ਜਲੰਧਰ- ਦਿਵਯਾ ਜੋਤੀ ਜਾਗਰਤੀ ਸੰਸਥਾਨ ਨੂਰਮਹਿਲ ਦੈ ਮੁੱਖੀ ਆਸ਼ਤੋਸ਼ ਦੀ ਦੇਹ ਨੂੰ ਦਿੱਤੀ ਗਈ ਜੈਡ ਸ਼ਰੈਣੀ ਸੁਰੱਖਿਆ ਵਾਪਿਸ ਲੈਣ ਦੀ ਮੰਗ ਸਬੰਧੀ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਮੋਹੰਤਾ ਅਤੇ ਜਸਟਿਸ ਸਿੱਧੂ ਦੀ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਇਸ ਬਾਰੇ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਸਿਤੰਬਰ ਨੂੰ ਹੋਣੀ ਹੈ। ਦਿਲਬਾਗ ਸਿੰਘ ਵੱਲੋਂ ਆਪਣੀ ਦਰਖਾਸਤ ਵਿੱਚ ਇਹ ਸਵਾਲ ਉਠਾਇਆ ਗਿਆ ਹੈ ਕਿ ਇੱਕ ਪਾਸੇ ਤਾਂ ਡੈਡਬਾਡੀ ਨੂੰ ਜੈਡ ਸੁਰੱਖਿਆ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਸੜਕਾਂ ਅਤੇ ਗਲੀਆਂ ਵਿੱਚ ਪੈਟਰੋਲਿੰਗ ਦੀ ਘਾਟ ਹੋਣ ਕਰਕੇ ਆਮ ਲੋਕ ਅਸੁਰੱਖਿਅਤ ਹਨ।