ਪਟਿਆਲਾ,(ਮੰਝਪੁਰ)- ਥਾਣਾ ਕੋਤਵਾਲੀ ਵਿਚ ਮੁੱਕਦਮਾ ਨੰਬਰ 159, ਮਿਤੀ 28-04-2010, ਅਧੀਨ ਧਾਰਾ 3/4/5 ਐਕਸਪਲੋਸਿਵ ਐਕਟ ਅਧੀਨ ਦਰਜ਼ ਕੀਤੇ ਕੇਸ ਵਿਚੋਂ ਪਟਿਆਲੇ ਦੀ ਸ੍ਰੀ ਪੁਸ਼ਵਿੰਦਰ ਸਿੰਘ ਵਧੀਕ ਸੈਸ਼ਨ ਕੋਰਟ ਵਲੋਂ ਚਾਰ ਸਿੰਘਾਂ ਭਾਈ ਹਰਮਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਗੁਰਜੰਟ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਨੂੰ ਅੱਜ ਬਰੀ ਕਰ ਦਿੱਤਾ ਗਿਆ।।
ਜਿਕਰਯੋਗ ਹੈ ਕਿ 20 ਅਪਰੈਲ 2010 ਨੂੰ ਰਾਤ ਕਰੀਬ 9 ਵਜੇ ਆਰੀਆ ਸਮਾਜ ਚੌਕ, ਪਟਿਆਲਾ ਵਿਚ ਇਕ ਧਮਾਕਾ ਹੋਇਆ ਸੀ ਅਤੇ ਇਸ ਵਿਚ 7 ਵਿਅਕਤੀ ਜਖਮੀ ਹੋ ਗਏ ਸਨ ਅਤੇ ਉਸ ਸਮੇਂ ਦੇ ਐੱਸ.ਐੱਸ.ਪੀ ਰਣਬੀਰ ਖੱਟੜਾ ਵਲੋਂ 21 ਅਪਰੈਲ ਨੂੰ ਦਿੱਤੇ ਬਿਆਨ ਮੁਤਾਬਕ ਇਹ ਕੋਈ ਬੰਬ ਬਲਾਸਟ ਨਹੀਂ ਸੀ ਸਗੋਂ ਬਿਜਲੀ ਦੇ ਸ਼ਾਟ-ਸਰਕਟ ਨਾਲ ਹੋਇਆ ਧਮਾਕਾ ਸੀ ਪਰ 8 ਦਿਨਾਂ ਬਾਅਦ ਇਸ ਨੂੰ ਬੰਬ ਬਲਾਸਟ ਦਰਸਾ ਕੇ 28 ਅਪਰੈਲ ਨੂੰ ਅਣਪਛਾਤੇ ਵਿਅਕਤੀਆਂ ਉਪਰ ਪਰਚਾ ਦਰਜ਼ ਕਰ ਦਿੱਤਾ ਗਿਆ ਅਤੇ ਜੁਲਾਈ 2010 ਵਿਚ ਘਰੋਂ ਚੁੱਕ ਕੇ ਬਾਰੂਦ ਦਾ ਕੇਸ ਪਾ ਕੇ ਨਾਭਾ ਜੇਲ੍ਹ ਵਿਚ ਬੰਦ ਚਾਰ ਸਿੱਖਾਂ ਉਪਰ ਇਹ ਬੰਬ ਬਲਾਸਟ ਦਾ ਕੇਸ ਪਾ ਦਿੱਤਾ ਗਿਆ ਜੋ ਕਿ ਅੱਜ ਪਟਿਆਲਾ ਦੀ ਅਦਾਲਤ ਵਿਚ ਦਮ ਤੋੜ ਗਿਆ। ਇਸ ਕੇਸ ਵਿਚ ਸਫਾਈ ਧਿਰ ਵਲੋਂ ਐਡਵੋਕੇਟ ਬਲਜਿੰਦਰ ਸਿੰਘ ਸੋਢੀ ਪੇਸ਼ ਹੋਏ।
2010 ਵਿਚ ਪਟਿਆਲਾ ਪੁਲਿਸ ਵਲੋਂ ਸ਼ਾਟ-ਸਰਕਟ ਨੂੰ ਬੰਬ ਬਲਾਸਟ ਦੱਸਕੇ ਦਰਜ਼ ਕੀਤੇ ਕੇਸ ਵਿਚੋ ਚਾਰੇ ਸਿੰਘ ਬਰੀ
This entry was posted in ਪੰਜਾਬ.