ਮੋਦੀ ਸਰਕਾਰ ਦਾ ਪਹਿਲਾ ਬੱਜਟ ਪਾਰਲੀਮੈਂਟ ਵਿੱਚ ਪੜ੍ਹਿਆ ਜਾ ਚੁੱਕਾ।ਚਰਚਾ ਹੋ ਰਹੀ ਹੈ ਕਿ ਅੱਛੇ ਦਿਨ ਕਿਸਦੇ ਆਏ ਹਨ ? ਬੱਜਟ ਬਾਰੇ ਹੈਰਾਂਨ ਹੋਣ ਦੀ ਲੋੜ ਨਹੀਂ।ਬੱਜਟ ਪੇਸ਼ ਕਰਨ ਤੋਂ ਪਹਿਲਾਂ ਜੇਤਲੀ ਜੀ ਡਾ ਮਨਮੋਹਨ ਸਿੰਘ ਤੋਂ ਪਾਠ ਪੜ੍ਹ ਆਏ ਸਨ।ਉਹੀ ਮਨਮੋਹਨ, ਜਿਸਨੂੰ ਨਿਕੰਮਾਂ ਕਹਿ ਕਹਿ ਕੇ ਸੱਤ੍ਹਾ ਮਿਲੀ ਹੈ।ਫਿਰ ਬੱਜਟ ਪੇਸ਼ ਕਰਨ ਵਾਲੇ ਦਿਨ ਵੀ ਸੰਸਦ ਵੱਲ ਜਾਣ ਵੇਲੇ ਜੇਤਲੀ ਜੀ ਡਾ ਮਨਮੋਹਨ ਸਿੰਘ ਤੋਂ ਅਸ਼ੀਰਵਾਦ ਲੈਣੀ ਨਹੀਂ ਭੁੱਲੇ।ਅਗਲੇ ਚਾਰ ਬੱਜਟ ਵੀ ਅਜਿਹੇ ਹੀ ਹੋਣਗੇ।ਜੇ ਲੋਕੀ ਪੰਜਵਾਂ ਬੱਜਟ ਕੋਈ ਵੱਖਰਾ ਚਾਹੁੰਦੇ ਹਨ ਤਾਂ ਇੱਕ ਵਾਰ ਹੋਰ ਮੱਤਦਾਨ (ਮੱਤ ਹੈ ਹੀ ਨਹੀਂ) ਕਰਨ ਤੱਕ ਉਡੀਕਣਾ ਪਵੇਗਾ। ਪਰ ‘ਵੱਖਰੇ ਬੱਜਟ’ ਦਾ ਮਤਲਬ ਇਹ ਨਹੀਂ ਕਿ ਕੋਈ ਸਰਕਾਰ ਅੰਬਾਨੀ ਦੀ ਰਿਲਾਇੰਸ ਲੋਕਾਂ ਨੂੰ ਵੰਡ ਕੇ ਦੇ ਦੇਵੇਗੀ।ਉਹ ਦੌਰ ਵੀਂਹਵੀਂ ਸਦੀ ਨਾਲ ਹੀ ਗੁਜਰ ਚੁੱਕਾ ਹੈ। ਚੀਂਨ ਸਿਆਣਾ ਨਿੱਕਲਿਆ ਜਿਸਨੇ 1980 ਤੋਂ ਹੀ ਪੱਛਮ ਵੱਲ ਮੋੜਾ ਕੱਟਕੇ ਵਿਸ਼ਵ ਤਾਕਤ ਬਣ ਗਿਆ।ਉਨ੍ਹਾਂ ਸਮਝ ਲਿਆ ਸੀ ਕਿ ਮਨੁੱਖ ਸਰਕਾਰੀ ਤੇ ਸਾਂਝਾ ਕੰਮ ਦਿਲੋਂ ਨਹੀਂ ਕਰਦੇ ਤੇ ਬਾਹਰੋਂ ਲੋਨ ਲਏ ਵਗੈਰ ‘ਫੋਰਡ’ ਨਹੀਂ ਖਰੀਦਿਆ ਜਾ ਸਕਦਾ ।ਰੂਸੀਆਂ ਨੇ ਅੜੀ ਕੀਤੀ ਤੇ ਪੰਦਰਾਂ ਟੋਟੇ ਕਰਵਾਕੇ ਜਨਤਕ ਖੇਤਰ ਤੋਂ ਪੱਛਮ ਵੱਲ ਮੁੜੇ । ਭਾਰਤ ਵਿੱਚ ਉਸ ਵੇਲੇ ਨਰਸਿਮਹਾਂ ਰਾਉ ਪ੍ਰਧਾਂਨ ਮੰਤਰੀ ਸੀ। ਬੋਲਦਾ ਨਹੀਂ ਸੀ ।ਪਰ ਦੂਰ ਤਕ ਸੋਚਦਾ ਸੀ।ਦੇਸ਼ ਨੂੰ, ਦਿਵਾਲੀਆ ਹੋਣ ਕਾਰਨ ਵਰਡ ਬੈਂਕ ਕੋਲ ਸੋਨਾ ਗਹਿਣੇ ਰੱਖਣ ਦੀ ਨੌਬਤ ਆ ਗਈ ਸੀ। ਨਰਸਿਮਹਾਂ ਰਾਉ ਨੇ ਰੂਸ, ਚੀਂਨ ਤੇ ਪੂਰਬੀ ਯੌਰਪ ਦੇ ਹੋਏ ਹਸ਼ਰ ਤੋਂ ਸਮਝ ਲਿਆ ਕਿ ਸਾਡੇ ਵੀ ਖੇਡਣੇ ਖਿੱਲਰਣ ਵਾਲੇ ਹੀ ਹਨ।ਉਸਨੇ ਡਾ ਸਿੰਘ ਨੁੰ ਵਿੱਤ ਮੰਤਰੀ ਲਗਾ ਕੇ ਗੱਡੀ ਦਾ ਸਟੇਰਿੰਗ ਮੋੜਣ ਲਈ ਕਿਹਾ।ਆਪਣਾ ਪਹਿਲਾ ਬੱਜਟ ਪੇਸ਼ ਕਰਨ ਵੇਲੇ ਡਾ ਸਿੰਘ ਨੇ ਇੱਕ ਸਿ਼ਅਰ ਪੜ੍ਹਿਆ ਸੀ ਕਿ ‘ਉਸ ਵਿਚਾਰ ਨੂੰ ਰੋਕਿਆ ਨਹੀਂ ਜਾ ਸਕਦਾ ਜਿਸਦਾ ਸਮਾਂ ਆ ਗਿਆ ਹੋਵੇ’। ਗੱਲ ਨੂੰ ਸੰਖੇਪ ਕਰਦੇ ਹਾਂ। ਜੋ ਆਰਥਿਕ ਨੀਤੀ ਓਦੋਂ 1991 ਵਿੱਚ ਬਣ ਗਈ ਸੀ ਉਹ ਇਸ ਇੱਕੀਵੀਂ ਸਦੀ ਵਿੱਚ ਜਾਰੀ ਰਹੇਗੀ।ਓਦ ਤੱਕ, ਜਦੋਂ ਤੱਕ ਹਾਲਾਤ 1990 ਵਾਲੇ ਨਹੀਂ ਬਣ ਜਾਂਦੇ।ਪ੍ਰਧਾਨ ਮੰਤਰੀ ਬਦਲਣ ਨਾਲ ਇੰਨਾ ਹੀ ਫਰਕ ਪਿਆ ਕਰੇਗਾ ਕਿ ਜੇ ਕੋਈ ਬਾਣੀਆਂ ਬਣਿਆ ਉਹ ਵਪਾਰੀਆਂ ਨੂੰ ਟੈਕਸਾਂ ਆਦਿ ਵਿੱਚ ਛੋਟ ਦਿਆ ਕਰੇਗਾ।ਜੇ ਜੱਟ ਬਣ ਗਿਆ ਉਹ ਫਸਲਾਂ ਦੇ ਵੱਧ ਭਾਅ ਤੇ ਕਿਸਾਨਾਂ ਨੂੰ ਕੋਈ ਕਰਜੇ ਤੋਂ ਰਾਹਤ ਵਗੈਰਾ ਦੇਵੇਗਾ।ਜੇ ਕੋਈ ਜੋਤੀ ਬਾਸੂ ਬਣ ਗਿਆ ਉਹ ਮਜਦੂਰੀ 250 ਤੋਂ 500 ਕਰਕੇ ਮਨਰਗਾ ਨੂੰ 100 ਤੋਂ ਵਧਾਕੇ 250 ਦਿਨ ਕਰ ਦੇਵੇਗਾ ਤੇ ਜੇ ਕੇਜਰੀਵਾਲ ਬਣ ਗਿਆ ਉਹ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਉਮਰ ਕੈਦ ਕਰ ਦੇਵੇਗਾ।ਪਰ ਇੱਕ ਮੌਕਾ ਕਿਸੇ ਸੰਜੇ ਗਾਂਧੀ ਨੂੰ ਵੀ ਦੇਣ ਦੀ ਲੋੜ ਹੈ ਤਾਂ ਜੋ ਇਹ 125 ਕਰੋੜ ਕੁਰਬਲ ਕੁਰਬਲ ਕਰਦੀ ਖਲਕਤ ਜੇ ਕਿਤੇ 40 ਕਰੋੜ ਹੁੰਦੀ ਫਿਰ ਸਾਨੂੰ ਬੱਜਟਾਂ ਦੀ ਇੰਨੀ ਚਰਚਾ ਨਹੀਂ ਸੀ ਕਰਨੀ ਪੈਣੀ। ਪਰ ਜੇ ਕਿਤੇ ਉਪਰੋਕਤ ਸਾਰਿਆਂ ਦਾ ਇੱਕ (ਮਿਸ਼ਰਨ) ਆ ਜਾਵੇ ਉਸਨੂੰ ਕ੍ਰਿਸ਼ਮਾਂ ਕਹਾਂਗੇ।ਸੋ ਉਡੀਕਦੇ ਹਾਂ ਅਗਲੀ ਵਾਰ ਮੱਤ ਦਾ ਦਾਂਨ ਕਿਸਨੂੰ ਕਰੋਗੇ ?