ਦੇ ਯਤਨਾਂ ਨੂੰ ਵੀ ਸਲਾਹਿਆ, ਜਿਨ੍ਹਾਂ ਸਦਕਾ ਵਿਦਿਆਰਥੀਆਂ ਵਿਚ ਤਕਨੀਕੀ ਰਵੱਈਆ ਪ੍ਰਬਲ ਹੁੰਦਾ ਹੈ ।
ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਅਜਿਹੇ ਤਕਨੀਕੀ ਪ੍ਰੋਜੈਕਟਾਂ ਵਿਚ ਵੱਧ-ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਆ ਅਤੇ ਇਹ ਵੀ ਭਰੋਸਾ ਦਿਵਾਇਆ ਕਿ ਅਜਿਹੇ ਪ੍ਰੋਜੈਕਟਸ ਵਿਚ ਹਰ ਵਿੱਤੀ ਅਤੇ ਤਕਨੀਕੀ ਸਹਾਇਤਾ ਵਿਦਿਆਰਥੀਆਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈ ਜਾਵੇਗੀ ।
ਡੀਜ਼ਲ ‘ਤੇ ਚੱਲਣ ਵਾਲਾ ਸਕੂਟਰ
This entry was posted in ਪੰਜਾਬ.