ਨਵੀਂ ਦਿੱਲੀ-ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚ ਦੂਰੀਆਂ ਵੱਧ ਗਈਆਂ ਹਨ। ਚੋਣਾਂ ਤੋਂ ਪਹਿਲਾਂ ਜੋ ਦਲ ਭਾਜਪਾ ਨਾਲ ਖੜ੍ਹੇ ਹੋਣ ਵਿਚ ਫਖਰ ਮਹਿਸੂਸ ਕਰਦੇ ਸਨ ਅਤੇ ਅਡਵਾਨੀ ਨੂੰ ਪ੍ਰਧਾਨਮੰਤਰੀ ਬਣਾਉਣ ਲਈ ਤਰਲੋਮੱਛੀ ਹੋ ਰਹੇ ਸਨ । ਹੁਣ ਉਹੀ ਦਲ ਭਾਜਪਾ ਨੂੰ ਪਾਣੀ ਪੀ – ਪੀ ਕੇ ਕੋਸ ਰਹੇ ਹਨ।
ਸਿ਼ਰੋਮਣੀ ਅਕਾਲੀ ਦਲ ਨੇ ਵੀ ਹਾਰ ਲਈ ਭਾਜਪਾ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ। ਸੁਖਦੇਵ ਸਿੰਘ ਢੀਂਢਸਾ ਨੇ ਤਾਂ ਭਾਜਪਾ ਤੇ ਸੰਪਰਦਾਇਕ ਛਵੀ ਦਾ ਅਰੋਪ ਲਗਾਇਆ ਹੈ। ਭਾਜਪਾ ਨੂੰ ਆਪਣੇ ਪੁਰਾਣੇ ਸਹਿਯੋਗੀਆਂ ਤੋਂ ਇਸ ਤਰ੍ਹਾਂ ਦੇ ਵਿਹਾਰ ਦੀ ਉਮੀਦ ਨਹੀਂ ਸੀ। ਖਾਸ ਕਰਕੇ ਅਕਾਲੀਆਂ ਨਾਲ ਤਾਂ ਉਨ੍ਹਾਂ ਦਾ ਬਹੁਤ ਪੁਰਾਣਾ ਸਬੰਧ ਹੈ। ਸੁਖਦੇਵ ਸਿੰਘ ਢੀਂਢਸਾ ਤਾਂ ਐਨਡੀਏ ਦੀ ਸਰਕਾਰ ਵਿਚ ਮੰਤਰੀ ਰਹਿ ਚੁਕੇ ਹਨ। ਢੀਂਢਸਾ ਨੇ ਕਿਹਾ ਕਿ ਅਫਜਲ ਗੁਰੂ ਨੂੰ ਫਾਂਸੀ ਅਤੇ ਮਨਮੋਹਨ ਸਿੰਘ ਨੂੰ ਕਮਜੋਰ ਪ੍ਰਧਾਨਮੰਤਰੀ ਦਾ ਮੁੱਦਾ ਜਰੂਰਤ ਤੋਂ ਜਿਆਦਾ ਉਠਾਇਆ ਗਿਆ ਹੈ। ਇਸ ਕਰਕੇ ਕਈ ਹੋਰ ਮੁੱਦੇ ਪਿੱਛੇ ਰਹਿ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਆਪਣੀ ਸੰਪਰਦਾਇਕਤਾ ਵਾਲੀ ਛਵੀ ਬਦਲਨੀ ਹੋਵੇਗੀ। ਭਾਜਪਾ ਨੂੰ ਇਹ ਬਿਆਨ ਰਾਸ ਨਹੀਂ ਆਇਆ। ਇਸ ਸਮੇਂ ਭਾਜਪਾ ਮੂਕ ਦਰਸ਼ਕ ਬਣੀ ਹੋਈ ਹੈ। ਜਦਯੂ ਦੇ ਸ਼ਰਦ ਯਾਦਵ ਵਲੋਂ ਮੋਦੀ ਅਤੇ ਵਰਣ ਤੇ ਸਾਧੇ ਗਏ ਨਿਸ਼ਾਨੇ ਤੇ ਵੀ ਕੋਈ ਪ੍ਰਕਿਰਿਆ ਨਹੀਂ ਕੀਤੀ।
ਭਾਜਪਾ ਨੇ ਸੋਮਵਾਰ ਨੂੰ ਰਾਜਗ ਦੀ ਇਕ ਬੈਠਕ ਬੁਲਾਈ ਸੀ,ਪਰ ਸਾਰੇ ਸਹਿਯੋਗੀਆਂ ਵਲੋਂ ਮਨ੍ਹਾਂ ਕਰ ਦੇਣ ਕਰਕੇ ਬੈਠਕ ਰੱਦ ਕਰਨੀ ਪਈ। ਸਿ਼ਵਸੈਨਾ ਅਤੇ ਭਾਜਪਾ ਦੀ ਨਾਲ ਰਹਿਣ ਵਿਚ ਕੁਝ ਮਜਬੂਰੀਆਂ ਹਨ। ਮਹਾਂਰਾਸ਼ਟਰ ਵਿਚ ਛੇ ਮਹੀਨੇ ਦੇ ਅੰਦਰ ਵਿਧਾ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਦੋਵੇਂ ਦਲ ਕੁਝ ਚਿਰ ਇਕਠੇ ਚਲਣਗੇ। ਜਨਤਾ ਦਲ ਯੂ ਦੀ ਵੀ ਬਿਹਾਰ ਵਿਚ ਭਾਜਪਾ ਨਾਲ ਗਠਜੋੜ ਸਰਕਾਰ ਦੀ ਮਜ਼ਬੂਰੀ ਹੈ। ਚੁਟਾਲਾ ਵੀ ਵਿਧਾਨ ਸਭਾ ਦੀ ਚੋਣ ਕਰਕੇ ਮਜਬੂਰ ਹੈ।