ਚੰਡੀਗੜ੍ਹ, (ਪ੍ਰੀਤੀ ਸ਼ਰਮਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਲੋਂ ਨਸ਼ਿਆਂ ਵਿਰੁੱਧ ਕੌਮੀ ਲੜਾਈ ਲੜੀ ਜਾ ਰਹੀ ਹੈ ਅਤੇ ਇਸ ਵਿਚ ਵੱਡੀ ਸਫਲਤਾ ਵੀ ਮਿਲੀ ਹੈ ਕਿਉਂ ਜੋ ਜਿੱਥੇ ਨਸ਼ਿਆਂ ਦੀ ਸਪਲਾਈ ਲਾਇਨ ਟੁੱਟ ਚੁੱਕੀ ਹੈ ਉ¤ਥੇ ਹੀ ਵੱਡੇ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਅੱਜ ਇੱਥੇ ਵਿਧਾਨ ਸਭਾ ਵਿਚ ਨਸ਼ਿਆਂ ਵਿਰੁੱਧ ਰਾਜ ਸਰਕਾਰ ਵਲੋਂ ਵਿੱਢੀ ਮੁਹਿੰਮ ਸਬੰਧੀ ਵਿਰੋਧੀ ਧਿਰ ਵਲੋਂ ਮੰਗ ਕਰਨ ’ਤੇ ਰਿਪੋਰਟ ਪੇਸ਼ ਕਰਦਿਆਂ ਸ. ਬਾਦਲ ਨੇ ਕਿਹਾ ਕਿ ਨਾਰਕੋਟਿਕ ਕੰਟਰੋਲ ਬਿਊਰੋ ਦੀ ਰਿਪਰੋਟ ਅਨੁਸਾਰ ਦੇਸ਼ ਭਰ ਵਿਚ ਕੁੱਲ 26658 ਕੇਸ ਦਰਜ ਕੀਤੇ ਗਏ ਹਨ ਜਿਨਾਂ ਵਿਚੋਂ ਇਕੱਲੇ ਪੰਜਾਬ ਵਿਚ ਹੀ 16821 ਕੇਸ ਦਰਜ ਹੋਏ ਹਨ ਜੋ ਕਿ 63 ਫੀਸਦੀ ਬਣਦਾ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵਲੋਂ ਕੁੱਲ 417 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਜਦੋਂ ਕਿ ਕੁੱਲ 1457 ਕਿਲੋ ਹੈਰੋਇਨ ਦੇਸ਼ ਭਰ ਵਿਚ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਤਸਕਰਾਂ ਦੀ 66 ਕਰੋੜ ਰੁਪੈ ਦੀ ਜਾਇਦਾਦ ਵੀ ਜਬਤ ਕੀਤੀ ਗਈ ਹੈ।
ਨਸ਼ਾ ਛੁਡਾਉਣ ਦੇ ਯਤਨਾਂ ਬਾਰੇ ਸ. ਬਾਦਲ ਨੇ ਦੱਸਿਆ ਕਿ ਡੀ.ਜੀ.ਪੀ. ਨੂੰ ਕਿਹਾ ਗਿਆ ਹੈ ਕਿ ਉਹ ਜ਼ੋਨਲ ਆਈ.ਜੀ ਦੀ ਅਗਵਾਈ ਹੇਠ ਡਿਵੀਜਨ ਪੱਧਰ ’ਤੇ ਕਮੇਟੀਆਂ ਬਣਾਉਣ ਜੋ ਕਿ ਪੰਚਾਇਤਾਂ ਨਾਲ ਮਿਲਕੇ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਨ ਦਾ ਕੰਮ ਕਰਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਦੀ ਮਾਰ ਝੱਲ ਰਹੇ ਉਨਾਂ ਨੌਜਵਾਨਾਂ ਪ੍ਰਤੀ ਨਰਮੀ ਵਰਤੀ ਜਾਵੇਗੀ ਜੋ ਕਿ ਨਸ਼ਾ ਤਸਕਰੀ ਦਾ ਕੰਮ ਨਹੀਂ ਕਰਦੇ ਤੇ ਉਨ੍ਹਾਂ ਦੇ ਪੁਨਰ ਨਿਵਾਸ ਲਈ ਸਰਕਾਰ ਹਰ ਸੰਭਵ ਸਹਾਇਤਾ ਕਰੇਗੀ। ਸ. ਬਾਦਲ ਨੇ ਸਦਨ ਨੂੰ ਦੱਸਿਆ ਕਿ 5 ਸੂਬਾ ਪੱਧਰੀ ਨਸ਼ਾ ਛੁਡਾਊ ਕੇਂਦਰ ਉਸਾਰਨ ਲਈ 50 ਕਰੋੜ ਰੁਪੈ ਰਾਖਵੇਂ ਰੱਖੇ ਗਏ ਹਨ ਜਦਕਿ 21 ਕੇਂਦਰ ਪਹਿਲਾਂ ਹੀ ਚੱਲ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਤਸਕਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਤੇ ਇਸ ਲਈ ਹਾਲ ਹੀ ਵਿਚ ਸਟੇਟ ਨਾਰਕੋਟਿਕ ਕੰਟਰੋਲ ਬਿਊਰੋ ਦੀ ਸਥਾਪਨਾ ਕੀਤੀ ਗਈ ਹੈ ਜਿਸਦੀ ਅਗਵਾਈ ਆਈ.ਜੀ. ਰੈਂਕ ਦਾ ਅਧਿਕਾਰੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕ੍ਰਾਇਮ ਬਿਓਰੋ ਅਨੁਸਾਰ ਨਸ਼ਿਆਂ ਦੇ ਮਾਮਲੇ ਵਿਚ ਸਾਲ 2012 ਦੌਰਾਨ ਦੇਸ਼ ਭਰ ਵਿਚ ਕੁਲ 28329 ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋ ਪੰਜਾਬ ਵਿਚ 10220 ਕੇਸ ਦਰਜ ਹੋਏ ਹਨ ਜੋ ਕਿ ਕੁਲ ਦਾ 36 ਫੀਸਦੀ ਬਣਦਾ ਹੈ। ਇਸ ਤੋਂ ਇਲਾਵਾ ਤਸਕਰਾਂ ਨੂੰ ਸਜਾ ਦੁਆਉਣ ਦੀ ਦਰ ਵਿਚ ਵੱਡਾ ਵਾਧਾ ਹੋਇਆ ਹੈ ਇਹ ਦਰ ਸਾਲ 2002 ਦੌਰਾਨ 47ਫੀਸਦੀ ਸੀ ਜੋ ਕਿ ਹੁਣ 81.2ਫੀਸਦੀ ਹੈ। ਸ. ਬਾਦਲ ਨੇ ਕਿਹਾ ਕਿ ਗੋਆ ਨੂੰ ਨਸ਼ੇ ਦਾ ਗੜ੍ਹ ਕਿਹਾ ਜਾਂਦਾ ਹੈ ਪਰ ਉਥੇ ਨਸ਼ਿਆਂ ਦੇ ਮਾਮਲੇ ਵਿਚ ਕੇਵਲ 55 ਕੇਸ ਦਰਜ ਕੀਤੇ ਗਏ ਹਨ ਜਦਕਿ ਪੰਜਾਬ ਵਿਚ 10220, ਮਹਾਂਰਾਸ਼ਟਰ ਵਿਚ 1903, ਰਾਜਸਥਾਨ ਵਿਚ 1115 ਕੇਸ ਦਰਜ ਕੀਤੇ ਗਏ ਹਨ। ਸ.ਬਾਦਲ ਨੇ ਦੱਸਿਆ ਕਿ ਮੈਡੀਕਲ ਨਸ਼ਿਆਂ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਡਰੱਗ ਇੰਸਪੇੈਕਟਰਾਂ ਨੂੰ ਪੁਲਿਸ ਵਿਚ ਡੈਪੂਟੇਸ਼ਨਾਂ ’ਤੇ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡੀ.ਜੀ.ਪੀ ਜੇਲ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਜੇਲ੍ਹਾਂ ਵਿਚ ਛਾਪਾਮਾਰੀ ਕਰਨ ਅਤੇ ਜੇਕਰ ਕੋਈ ਪੁਲਿਸ ਜਾਂ ਜੇਲ ਵਿਭਾਗ ਦਾ ਕਰਮਚਾਰੀ ਨਸ਼ਿਆਂ ਦੇ ਮਾਮਲੇ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਸ. ਬਾਦਲ ਨੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋ ਪ੍ਰਚਾਰ ਕੇ ਬਦਨਾਮ ਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ’ਅਸੀਂ ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹਾਂ ਪਰ ਇਹ ਸਮੱਸਿਆ ਏਡੀ ਵੱਡੀ ਨਹੀ ਜਿਨ੍ਹੀ ਬਣਾ ਦਿੱਤੀ ਗਈ ਹੈ’। ਉਨ੍ਹਾਂ ਸਦਨ ਨੂੰ ਭਰੋਸਾ ਦੁਆਇਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹਾਂ ਪੱਖੀ ਅੰਜਾਮ ਤੱਕ ਪਹੁੰਚਾਇਆ ਜਾਵੇਗਾ।
ਨਸ਼ਿਆਂ ਵਿਰੁੱਧ ਕੌਮੀ ਲੜਾਈ ਲੜ ਰਿਹੈ ਪੰਜਾਬ- ਸੁਖਬੀਰ ਸਿੰਘ ਬਾਦਲ
This entry was posted in ਪੰਜਾਬ.