ਜੋਹਾਨਸਬਰਗ- ਕਿੰਗਸ ਅਲੈਵਨ ਪੰਜਾਬ ਦੇ ਕੋ-ਔਨਰ ਅਤੇ ਡਾਂਬਰ ਗਰੁੱਪ ਨਾਲ ਸਬੰਧ ਰੱਖਣ ਵਾਲੇ ਮੋਹਿਤ ਵਰਮਨ ਅਤੇ ਪ੍ਰੀਟੀ ਜਿੰਟਾ ਦੇ ਦੋਸਤ ਨੈਸ ਵਾਡੀਆ ਨੂੰ ਆਈਪੀਐਲ ਦੇ ਦੌਰਾਨ ਇਕ ਮਹਿਲਾ ਨਾਲ ਛੇੜਛਾੜ ਕਰਨ ਤੇ ਚੰਗੀ ਕੁੱਟ ਖਾਣੀ ਪਈ। ਮੋਹਿਤ ਵਰਮਾ ਦੇ ਨਾਲ ਪ੍ਰੀਟੀ ਜਿੰਟਾ ਵੀ ਕਿੰਗਸ ਅਲੈਵਨ ਪੰਜਾਬ ਦੀ ਕੋ-ਔਨਰ ਹੈ। ਇਹ ਘਟਨਾ ਕਿੰਗਸ ਅਲੇਵਨ ਪੰਜਾਬ ਅਤੇ ਡੇਕਨ ਚਾਰਜਸ ਦੇ ਵਿਚਕਾਰ ਹੋਏ ਮੈਚ ਦੇ ਦੌਰਾਨ ਹੋਇਆ। ਮੈਚ ਦੇ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਧੁਤ ਹੋਏ ਮੋਹਿਤ ਵਰਮਨ ਨੇ ਦਖਣੀ ਅਫਰੀਕਾ ਦੇ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਪ੍ਰੀਵਾਰ ਦੀ ਬਹੂ ਨੂੰ ਛੇੜਨ ਅਤੇ ਫਿਕਰੇ ਕਸਣ ਦੀ ਸ਼ਰਮਨਾਕ ਹਰਕਤ ਕੀਤੀ।
ਜਿਸ ਮਹਿਲਾ ਨਾਲ ਇਹ ਘਟੀਆ ਵਰਤਾਅ ਕੀਤਾ ਗਿਆ ਉਹ ਭਾਰਤੀ ਮੂਲ ਦੇ ਮਸ਼ਹੂਰ ਵਪਾਰੀ ਅਤੇ ਸਹਾਰਾ ਗਰੁੱਪ ਦੇ ਮਾਲਿਕ ਅਜੈ ਗੁਪਤਾ ਦੀ ਬਹੂ ਸੀ। ਉਸ ਔਰਤ ਦੇ ਮਨ੍ਹਾਂ ਕਰਨ ਦੇ ਬਾਵਜੂਦ ਮੋਹਿਤ ਇਹ ਹਰਕਤਾਂ ਕਰਦੇ ਰਹੇ। ਇਸ ਤੇ ਤੰਗ ਆ ਕੇ ਉਸ ਔਰਤ ਨੇ ਆਪਣੇ ਸੁਰੱਖਿਆ ਗਾਰਡਾਂ ਨੂੰ ਬੁਲਾ ਲਿਆ। ਸੁਰੱਖਿਆ ਗਾਰਡਾਂ ਅਤੇ ਸਟੇਡੀਅਮ ਵਿਚ ਮੌਜੂਦ ਪੁਲਿਸ ਵਾਲਿਆਂ ਨੇ ਮੋਹਿਤ ਵਰਮਾ ਦੀ ਪਿਟਾਈ ਕਰ ਦਿਤੀ। ਮੋਹਿਤ ਦਾ ਬਚਾਅ ਕਰਨ ਅਤੇ ਉਸਦੀ ਤਰਫਦਾਰੀ ਕਰਨ ਤੇ ਨੈਸ ਨੂੰ ਵੀ ਕੁੱਟ ਖਾਣੀ ਪਈ। ਅਜੈ ਗੁਪਤਾ ਨੇ ਨੈਸ ਅਤੇ ਮੋਹਿਤ ਦੇ ਖਿਲਾਫ ਪੁਲਿਸ ਵਿਚ ਗਲਤ ਵਿਹਾਰ ਕਰਨ ਦੀ ਸਿ਼ਕਾਇਤ ਕਰਨ ਦੀ ਧਮਕੀ ਦਿਤੀ। ਆਈਪੀਐਲ ਦੇ ਚੇਅਰਮੈਨ ਲਲਿਤ ਮੋਦੀ ਵੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੋਵਾਂ ਪਾਸਿਆਂ ਦਾ ਬਚਾਅ ਕੀਤਾ। ਮੋਦੀ ਨੇ ਅਜੈ ਗੁਪਤਾ ਨੂੰ ਸਮਝਾਉਣ ਦੀ ਕੋਸਿ਼ਸ਼ ਕਰਦੇ ਹੋਏ ਕਿਹਾ ਕਿ ਇਹ ਦੋਂਵੇ ਭਾਰਤ ਦੇ ਪ੍ਰਭਾਵਸ਼ਾਲੀ ਪ੍ਰੀਵਾਰਾਂ ਵਿਚੋਨ ਹਨ ਅਤੇ ਜਰੂਰ ਕੋਈ ਗਲਤ ਫਹਿਮੀ ਹੋ ਗਈ ਹੈ। ਜਦੋਂ ਇਸ ਤੇ ਵੀ ਗੱਲ ਨਹੀਂ ਬਣੀ ਤਾਂ ਗੁਪਤਾ ਦੇ ਸੈਕਸਨ ਐਸਟੇਟ ਵਿਚ ਦੋਂਵਾਂ