ਕੋਪਨਹੈਗਨ,(ਰੁਪਿੰਦਰ ਢਿੱਲੋ ਮੋਗਾ) – ਪਿਛਲੇ ਦਿਨੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਦੇ ਤਿੰਨਦਰ ਹਾਈ ਸਕੂਲ ਦੀਆਂ ਸ਼ਾਨਦਾਰ ਗਰਾਊਡਾ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਅਰਦਾਸ ਉਪਰੰਤ ਖੇਡ ਮੇਲੇ ਦੀ ਸ਼਼ੁਰੂਆਤ ਹੋਈ ਅਤੇ ਇਸ ਖੇਡ ਮੇਲਾ ਦਾ ਮੁੱਖ ਉਦੇਸ਼ ਡੈਨਮਾਰਕ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ ਖੇਡਾ ਪ੍ਰਤੀ ਉਤਸਾਹਿਤ ਕਰਨਾ ਸੀ। ਇਸ ਖੇਡ ਦਾ ਮੁੱਖ ਆਕਰਾਸ਼ਨ ਬੱਚਿਆ ਦੀਆ ਖੇਡਾ ਸਨ। 1 ਦਿਨ ਚੱਲੇ ਇਸ ਖੇਡ ਮੇਲਾ ਦੋਰਾਨ ਹਰ ਉਮਰ ਵਰਗ ਦੇ ਬੱਚੇ ਬੱਚੀਆ ਨੇ ਵੱਖੋ ਵੱਖ ਖੇਡਾ ਚ ਹਿੱਸਾ ਲਿਆ। ਨਿੱਕੇ ਨਿੱਕੇ ਬੱਚਿਆ ਅਤੇ 15 ਸਾਲ ਦੀ ਉੱਮਰ ਤੱਕ ਦੇ ਬੱਚਿਆ ਦੀ ਕੱਬਡੀ ਚ ਇਹਨਾ ਬੱਚਿਆ ਵੱਲੋ ਵਿਖਾਏ ਗਏ ਕਮਾਲ ਨੇ ਹਰ ਆਏ ਹੋਏ ਦਰਸ਼ਕਾ ਦਾ ਮਨ ਮੋਹ ਲਿਆ।ਬੱਚਿਆ ਬੱਚੀਆ ਦੇ ਖੇਡਾ ਪ੍ਰਤੀ ਮੋਹ ਨੇ ਇਹ ਸਾਬਿਤ ਕਰ ਦਿੱਤਾ ਕਿ ਭਵਿੱਖ ਵਿੱਚ ਇਹ ਬੱਚੇ ਚੰਗੇ ਖਿਡਾਰੀ ਹੋਣ ਤੋ ਇਲਾਵਾ ਵਿਦੇਸੀ ਧਰਤੀ ਤੇ ਆਪਣੇ ਵਿਰਸੇ ਸਭਿਆਚਾਰ ਖੇਡਾ ਨੂੰ ਸੰਭਾਲਣ ਚ ਸਹਾਈ ਹੋਣ ਗਏ। ਸ.ਪ੍ਰਭਜੀਤ ਸਿੰਘ ਅਤੇ ਜਸਬੀਰ ਸਿੰਘ ਵੱਲੋ ਬੱਚਿਆ ਦੀਆਂ ਖੇਡਾਂ ਫੁੱਟਬਾਲ, ਰੱਸਾ ਖਿੱਚਣ ਅਤੇ ਦੌੜਾਂ ਆਦਿ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਵਾਲੀਬਾਲ ਦੇ ਮੈਚ ਦੀ ਖੇਡ ਨਿਰੰਤਰ ਚੱਲਦੀ ਰਹੀ। ਦਰਸ਼ਕਾਂ ਅਤੇ ਖਿਡਾਰੀਆਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ। ਲੰਗਰ ਸੇਵਾ ਦੀ ਡਿਊਟੀ ਸ.ਹਰਭਜਨ ਸਿੰਘ ਤੱਤਲਾ ਅਤੇ ਸਾਥੀਆ ਵੱਲੋਂ ਨਿਭਾਈ ਗਈ। ਡੈਨਮਾਰਕ ਦਾ ਇਹ ਕਲੱਬ ਸਕੈਨਡੀਨੇਵੀਅਨ ਮੁਲਖਾਂ ਚ ਪ੍ਰਾਹੁਣਚਾਰੀ ਅਤੇ ਸੇਵਾ ਕਰਨ ਚ ਹਮੇਸ਼ਾ ਤੋ ਹੀ ਮਸ਼ਹੂਰ ਰਿਹਾ ਹੈ। ਵਾਲੀਬਾਲ ਸਮੈਸਿ਼ੰਗ ਚ ਇਸ ਵਾਰ ਨਾਰਵੇ ਤੋ ਦਸਮੇਸ਼ ਸਪੋਰਟਸ ਕਲਚਰਲ ਕਲੱਬ ਵਾਲੇ ਜੇਤੂ ਰਹੇ ਅਤੇ ਸ਼਼ੂਟਿੰਗ ਚ ਵੀ ਨਾਰਵੇ ਤੋ ਦਸਮੇਸ ਸਪੋਰਟਸ ਕਲੱਬ ਵਾਲੇ ਬਾਜੀ ਮਾਰ ਗਏ।ਟੂਰਨਾਮੈਟ ਦੇ ਮੁੱਖ ਮਹਿਮਾਨ ਡੈਨਮਾਰਕ ਸਥਿਤ ਭਾਰਤੀ ਅੰਬੈਸੀ ਦੇ ਮੁੱਖੀ ਸ੍ਰੀ ਨੀਰਜ ਸ਼੍ਰੀਵਾਸਤਵ ਸਨ। ਖੇਡ ਮੇਲੇ ਦੀ ਸਮਾਪਤੀ ਦੌਰਾਨ ਕਲੱਬ ਵੱਲੋ ਜੇਤੂ ਟੀਮਾਂ ਨੂੰ ਸੋਹਣੀਆਂ ਟਰੌਫੀਆਂ ਅਤੇ ਨਗਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਭਾਰਤੀ ਅੰਬੈਸਡਰ ਸ੍ਰੀ ਨੀਰਜ ਸ੍ਰੀਵਾਸਤਵ,ਮੁੱਖ ਸਪੌਂਸਰ ਸ.ਮਨਜੀਤ ਸਿੰਘ ਸੰਧੂ ਅਤੇ ਸ.ਸੁਖਦੇਵ ਸਿੰਘ ਸੰਧੂ ਨੇ ਜੈਤੂਆ ਨੂੰ ਇਨਾਮ ਦਿੱਤੇ। ਖੇਡ ਮੇਲੇ ਦੀ ਸਮਾਪਤੀ ਉਪਰੰਤ ਇੰਡੀਅਨ ਸਪੋਰਟਸ ਕਲੱਬ ਦੇ ਮੈਬਰਾਂ ਵੱਲੋ ਬਾਹਰੋ ਆਈਆ ਟੀਮਾਂ ਅਤੇ ਦਰਸ਼ਕਾਂ ਦੇ ਲਈ ਖਾਣ ਪੀਣ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ।
ਇਸ ਟੂਰਨਾਮੈਟ ਨੂੰ ਸਫਲ ਕਰਵਾਉਣ ਦਾ ਸਿਹਰਾ ਸ.ਅਤੇ ਇੰਡੀਅਨ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਤੱਤਲਾ(ਭਰੋਵਾਲ), ਵਾਈਸ ਪ੍ਰੈਸੀਡੈਟ ਪ੍ਰਭਜੀਤ ਸਿੰਘ, ਕੈਸ਼ੀਅਰ ਸ੍ਰ ਗੁਰਪ੍ਰੀਤ ਸਿੰਘ ਸੰਘੇੜਾ(ਬਿਲਗਾ),ਜਨਰਲ ਸਕੈਟਰੀ ਸ੍ਰ ਮਨਜੀਤ ਸਿੰਘ ਸੰਘਾ(ਜੋਗੇਵਾਲਾ ਮੋਗਾ),ਸਕੈਟਰੀ ਅਤੁੱਲ ਸ਼ਰਮਾਂ,ਸ੍ਰ ਜਸਵਿੰਦਰ ਸਿੰਘ ਜੋਹਲ(ਭੋਲਾ ਜਨੇਤਪੁਰੀਆ)ਸ੍ਰ ਮਨਜੀਤ ਸਿੰਘ ਸਹੋਤਾ(ਸ਼ਾਹਕੋਟ),ਸ੍ਰ ਹਰਚਰਨ ਸਿੰਘ ਸੇਖੋ,ਸ੍ਰ ਮੇਜਰ ਸਿੰਘ ਚੀਮਾ(ਗੁਰਦਾਸਪੁਰ), ਸ੍ਰ ਜੁਗਰਾਜ ਸਿੰਘ (ਰਾਜੂ ਤੂਰ ਸੱਵਦੀ)ਹਰਵੀਰ ਸਿੰਘ,ਪ੍ਰਦੀਪ ਸਿੰਘ, ਦੀਪ ਸਿੰਘ ਧਾਲੀਵਾਲ, ਸੰਨੀ ਸੰਘੇੜਾ ਤੇ ਹੋਰ ਬਹੁਤ ਸਾਰੇ ਦੂਸਰੇ ਸਹਿਯੋਗੀਆਂ ਨੂੰ ਜਾਂਦਾ ਹੈ।
ਖੇਡ ਮੇਲੇ ਦੇ ਆਖੀਰ ਵਿੱਚ ਇੰਡੀਅਨ ਸਪੋਰਟਸ ਕਲੱਬ ਦੇ ਮੈਬਰਾਂ ਵੱਲੋ ਬਾਹਰੋ ਆਈਆ ਟੀਮਾਂ ਆਜ਼ਾਦ ਸਪੋਰਟਸ ਕੱਲਬ ਨਾਰਵੇ,ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ ਦਰਸ਼ਕਾਂ ਅਤੇ ਸਪੌਂਸਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਗਿਆ ਜੋ ਕਿ ਹਰੇਕ ਸਾਲ ਕਮੇਟੀ ਦਾ ਧਨੋ ਅਤੇ ਮਨੋ ਪੂਰਾ ਸਹਿਯੋਗ ਦਿੰਦੇ ਹਨ।
” ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ “
This entry was posted in ਖੇਡਾਂ.