ਨਵੀਂ ਦਿੱਲੀ- ਡਾ: ਮਨਮੋਹਨ ਸਿੰਘ ਨੇ 322 ਸੰਸਦਾਂ ਦੇ ਸਮਰਥਣਪੱਤਰ ਰਾਸ਼ਟਰਪਤੀ ਨੂੰ ਸੌਂਪੇ। ਰਾਸ਼ਟਰਪਤੀ ਨੇ ਇਸ ਤੋਂ ਬਾਅਦ ਡਾ: ਮਨਮੋਹਨ ਸਿੰਘ ਨੂੰ ਸਰਕਾਰ ਬਣਾਉਣ ਦਾ ਸਦਾਪੱਤਰ ਦਿਤਾ। 22 ਮਈ ਨੂੰ ਡਾ: ਮਨਮੋਹਨ ਸਿੰਘ 15ਵੇਂ ਪ੍ਰਧਾਨਮੰਤਰੀ ਦੇ ਰੂਪ ਵਿਚ ਸਹੁੰ ਚੁਕਣਗੇ। 322 ਸੰਸਦਾਂ ਵਿਚੋਂ 48 ਸੰਸਦ ਸਰਕਾਰ ਨੂੰ ਬਾਹਰ ਤੋਂ ਸਮਰਥਣ ਦੇਣਗੇ।
ਲੋਕ ਸਭਾ ਵਿਚ ਬਹੁਮੱਤ ਹਾਸਿਲ ਕਰਨ ਤੋਂ ਬਾਅਦ ਯੂਪੀਏ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਡਾ: ਮਨਮੋਹਨ ਸਿੰਘ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਕਰਨ ਲਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ 322 ਸੰਸਦ ਮੈਂਬਰਾਂ ਦੇ ਸਮਰਥਣਪੱਤਰ ਸੌਂਪੇ। ਇਸ ਤੋਂ ਪਹਿਲਾਂ ਦਸ ਜਨਪਤ ਤੇ ਯੂਪੀਏ ਦੀ ਇਕ ਮੀਟਿੰਗ ਹੋਈ। ਜਿਸ ਵਿਚ ਦਰੁਮਕ ਨੇਤਾ ਕਰੁਣਾਨਿਧੀ ਨੇ ਯੂਪੀਏ ਦੇ ਪ੍ਰਧਾਨਗੀ ਪਦ ਲਈ ਸੋਨੀਆ ਦਾ ਨਾਂ ਪ੍ਰਸਤਾਵਿਤ ਕੀਤਾ ਅਤੇ ਮਮਤਾ ਬੈਨਰਜੀ ਨੇ ਇਸ ਨਾਲ ਸਹਿਮਤੀ ਪ੍ਰਗਟਾਈ। ਚੋਣਾਂ ਵਿਚ ਕਾਂਗਰਸ 216 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਯੂਪੀਏ ਵਿਚ ਦੂਸਰਾ ਸੱਭ ਤੋਂ ਵੱਡਾ ਦਲ ਤ੍ਰਿਣਮੂਲ ਕਾਂਗਰਸ ਦਾ ਹੈ, ਜਿਸ ਨੇ 19 ਸੀਟਾਂ ਜਿਤੀਆਂ ਹਨ। ਉਸ ਤੋਂ ਬਾਅਦ ਦਰੁਮਕ ਦਾ ਨੰਬਰ ਹੈ ਉਸ ਨੇ 18 ਸੀਟਾਂ ਪ੍ਰਾਪਤ ਕੀਤੀਆਂ ਹਨ।
ਯੂਪੀਏ ਨੂੰ ਪਹਿਲਾਂ ਹੀ ਵੱਖ-ਵੱਖ ਦਲਾਂ ਵਲੋਂ ਸਮਰਥਣ ਮਿਲ ਚੁਕਾ ਹੈ। ਇਸ ਸਮੇਂ ਕਾਂਗਰਸ ਨੂੰ 315 ਸੰਸਦਾਂ ਦਾ ਸਮਰਥਣ ਹਾਸਿਲ ਹੈ। ਕਾਂਗਰਸ ਨੂੰ ਬਹੁਮਤ ਹਾਸਿਲ ਕਰਨ ਲਈ 272 ਸੰਸਦ ਮੈਂਬਰਾਂ ਦੀ ਜਰੂਰਤ ਹੈ। ਯੂਪੀਏ ਨੂੰ ਬਹੁਮੱਤ ਤੋਂ ਵੀ ਜਿਆਦਾ ਸੰਸਦਾਂ ਦਾ ਸਮਰਥਣ ਮਿਲ ਚੁਕਾ ਹੈ। ਮਮਤਾ ਬੈਨਰ ਜੀ ਨੇ ਇਸ ਬੈਠਕ ਵਿਚ ਕਿਹਾ ਕਿ ਸਾਨੂੰ ਰੁਜ਼ਗਾਰ ਦੇ ਸਾਧਨ ਵਧਾੳਣੇ ਚਾਹੀਦੇ ਹਨ। ਸਾਡਾ ਸਿਧਾਂਤ ਸੱਭ ਨੂੰ ਕੰਮ ਅਤੇ ਸੱਭ ਨੂੰ ਅੰਨ ਹੋਣਾ ਚਾਹੀਦਾ ਹੈ।