ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 3 ਦਿਨੀ ਇੰਟਰ ਸਕੂਲ ਅਥਲੈਟਿਕ ਮੀਟ ਬੱਚਿਆਂ ਨੂੰ ਖੇਡਾਂ ‘ਚ ਅੱਗੇ ਵਧਾਉਣ ਅਤੇ ਸ਼ਰੀਰਕ ਰੂਪ ਤੋਂ ਤੰਦਰੁਸਤ ਰੱਖਣ ਦੇ ਟੀਚੇ ਵੱਜੋਂ ਕਰਵਾਈ ਜਾ ਰਹੀ ਹੈ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਅੱਜ ਇਥੇ ਦੇ ਤਿਆਗ ਰਾਜ ਸਟੇਡੀਅਮ ‘ਚ ਪ੍ਰੋਗਰਾਮ ਦਾ ਉੱਧਘਾਟਨ ਕੀਤਾ। ੳੁੱਧਘਾਟਨੀ ਸੈਸ਼ਨ ‘ਚ ਗੁਰਬਾਣੀ ਸ਼ਬਦ ਗਾਇਨ, ਮਾਰਚ ਪਾਸਟ, ਸਭਿਆਚਾਰਕ ਪ੍ਰੋਗਰਾਮ ਤੋਂ ਉਪਰੰਤ ਮੁੱਖ ਮਹਿਮਾਨ ਰਵਿੰਦਰ ਸਿੰਘ ਖੁਰਾਨਾ ਵੱਲੋਂ ਪ੍ਰਤਿਯੋਗਿਤਾ ਦੀ ਅਰੰਭਤਾ ਦੀ ਘੋਸ਼ਣਾ ਕੀਤੀ ਗਈ । ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ 11 ਬ੍ਰਾਂਚਾ ਦੇ ਖਿਡਾਰੀ ਇਸ ਪ੍ਰਤਿਯੋਗੀਤਾ ‘ਚ ਹਿਸਾ ਲੈਂਦੇ ਹੋਏ ਦੋੜ, ਲੋਂਗ ਜੰਪ ਆਦਿਕ ਮੁਕਾਬਲਿਆਂ ‘ਚ ਮੈਡਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ।
ਭੰਗੜੇ, ਗਿੱਧੇ ਨਾਲ ਸਭਿਆਚਾਰਕ ਖੁਸ਼ਬੂ ਦਾ ਪਸਾਰਾ ਕਰਨ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਗਤਕੇ ਦੇ ਜੋਹਰ ਵੀ ਉਦਘਾਟਨੀ ਸਮਾਗਮ ‘ਚ ਦਿਖਾਏ ਗਏ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਗੁਰਵਿੰਦਰ ਪਾਲ ਸਿੰਘ, ਖੇਡ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਮੌਜੂਦ ਸਨ।