ਵਾਸ਼ਿੰਗਟਨ – ਅਮਰੀਕਾ ਅਤੇ ਯੌਰਪ ਨੇ ਆਪਣੇ ਦੇਸ਼ਾਂ ਦੀਆਂ ਏਅਰਲਾਈਨਜ਼ ਕੰਪਨੀਆਂ ਨੂੰ ਇਸਰਾਈਲ ਲਈ ਹਵਾਈ ਸੇਵਾਵਾਂ ਸਥਗਿਤ ਕਰਨ ਲਈ ਕਿਹਾ ਹੈ। ਤੇਲ ਅਵੀਵ ਹਵਾਈ ਅੱਡੇ ਦੇ ਨਜ਼ਦੀਕ ਰਾਕੇਟ ਡਿੱਗਣ ਤੋਂ ਬਾਅਦ ਸੁਰੱਖਿਆ ਕਾਰਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਕਦਮ ਉਠਾਏ ਗਏ ਹਨ।
ਅਮਰੀਕਾ ਦੇ ਸੰਘੀ ਪ੍ਰਸਾਸ਼ਨ (ਐਫਏਏ) ਨੇ ਡੈਲਟਾ, ਯੂਨਾਈਟਡ ਅਤੇ ਯੂਐਸ ਏਅਰਵੇਜ਼ ਨੂੰ 24 ਘੰਟੇ ਦੇ ਲਈ ਹਵਾਈ ਸੇਵਾਵਾਂ ਬੰਦ ਕਰਨ ਲਈ ਕਿਹਾ ਹੈ।ਯੌਰਪੀਅਨ ਐਵੀਏਸ਼ਨ ਸੇਫਟੀ ਏਜੰਸੀ ਨੇ ਵੀ ਆਪਣੀਆਂ ਏਅਰਲਾਈਨਜ਼ ਕੰਪਨੀਆਂ ਨੂੰ ਤੇਲ ਅਵੀਵ ਲਈ ੳਡਾਣ ਨਾਂ ਭਰਨ ਲਈ ਕਿਹਾ ਹੈ। ਇਸਰਾਈਲੀ ਪ੍ਰਧਾਨਮੰਤਰੀ ਨੇ ਅਮਰੀਕਾ ਨੂੰ ਇਸ ਫੈਂਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਇਸਰਾਈਲ ਦਾ ਕਹਿਣਾ ਹੈ ਕਿ ਤੇਲ ਅਵੀਵ ਹਵਾਈ ਅੱਡਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਵੀ ਇਸਰਾਈਲ ਅਤੇ ਫਲਸਤੀਨ ਨੂੰ ਅਪੀਲ ਕੀਤੀ ਹੈ ਕਿ ਗਜ਼ਾ ਸੰਘਰਸ਼ ਨੂੰ ਰੋਕ ਕੇ ਗੱਲਬਾਤ ਦੁਆਰਾ ਹੱਲ ਕੀਤਾ ਜਾਵੇ। ਗਜ਼ਾ ਵਿੱਚ 14 ਦਿਨ ਦੀ ਲੜਾਈ ਵਿੱਚ ਹੁਣ ਤੱਕ 600 ਫਲਸਤੀਨੀ ਅਤੇ 29 ਇਸਰਾਈਲੀ ਮਾਰੇ ਗਏ ਹਨ ਅਤੇ 3640 ਲੋਕ ਜਖਮੀ ਹੋਏ ਹਨ।
ਅਮਰੀਕਾ ਨੇ ਇਸਰਾਈਲ ਲਈ ਹਵਾਈ ਸੇਵਾਵਾਂ ਤੇ ਲਗਾਈ ਰੋਕ
This entry was posted in ਅੰਤਰਰਾਸ਼ਟਰੀ.