ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ‘ਚ ਈਵਨਿੰਗ ਸ਼ਿਫਟ ਵਿਚ ਰਿਆੲਤੀ ਦਰਾਂ ਤੇ ਮਿਆਰੀ ਸਿੱਖਿਆ ਦੇਣ ਲਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਨਵੇਂ ਸਕੂਲ ਖੋਲਣ ਲਈ ਮੀਟਿੰਗ ਕੀਤੀ ਗਈ। ਅਗਲੇ ਵਿਦਿਅਕ ਵਰ੍ਹੇ ਤੋਂ ਇਨ੍ਹਾਂ ਸਕੂਲਾਂ ਦੇ ਖੋਲਣ ਦੀ ਆਸ ਜਤਾਉਂਦੇ ਹੋਏ ਜੀ.ਕੇ. ਵੱਲੋਂ ਇਸ ਰਸਤੇ ਵਿਚ ਆ ਰਹੀਆਂ ਔਂਕੜਾਂ ਨੂੰ ਦੂਰ ਕਰਨ ਲਈ ਵੀ ਐਜੂਕੇਸ਼ਨ ਸੈਲ ਅਤੇ ਲੀਗਲ ਸੈਲ ਦੇ ਇੰਚਰਾਜ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਛੇਤੀ ਹੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੀ ਆਉਂਦੀ ਮੀਟਿੰਗ ‘ਚ ਜ਼ਰੂਰੀ ਮਤੇ ਪਾਸ ਕਰਨ ਅਤੇ ਇਨ੍ਹਾਂ ਸਕੂਲਾਂ ਨੂੰ ਖੋਲਣ ਵਾਸਤੇ ਸਕੂਲਾਂ ਦੀ ਨਿਸ਼ਾਨਦੇਹੀ ਕਰਨ ਦਾ ਵੀ ਆਦੇਸ਼ ਜੀ.ਕੇ. ਨੇ ਦਿੱਤੇ।
ਮੋਰਨਿੰਗ ਸਕੂਲਾਂ ਦੀ ਪ੍ਰਬੰਧਕੀ ਬੋਡੀ ਨੂੰ ਹੀ ਇਵਨਿੰਗ ਸਕੂਲਾਂ ‘ਚ ਵੀ ਕਾਇਮ ਰੱਖਣ ਬਾਰੇ ਵੀ ਇਸ ਮੀਟਿੰਗ ‘ਚ ਵਿਚਾਰ ਚਰਚਾ ਕੀਤੀ ਗਈ। ਜੀ.ਕੇ. ਨੇ ਕਿਹਾ ਕਿ ਸਾਨੂੰ ਵਿਦਿਅਕ ਖੇਤਰ ‘ਚ ਸੁਧਾਰ ਲਿਆੳਣ ਵਾਸਤੇ ਬਹੁਤ ਮਹਿਨਤ ਕਰਨੀ ਪਈ ਹੈ, ਪਰ ਸ਼ੁਰੂਆਤੀ ਪਰੇਸ਼ਾਨੀਆ ਤੋਂ ਬਾਅਦ ਅਸੀ ਜਿੱਥੇ ਆਪਣੇ ਸਟਾਫ ਨੂੰ 6ਵੇਂ ਪੈ ਕਮੀਸ਼ਨ ਦੇ ਹਿਸਾਬ ਨਾਲ ਤਨਖਾਹਵਾ ਦਿੱਤੀਆਂ ਹਨ ਉਥੇ ਨਾਲ ਹੀ 4-5 ਇਵਨਿੰਗ ਸਕੂਲ ਖੋਲਣ ਵਾਸਤੇ ਪੂਰੀ ਤਿਆਰੀ ਕਰ ਲਈ ਹੈ। ਇਵਨਿੰਗ ਸ਼ਿਫਟ ਸ਼ੁਰੂ ਕਰਨ ਵਾਸਤੇ ਜੀ.ਕੇ. ਨੇ ਫਤਿਹ ਨਗਰ, ਲੋਨੀ ਰੋਡ, ਨਾਨਕ ਪਿਆਉ, ਕਾਲਕਾ ਜੀ ਅਤੇ ਢੱਕਾ ਧੀਰਪੁਰ ਬ੍ਰਾਂਚਾ ਵਿਚ ਸਕੂਲ ਖੋਲਣ ਦੇ ਸੰਕੇਤ ਵੀ ਦਿੱਤੇ।
ਜੀ.ਕੇ. ਨੇ ਦਾਅਵਾ ਕੀਤਾ ਕਿ ਜਿੱਥੇ ਇਨ੍ਹਾਂ ਸਕੂਲਾਂ ਵਿਚ ਮੋਰਨਿੰਗ ਸ਼ਿਫਟ ਵਾਂਗ ਮਿਆਰੀ ਸਿੱਖਿਆ ਦਿੱਤੀ ਜਾਵੇਗੀ, ਉਥੇ ਹੀ ਨਾਲ ਹੀ ਦਾਖਿਲਾ ਜਾਂ ਕਿਸੇ ਹੋਰ ਮੱਦ ‘ਚ ਵਿਦਿਆਰਥੀ ਤੋਂ ਕੋਈ ਪੈਸਾ ਨਾ ਲੈਂਦੇ ਹੋਏ ਫ਼ੀਸ ਮੋਰਨਿੰਗ ਸ਼ਿਫਟ ਤੋਂ ਲਗਭਗ 60% ਘੱਟ ਰੱਖੀ ਜਾਉਣ ਦੀ ਉਮੀਦ ਹੈ, ਤਾਂਕਿ ਵੱਧ ਤੋਂ ਵੱਧ ਬੱਚਿਆਂ ਨੂੰ ਅਧਿਆਤਮਕ ਸਿੱਖਿਆ ਦੇ ਨਾਲ ਦੁਨਿਆਵੀ ਸਿੱਖਿਆ ਦੇਣ ਦੇ ਟਿਚੇ ਨੂੰ ਅਸੀ ਪ੍ਰਾਪਤ ਕਰ ਸਕੀਏ। ਇਸ ਮੌਕੇ ਐਜੁਕੇਸ਼ਨ ਸੈਲ ਦੇ ਚੇਅਰਮੈਨ ਗੁਰਵਿੰਦਰਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਗੁਰੂ ਹਰਿਕ੍ਰਿਸ਼ਨ ਸਕੂਲ ਸੋਸਾਇਟੀ ਦੀ ਸਕੱਤਰ ਜਸਮੀਤ ਕੌਰ ਸੰਧੂ ਅਤੇ ਐਜੂਕੇਸ਼ਨ ਸੈਲ ਦੇ ਮੈਂਬਰ ਚਰਨਜੀਤ ਸਿੰਘ ਸਣੇ ਉਕਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਰਿਆਇਤੀ ਤੇ ਮਿਆਰੀ ਸਿੱਖਿਆ ਦੇਣ ਲਈ ਦਿੱਲੀ ਕਮੇਟੀ ਖੋਲੇਗੀ ਈਵਨਿੰਗ ਸਕੂਲ
This entry was posted in ਭਾਰਤ.