ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕਸਭਾ ਮੈਂਬਰ ਪ੍ਰੈਮ ਸਿੰਘ ਚੰਦੂਮਾਜਰਾ ਨੇ ਲੋਕਸਭਾ ‘ਚ ਜਲ ਸੰਸਾਧਨ ਮੰਤਰਾਲੇ ਦੀ ਅਨੁਦਾਨ ਮੰਗਾ ਤੇ ਚਰਚਾ ਦੌਰਾਨ ਜ਼ਮੀਨੀ ਪੱਧਰ ਤੇ ਪਾਣੀ ਦੀ ਕਮੀ ਹੋਣ ਤੇ ਢੂੰਗੀ ਚਿੰਤਾ ਜ਼ਾਹਿਰ ਕੀਤੀ। ਐਮਰਜੰਸੀ ਦੌਰਾਨ ਮੁਲਕ ਦੀ ਪ੍ਰਧਾਨਮੰਤਰੀ ਵੱਲੋਂ ਰਿਪੇਰੀਅਨ ਕਾਨੁੂੰਨ ਨੂੰ ਛਿਕੇ ਤੇ ਟੰਗ ਕੇ ਪੰਜਾਬ ਦੇ ਪਾਣੀ ਨੂੰ ਖੋਹਣ ਦਾ ਦੋਸ਼ ਲਗਾਉਂਦੇ ਹੋਏ ਚੰਦੂਮਾਜਰਾ ਨੇ ਇਸ ਮਸਲੇ ਤੇ ਇੰਨਸਾਫ ਦੀ ਮੰਗ ਕੀਤੀ।
ਜਲ ਸੰਸਾਧਨ ਮੰਤਰਾਲੇ ਨੂੰ ਬੁਨਿਆਦੀ ਢਾਂਚੇ ਦੇ ਤਹਿਤ ਜਰੂਰੀ ਵਸਤੂ ਦੇ ਤਹਿਤ ਲਿਆਉਣ ਦੀ ਮੰਗ ਕਰਦੇ ਹੋਏ ਚੰਦੂਮਾਜਰਾ ਨੇ ਪਾਣੀ ਦੇ ਸ਼ੁੱਧੀਕਰਨ ਵਾਸਤੇ ਪੰਜਾਬ ਨੂੰ ਮਾਲੀ ਮਦਦ ਦੇਣ ਦੀ ਵੀ ਗੱਲ ਕੀਤੀ। ਬਰਸਾਤੀ ਪਾਣੀ ਦੀ ਬਰਬਾਦੀ ਦਾ ਜ਼ਿਕਰ ਕਰਦੇ ਹੋਏ ਚੰਦੂਮਾਜ਼ਰਾ ਨੇ ਦੱਸਿਆ ਕਿ ਹਰ ਸਾਲ 4,000 ਬਿਲੀਅਨ ਕਿਉਬਿਕ ਪਾਣੀ ਆਉਂਦਾ ਹੈ ਪਰ ਉਸ ਵਿਚੋ ਸਿਰਫ 750 ਬਿਲੀਅਨ ਕਿਉਬਿਕ ਪਾਣੀ ਹੀ ਵਰਤਿਆ ਜਾਂਦਾ ਹੈ। ਚੈਕ ਡੈਮ ਅਤੇ ਝੀਲਾ ਬਣਾ ਕੇ ਬਰਸਾਤੀ ਪਾਣੀ ਦੀ ਸੰਭਾਲ ਕਰਨ ਤੇ ਵੀ ਉਨ੍ਹਾਂ ਨੇ ਜ਼ੋਰ ਦਿੱਤਾ।
ਹੜਾਂ ਦੌਰਾਨ ਕਿਸਾਨਾ ਨੂੰ ਘੱਟ ਮੁਆਵਜ਼ਾ ਮਿਲਣ ਦੀ ਗੱਲ ਕਰਦੇ ਹੋਏ ਚੰਦੂਮਾਜਰਾ ਨੇ ਨਹਿਰਾ ਦੀ ਸਫਾਈ ਅਤੇ ਉਸ ਵਿਚ ਅੜਿਕਾ ਪੈਦਾ ਕਰਨ ਵਾਲੇ ਮਾਇਨੀਂਗ ਡਿਪਾਰਟਮੈਂਟ ਨੂੰ ਵੀ ਨੱਥ ਪਾਉਣ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਤਹਿਤ ਧਰਤੀ ਦੇ ਹੇਠਾ ਦੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਪੰਜਾਬ ਸਰਕਾਰ ਨੂੰ ਮਾਲੀ ਮਦਦ ਦੇਣ ਦੀ ਵੀ ਸਦਨ ‘ਚ ਜ਼ੋਰਦਾਰ ਮੰਗ ਚੰਦੂਮਾਜਰਾ ਨੇ ਰੱਖੀ।
ਪੰਜਾਬ ‘ਚ ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਚੰਦੂਮਾਜਰਾ ਨੇ ਲੋਕਸਭਾ ‘ਚ ਅਵਾਜ਼ ਬੁਲੰਦ ਕੀਤੀ
This entry was posted in ਪੰਜਾਬ.