ਚੰਡੀਗੜ੍ਹ – ਦਿੱਲੀ ਵਾਲੇ ਕਮਾਈ ਵੀ ਰੱਜ ਕੇ ਕਰਦੇ ਹਨ ਅਤੇ ਖਰਚ ਵੀ ਦਿਲ ਖੋਲ੍ਹ ਕੇ ਕਰਦੇ ਹਨ। ਇਸੇ ਕਰਕੇ ਦਿੱਲੀਵਾਸੀਆਂ ਨੇ ਕਮਾਈ ਕਰਨ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਖਰਚ ਕਰਨ ਵਿੱਚ ਵੀ ਪੂਰੇ ਦੇਸ਼ ਵਿੱਚ ਸੱਭ ਤੋਂ ਮੋਹਰੀ ਹਨ। ਦਿੱਲੀ ਦੇ ਸ਼ਹਿਰੀ ਇਲਾਕਿਆਂ ਵਿੱਚ ਪ੍ਰਤੀ ਵਿਅਕਤੀ ਖਰਚ 3842 ਰੁਪੈ ਪ੍ਰਤੀ ਮਹੀਨਾ ਹੈ ਜੋ ਕਿ ਦੇਸ਼ਭਰ ਵਿੱਚ ਸੱਭ ਤੋਂ ਵੱਧ ਹੈ। ਦੇਸ਼ ਦੇ ਬਾਕੀ ਸਾਰੇ ਖੇਤਰਾਂ ਵਿੱਚ ਪ੍ਰਤੀ ਵਿਅਕਤੀ ਖਰਚ 2630 ਰੁਪੈ ਪ੍ਰਤੀ ਮਹੀਨਾ ਹੈ।
ਦਿੱਲੀ ਸਰਕਾਰ ਵੱਲੋਂ ਸ਼ੁਕਰਵਾਰ ਨੂੰ ਜਾਰੀ ਲੈਵਲ ਐਂਡ ਪੈਟਰਨ ਆਫ਼ ਹਾਊਸਹੋਲਡ ਐਕਸਪੈਂਡੀਚਰ ਆਫ਼ ਦਿੱਲੀ ਰਿਪੋਰਟ ਅਨੁਸਾਰ ਰਾਜਧਾਨੀ ਦੇ ਲੋਕ ਖਾਣ ਪੀਣ ਦੇ ਮੁਕਾਬਲੇ ਦੂਸਰੇ ਕਾਰਜਾਂ ਤੇ ਵੱਧ ਖਰਚ ਕਰਦੇ ਹਨ। ਦਿੱਲੀਵਾਸੀ 1462 ਰੁਪੈ ਪ੍ਰਤੀ ਮਹੀਨਾ ਖਾਣ-ਪੀਣ ਦੀਆਂ ਵਸਤਾਂ ਤੇ ਖਰਚ ਕਰਦੇ ਹਨ ਜਦੋਂ ਕਿ 61% ਦੂਸਰੀਆਂ ਮੱਦਾਂ ਤੇ ਖਰਚ ਕਰਦੇ ਹਨ।
ਰਾਜਧਾਨੀ ਦਿੱਲੀ ਵਿੱਚ 56% ਲੋਕ ਨੌਕਰੀਪੇਸ਼ਾ ਹਨ ਅਤੇ 35% ਲੋਕ ਆਪਣਾ ਕਾਰੋਬਾਰ ਕਰਦੇ ਹਨ।ਰਿਪੋਰਟ ਅਨੁਸਾਰ 64% ਲੋਕਾਂ ਕੋਲ ਆਪਣੇ ਮਕਾਨ ਹਨ ਅਤੇ 34% ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹਨ। ਦਿੱਲੀ ਵਿੱਚ ਪਰੀਵਾਰ ਵਿੱਚ ਔਸਤ ਮੈਂਬਰਾਂ ਦੀ ਸੰਖਿਆ 4.06 ਹੈ ਅਤੇ ਪ੍ਰਤੀ ਪਰੀਵਾਰ ਮਹੀਨੇਵਾਰ ਖਰਚ 15,122 ਰੁਪੈ ਹੈ।
ਦੇਸ਼ ਦੇ ਕੁਝ ਦੂਸਰੇ ਰਾਜਾਂ ਦਾ ਪ੍ਰਤੀ ਵਿਅਕਤੀ ਖਰਚ ਇਸ ਤਰ੍ਹਾਂ ਹੈ ;
1. ਦਿੱਲੀ – 3842 ਰੁਪੈ
2. ਹਰਿਆਣਾ – 3817 ਰੁਪੈ
3. ਚੰਡੀਗੜ੍ਹ – 3357 ਰੁਪੈ
4. ਹਿਮਾਚਲ ਪ੍ਰਦੇਸ਼ – 3259 ਰੁਪੈ
5. ਪੰਜਾਬ – 2794 ਰੁਪੈ
6. ਗੁਜਰਾਤ – 2581 ਰੁਪੈ
7. ਰਾਜਸਥਾਨ – 2442 ਰੁਪੈ
8. ਉਤਰਪ੍ਰਦੇਸ਼ – 2051 ਰੁਪੈ ।