ਲਖਨਊ – ਉਤਰਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿੱਚ ਪਿੱਛਲੇ ਦਿਨੀਂ ਹੋਏ ਦੰਗਿਆਂ ਦੀ ਜਾਂਚ ਲਈ ਮੁੱਖਮੰਤਰੀ ਅਖਿਲੇਸ਼ ਯਾਦਵ ਵੱਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਸਾਹਮਣੇ ਆਉਣ ਨਾਲ ਬੀਜੇਪੀ ਦਾ ਨਕਾਬ ਉਤਰ ਗਿਆ ਹੈ। ਇਸ ਰਿਪੋਰਟ ਅਨੁਸਾਰ ਸਹਾਰਨਪੁਰ ਵਿੱਚ ਦੰਗੇ ਭੜਕਾਉਣ ਵਿੱਚ ਭਾਜਪਾ ਦੇ ਐਮਪੀ ਰਾਘਵ ਲਖਨਪਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਸਥਾਨਕ ਪ੍ਰਸ਼ਾਸਨ ਦੀ ਭੂਮਿਕਾ ਤੇ ਵੀ ਸਵਾਲ ਉਠਾਏ ਗਏ ਹਨ।
ਯੂਪੀ ਦੇ ਮੰਤਰੀ ਸ਼ਿਵਪਾਲ ਸਿੰਘ ਯਾਦਵ ਦੀ ਅਗਵਾਈ ਵਿੱਚ ਗਠਿਤ ਜਾਂਚ ਦਲ ਨੇ ਹਾਲ ਹੀ ਵਿੱਚ ਮੁੱਖਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਜਾਂਚ ਦਲ ਨੇ ਆਪਣੀ ਰਿਪੋਰਟ ਵਿੱਚ ਬੀਜੇਪੀ ਦੇ ਇਸ ਖੇਤਰ ਤੋਂ ਐਮਪੀ ਰਾਘਵ ਲਖਨਪਾਲ ਤੇ ਇਹ ਆਰੋਪ ਲਗਾਇਆ ਹੈ ਕਿ ਉਸ ਨੇ ਸ਼ਹਿਰ ਵਿੱਚ ਘੁੰਮ-ਘੁੰਮਕੇ ਦੰਗਾਕਾਰੀਆਂ ਨੂੰ ਉਕਸਾਇਆ। ਰਿਪੋਰਟ ਵਿੱਚ ਸਪੱਸ਼ਟ ਤੌਰ ਤੇ ਸਥਾਨਕ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਵੀ ਜਿੰਮੇਵਾਰ ਠਹਿਰਾੲਆ ਗਿਆ ਹੈ। ਪ੍ਰਸ਼ਾਸਨਿਕ ਅਮਲਾ-ਫੈਲਾ ਫਸਾਦ ਭੜਕਣ ਤੋਂ ਬਾਅਦ ਹੀ ਹਰਕਤ ਵੱਚ ਆਇਆ। ਇਹ ਦੰਗਾ ਸੰਪਰਦਾਇਕ ਨਹੀਂ ਸੀ ਬਲਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਨਲਾਇਕੀ ਕਾਰਣ ਇਹ ਸੱਭ ਕੁਝ ਵਾਪਰਿਆ।