ਬਠਿੰਡਾ,ਗੌਰਵ ਕਾਲੜਾ: ਲੋਕ ਜਨਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਐਫਸੀਆਈ ਸਕਿਓਰਟੀ ਗਾਰਡਾਂ ਦੀ ਜਥੇਬੰਦੀ ਜਨਸ਼ਕਤੀ ਇਨਸਾਫ ਮੋਰਚਾ ਅਤੇ ਇਨਕਲੂਸਿਵ ਐਜੂਕੇਸ਼ਨ ਵਾ¦ਟੀਅਰ ਨੂੰ ਨਾਲ ਲੈ ਕੇ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੂੰ ਦਿੱਲੀ ਵਿਖੇ ਮਿਲੇ। ਉਨ੍ਹਾਂ ਮੰਗ ਕੀਤੀ ਕਿ ਐਫਸੀਆਈ ਸਕਿਓਰਟੀ ਗਾਰਡ ਜੋ ਕਿ ਬਿਨ੍ਹਾਂ ਵਜ੍ਹਾ ਪੰਦਰਾਂ ਸਾਲਾ ਤੋਂ ਐਫਸੀਆਈ ਵਿਚੋ ਹਟਾ ਦਿੱਤੇ ਗਏ ਹਨ। ਅਤੇ ਉਸ ਦਿਨ ਤੋਂ ਹੀ ਉਹ ਇਨਸਾਫ ਲਈ ਦਰ ਦਰ ਠੋਕਰਾਂ ਖਾ ਰਹੇ ਹਨ। ਇਨ੍ਹਾਂ ਸਕਿਓਰਟੀ ਗਾਰਡਾਂ ਦੀ ਜਗ੍ਹਾਂ ਤੇ ਐਫਸੀਆਈ ਵਿਚ ਐਸਪੀਓ ਅਤੇ ਹੋਮ ਗਾਰਡ ਦੇ ਜਵਾਨਾਂ ਨੂੰ ਇਨ੍ਹਾਂ ਤੋਂ ਵੱਧ ਤਨਖਾਹਾਂ ਤੇ ਲਾ ਦਿੱਤਾ ਹੈ। ਸ੍ਰੀ ਪਾਸਵਾਨ ਨੇ ਹਮਦਰਦੀ ਪੂਰਵਕ ਇਸ ਮਾਮਲੇ ਨੂੰ ਪਾਰਲੀਮੈਂਟ ਸੈਸਨ ਤੋਂ ਬਾਅਦ ਹੱਲ ਕਰਨ ਦਾ ਭਰੋਸਾ ਦਿੱਤਾ। ਗਹਿਰੀ ਨੇ ਇਨਕਲੂਸਿਵ ਐਜੂਕੇਸ਼ਨ ਵਾ¦ਟੀਅਰ ਜਿਨ੍ਹਾਂ ਦੀ ਗਿਣਤੀ ਪੰਜਾਬ ਵਿਚ 1375 ਹੈ ਦੀਆਂ ਰੁਕੀਆਂ ਤਨਖਾਹਾਂ ਅਤੇ ਇਨ੍ਹਾਂ ਨੂੰ ਸਰਕਾਰੀ ਕਰਮਚਾਰੀਆਂ ਬਰਾਬਰ ਸਹੂਲਤਾਂ ਦੇਣ ਲਈ ਵੀ ਸ੍ਰੀ ਰਾਮ ਵਿਲਾਸ ਪਾਸਵਾਨ ਕੋਲ ਮਾਮਲਾ ਉਠਾਇਆ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਮਨੁੱਖੀ ਵਿਕਾਸ ਮੰਤਰਾਲੇ ਦੀ ਕੈਬਨਿਟ ਮੰਤਰੀ ਸਮਿਰਤੀ ਰਾਣੀ ਨੂੰ ਪੱਤਰ ਲਿਖ ਕੇ ਮਾਮਲਾ ਹੱਲ ਕਰਵਾਉਣ ਲਈ ਕਿਹਾ । ਗਹਿਰੀ ਨੇ ਇਕ ਲਿਖਤੀ ਪੱਤਰ ਜਨਤਕ ਵੰਡ ਪ੍ਰਣਾਲੀ ਸਬੰਧੀ ਸ੍ਰੀ ਪਾਸਵਾਨ ਨੂੰ ਸੌਪਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵਲੋਂ ਰਾਸ਼ਨ ਡਿਪੂਆਂ ਦੇ ਉਪਰ ਛੇ ਮਹੀਨੇ ਦਾ ਇਕੱਠਾ ਰਾਸ਼ਨ ਵੰਡਿਆਂ ਜਾ ਰਿਹਾ ਹੈ। ਜਦੋਂ ਕਿ ਗਰੀਬ ਲੋਕਾਂ ਕੋਲ ਛੇ ਮਹੀਨੇ ਦਾ ਇਕੱਠਾ ਰਾਸ਼ਨ ਲੈਣ ਲਈ ਪੈਸੇ ਨਹੀਂ ਹੁੰਦੇ ਅਤੇ ਨਾ ਹੀ ਇੰਨ੍ਹਾਂ ਰਾਸ਼ਨ ਰੱਖਣ ਲਈ ਉਨ੍ਹਾਂ ਕੋਲ ਜਗ੍ਹਾ ਮੌਜੂਦ ਹੈ । ਜਿਸ ਕਰਕੇ ਇਹ ਰਾਸ਼ਨ ਚੋਰ ਮੋਰੀ ਰਾਹੀ ਆੜਤੀਆਂ ਕੋਲ ਚੱਕੀਆਂ ੳਪਰ ਚਲਾ ਜਾਂਦਾ ਹੈ। ਜੋ ਕਿ ਗਰੀਬ ਨਾ ਬੇਇਨਸਾਫੀ ਹੈ। ਗਹਿਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਏਪੀਐਲ ਕਾਰਡਾਂ ਦਾ ਰਾਸ਼ਨ ਕੱਟ ਕੇ ਪੰਜਾਬ ਸਰਕਾਰ ਵਲੋਂ ਆਪਣੇ ਤੌਰ ਤੇ ਬਣਾਏ ਮੁੱਖ ਮੰਤਰੀ ਦੀ ਫੋਟੋ ਵਾਲੇ ਨੀਲੇ ਕਾਰਡਾਂ ਉਪਰ ਵੰਡਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿ ਇਹ ਕਾਰਡ ਬਣਾਉਣ ਵਿਚ ਵੱਡੀ ਪੱਧਰ ਤੇ ਭੇਦਭਾਵ ਹੋਇਆ ਹੈ। ਗਹਿਰੀ ਨੇ ਕਿਹਾ ਕਿ ਹਰ ਪਿੰਡ ਅਤੇ ਵਾਰਡ ਨੂੰ ਇਕਾਈ ਮੰਨ ਕੇ ਔਸਤਨ ਸੌ ਦੇ ਕਰੀਬ ਅਜਿਹੇ ਲੋੜਵੰਦ ਪਰਿਵਾਰ ਹਨ ਜਿਨ੍ਹਾਂ ਦੇ ਨੀਲੇ ਕਾਰਡ ਰਾਜਨੀਤੀ ਪਹੁੰਚ ਨਾ ਹੋਣ ਕਰਕੇ ਨਹੀਂ ਬਣਾਏ ਗੲੈ। ਜਦੋ ਕਿ ਕੁਝ ਅਮੀਰ ਲੋਕਾਂ ਦੇ ਕਾਰਡ ਬਣੇ ਹੋਏ ਹਨ। ਇਨ੍ਹਾਂ ਮਾਮਲਿਆਂ ਤੋਂ ਇਲਾਵਾ ਗਹਿਰੀ ਨੇ ਪੰਜਾਬ ਵਿਚ ਲੋਕਜਨਸ਼ਕਤੀ ਪਾਰਟੀ ਗਤੀਵਿਧੀਆਂ ਅਤੇ 11ਅਗਸਤ ਨੂੰ ਕੀਤੇ ਜਾਣ ਵਾਲੇ ਅੰਦੋਲਨ ਸਬੰਧੀ ਵੀ ਵਿਚਾਰ ਚਰਚਾ ਕੀਤੀ। ਇਸ ਸਮੇਂ ਗਹਿਰੀ ਨਾਲ ਸੁਖਵਿੰਦਰ ਸਿੰਘ ਸਰਾਵਾਂ ਪ੍ਰਧਾਨ ਐਫਸੀਆਈ ਸਕਿਓਰਟੀ ਗਾਰਡ ਜਨਸ਼ਕਤੀ ਇਨਸਾਫ ਮੋਰਚਾ, ਜਸਵੰਤ ਸਿੰਘ ਬਰਨਾਲਾ, ਮਹਿੰਦਰ ਸਿੰਘ ਬੰਗਾ ਸੰਗਰੂਰ, ਰਜਿੰਦਰ ਸਿੰਘ ਫਿਰੋਜ਼ਪੁਰ, ਪੰਨੂ ਲੁਧਿਆਣਾ, ਸੁਪਰਿਆ ਸੂਦ, ਇਨਕਲੂਸਿਵ ਐਜੂਕੇਸ਼ਨ ਵਾਲੰਟੀਅਰ ਮੌਜੂਦ ਸਨ।
ਰਾਸ਼ਨ ਵੰਡ ਪ੍ਰਣਾਲੀ ਸੁਧਾਰ ਅਤੇ ਐਫਸੀਆਈ ਸਕਿਓਰਟੀ ਗਾਰਡਾਂ ਦਾ ਮਾਮਲਾ ਜਲਦ ਹੱਲ ਹੋਵੇਗਾ: ਗਹਿਰੀ
This entry was posted in ਪੰਜਾਬ.